26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਐਥਰ ਐਨਰਜੀ ਲਿਮ. ਵਲੋਂ ‘ਈਵੀ’ ਸਕੂਟਰ ‘ਕੋਨਾਰਕ’ ਲਾਂਚ

ਨਵੀਂ ਦਿੱਲੀ, 25 ਸਤੰਬਰ (ਅ. ਬ.)

‘ਈਵੀ’ ਸਕੂਟਰ ‘ਕੋਨਾਰਕ’ ਲਾਂਚ ਕਰਨ ਮੌਕੇ ਕੰਪਨੀ ਦੇ ਅਧਿਕਾਰੀ। ਤਸਵੀਰ: ਸ਼ਿਆਮ ਸੁੰਦਰ 26-09-2026
ਨਵੀਂ ਦਿੱਲੀ, 25 ਸਤੰਬਰ (ਅ.ਬ.)-ਭਾਰਤ ਦੀਆਂ ਪ੍ਰਮੁੱਖ ਇਲੈਕਟ੍ਰਿਕ ਦੋ-ਪਹੀਆ ਵਾਹਨ ਨਿਰਮਾਤਾ ਕੰਪਨੀਆਂ ਵਿਚੋਂ ਇ, ਐਥਰ ਐਨਰਜੀ ਨੇ ਅੱਜ ਨਵੀਂ ਦਿੱਲੀ ਵਿਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ, ਕੋਨਾਰਕ ਟੀਐਮ ਲਾਂਚ ਕੀਤਾ।ਕੋਨਾਰਕ ਐਸ ਅਤੇ ਜ਼ੈੱਡ ਉਤਪਾਦ ਲੜੀ ਵਿਚ ਉਪਲਬਧ ਹੈ, ਜਿਸ ਵਿਚ ਛੇ ਵੇਰੀਐਂਟ ਸ਼ਾਮਿਲ ਹਨ ਅਤੇ ਇਹ 200 ਕਿਲੋਮੀਟਰ ਤੱਕ ਦੀ ਆਈ.ਡੀ.ਸੀ. ਰੇਂਜ ਦੇ ਵਿਕਲਪ ਪੇਸ਼ ਕਰਦੇ ਹਨ।ਐਥਰ ਐਨਰਜੀ ਦੇ ਸੀ.ਬੀ.ਓ. ਰਵਨੀਤ ਐੱਸ. ਫੋਕੇਲਾ ਨੇ ਕਿਹਾ ਕਿ ਵਧੇਰੇ ਸਵਾਰਾਂ ਤੱਕ ਇਲੈਕਟ੍ਰਿਕ ਗਤੀਸ਼ੀਲਤਾ ਨੂੰ ਪਹੁੰਚਯੋਗ ਬਣਾਉਣ ਦੇ ਸਾਡੇ ਸਫ਼ਰ ਵਿਚ ਦਿੱਲੀ ਐਨ.ਸੀ.ਆਰ. ਇਕ ਮਹੱਤਵਪੂਰਨ ਬਾਜ਼ਾਰ ਹੈ। ਇਸ ਸਕੂਟਰ ਨੂੰ ਅਜਿਹੀਆਂ ਵਿਸ਼ੇਸ਼ਤਾਵਾਂ ਨਾਲ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ, ਜੋ ਇਸ ਵਰਗ ਦੇ ਖਰੀਦਦਾਰਾਂ ਲਈ ਸਭ ਤੋਂ ਵੱਧ ਮਹੱਤਵ ਰੱਖਦੀਆਂ ਹਨ, ਜਿਵੇਂ ਕਿ 10,000 ਕਿਲੋਮੀਟਰ ਦਾ ਸਰਵਿਸ ਅੰਤਰਾਲ, 10 ਸਾਲ ਜਾਂ 1,00,000 ਕਿਲੋਮੀਟਰ (ਜੋ ਵੀ ਪਹਿਲਾਂ ਹੋਵੇ) ਦੀ ਵਧੀ ਹੋਈ ਬੈਟਰੀ ਵਾਰੰਟੀ (70 ਫ਼ੀਸਦੀ ਸਿਹਤ ਗਾਰੰਟੀ ਦੇ ਨਾਲ), ਮੈਟਲ ਦੀ ਬਾਡੀ, 200 ਕਿਲੋਮੀਟਰ ਤੱਕ ਦੀ ਰੇਂਜ, ਤੇਜ਼ ਘਰੇਲੂ ਚਾਰਜਿੰਗ, ਅਤੇ 14-ਇੰਚ ਦੇ ਅਗਲੇ ਪਹੀਏ ਤੇ ਅੱਗੇ-ਪਿੱਛੇ ਲੰਬੇ ਸਫ਼ਰ ਵਾਲੇ ਸਸਪੈਂਸ਼ਨ ਨਾਲ ਇਕ ਸ਼ਾਨਦਾਰ ਅਤੇ ਆਰਾਮਦਾਇਕ ਸਵਾਰੀ ਹੈ।
ਪਿਛਲੀ ਖ਼ਬਰ ਚੋਣ ਕਮਿਸ਼ਨ ਦਾ ਦਫ਼ਤਰ ਘੇਰਨ ਜਾਂਦੇ ਪੰਜਾਬ ਕਾਂਗਰਸ ਦੇ ਆਗੂਆਂ ’ ਤੇ ਪਾਣੀ ਦੀਆਂ ਬੁਛਾੜਾਂ ਅਗਲੀ ਖ਼ਬਰ ਪ੍ਰੋਫੈਸਰ ਓਂਕਾਰ ਸਿੰਘ ਧੂਰੀ ਤੋਂ ਭਾਜਪਾ ਵਲੋਂ ਲੜਨਗੇ ਚੋਣ-ਰਵਨੀਤ ਸਿੰਘ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।