14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੀ.ਆਰ.ਬੀ. ਤੇ ਸੀ.ਈ.ਓ. ਰੇਲਵੇ ਬੋਰਡ ਵਲੋਂ ਡੀ.ਐਫ.ਸੀ.ਸੀ.ਆਈ.ਐਲ. ਕਾਰਪੋਰੇਟ ਦਫ਼ਤਰ ਦਾ ਦੌਰਾ ਵਾਰ ਰੂਮ ਅਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਖਲਾਈ ਸੈੱਟਅੱਪ ਦਾ ਕੀਤਾ ਉਦਘਾਟਨ

ਨੋਇਡਾ, 13 ਸਤੰਬਰ (ਅ. ਬ.)

ਚੇਅਰਮੈਨ ਅਤੇ ਸੀ.ਈ.ਓ. ਰੇਲਵੇ ਬੋਰਡ ਸਤੀਸ਼ ਕੁਮਾਰ ਦਾ ਸਵਾਗਤ ਕਰਦਾ ਹੋਇਆ ਇਕ ਅਧਿਕਾਰੀ। 14-09-2026
ਨੋਇਡਾ, 13 ਸਤੰਬਰ (ਅ.ਬ.)-ਚੇਅਰਮੈਨ ਅਤੇ ਸੀ.ਈ.ਓ. ਰੇਲਵੇ ਬੋਰਡ ਸਤੀਸ਼ ਕੁਮਾਰ ਵਲੋਂ ਨਵੀਂ ਦਿੱਲੀ ਦੇ ਸੈਕਟਰ-145 ਵਿਖੇ ਸਮਰਪਿਤ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਡੀ.ਐਫ.ਸੀ.ਸੀ.ਆਈ.ਐਲ.) ਦੇ ਕਾਰਪੋਰੇਟ ਦਫ਼ਤਰ ਦਾ ਦੌਰਾ ਕੀਤਾ। ਦੌਰੇ ਦੌਰਾਨ, ਉਨ੍ਹਾਂ ਨੂੰ ਕੇਂਦਰੀ ਨਿਯੰਤਰਣ ਪ੍ਰਣਾਲੀ, ਰੇਲਵੇ ਪਟੜੀਆਂ ਅਤੇ ਸੰਚਾਲਨ ਪ੍ਰਬੰਧਾਂ ਸਮੇਤ ਵੱਖ-ਵੱਖ ਤਕਨੀਕੀ ਅਤੇ ਸੁਰੱਖਿਆ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਡੀ.ਐਫ.ਸੀ.ਸੀ.ਆਈ.ਐਲ. ਪਟੜੀਆਂ ‘ਤੇ ਚੱਲਣ ਵਾਲੀ ਹਰੇਕ ਮਾਲ ਗੱਡੀ ਲਈ ਕੰਪਿਊਟਰਾਈਜ਼ਡ ਨਿਗਰਾਨੀ ਪ੍ਰਣਾਲੀ ਦੀ ਵੀ ਸਮੀਖਿਆ ਕੀਤੀ। ਰੇਲਵੇ ਹਾਦਸਿਆਂ ਨੂੰ ਘਟਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨਿਰਦੇਸ਼ ਦਿੱਤੇ ਕਿ ਸੰਭਾਵੀ ਹਾਦਸਿਆਂ ਨੂੰ ਰੋਕਣ ਲਈ ਸ਼ੁਰੂਆਤੀ ਪੜਾਅ ‘ਤੇ ਕਿਸੇ ਵੀ ਕਮੀ ਦੀ ਪਛਾਣ ਕੀਤੀ ਜਾਵੇ ਅਤੇ ਤੁਰੰਤ ਸੁਧਾਰ ਕੀਤਾ ਜਾਵੇ। ਚੇਅਰਮੈਨ ਸਤੀਸ਼ ਕੁਮਾਰ ਵਲੋਂ ਵਾਰ ਰੂਮ ਦਾ ਉਦਘਾਟਨ ਕਰਦਿਆਂ ਅਧਿਕਾਰੀਆਂ ਨੂੰ ਟਰੈਕ ਦੀਆਂ ਕਮੀਆਂ ਦੀ ਪਛਾਣ ਲਈ ਇਕ ਸਮਰਪਿਤ ਡੈਸ਼ਬੋਰਡ ਵਿਕਸਤ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਨਾਲ ਮਾਲ ਗੱਡੀਆਂ ਦੀ 24 ਘੰਟੇ ਨਿਗਰਾਨੀ ਕੀਤੀ ਜਾ ਸਕੇ। ਇਸ ਮੌਕੇ ਮੈਨੇਜਿੰਗ ਡਾਇਰੈਕਟਰ, ਡੀ.ਐਫ.ਸੀ.ਸੀ.ਆਈ.ਐਲ. ਪ੍ਰਵੀਨ ਕੁਮਾਰ, ਡਾਇਰੈਕਟਰ (ਓ.ਪੀ. ਐਂਡ ਬੀ.ਡੀ.) ਸ਼ੋਭਿਤ ਭਟਨਾਗਰ, ਡਾਇਰੈਕਟਰ (ਇਨਫਰਾ) ਅਨੁਰਾਗ ਸ਼ਰਮਾ, ਡਾਇਰੈਕਟਰ (ਪੀ.ਪੀ.) ਪਵਨ ਕੁਮਾਰ ਰਾਏ ਅਤੇ ਸੀ.ਵੀ.ਓ. ਪ੍ਰਮੋਦ ਕੁਮਾਰ ਵੀ ਮੌਜੂਦ ਸਨ। ਰੇਲਵੇ ਬੋਰਡ ਦੇ ਸੀਨੀਅਰ ਅਧਿਕਾਰੀ, ਜਿਨ੍ਹਾਂ ਵਿਚ ਈ.ਡੀ./ਸੀ.ਸੀ. ਐਸ.ਐਮ. ਸ਼ਰਮਾ, ਈ.ਡੀ./ਈ ਐਂਡ ਆਰ ਦਿਨੇਸ਼ ਕੁਮਾਰ ਵਸ਼ਿਸ਼ਠ ਅਤੇ ਡਾਇਰੈਕਟਰ/ਸੀਸੀ ਕ੍ਰਿਸ਼ਨਾ ਕਾਂਤ ਰੋਰਾ ਤੋਂ ਇਲਾਵਾ ਡੀ.ਐਫ.ਸੀ.ਸੀ.ਆਈ.ਐਲ. ਦੇ ਹੋਰ ਸੀਨੀਅਰ ਅਧਿਕਾਰੀਆਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਵਲੋਂ ਪੰਜਾਬ ਤੇ ਸਿੱਖ ਇਤਿਹਾਸ ਨੂੰ ਸਿਲੇਬਸ ’ਚੋਂ ਮਨਫ਼ੀ ਕਰਨਾ ਮੰਦਭਾਗਾ-ਧਾਮੀ ਅਗਲੀ ਖ਼ਬਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪਰਿਵਾਰ ਤੇ ਮੋਹਨਜੀਤ ਸਿੰਘ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਨਿਵਾਸ ਬਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।