13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬੀ.ਬੀ.ਐਨ. ਦਾ ਉਦਯੋਗਿਕ ਕੂੜਾ ਸਤਲੁਜ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ-ਦਿਨੇਸ਼ ਚੱਢਾ

ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ)- ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬੀ. ਬੀ.

ਵਿਧਾਇਕ ਦਿਨੇਸ਼ ਚੱਢਾ ਗੱਲਬਾਤ ਕਰਦੇ ਹੋਏ। 13-09-2026
ਚੰਡੀਗੜ੍ਹ, 12 ਸਤੰਬਰ (ਅਜੀਤ ਬਿਊਰੋ)- ਰੋਪੜ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਦਿਨੇਸ਼ ਚੱਢਾ ਨੇ ਹਿਮਾਚਲ ਪ੍ਰਦੇਸ਼ ਦੇ ਬੀ.ਬੀ.ਐਨ. ਉਦਯੋਗਿਕ ਖੇਤਰ ਤੋਂ ਸਰਸਾ ਨਦੀ ਵਿਚ ਅਣ-ਸੋਧੇ ਉਦਯੋਗਿਕ ਕੂੜੇ ਅਤੇ ਸੀਵਰੇਜ ਦੇ ਪਾਣੀ ਨੂੰ ਸੁੱਟੇ ਜਾਣ ’ਤੇ ਚਿੰਤਾ ਪ੍ਰਗਟਾਈ ਹੈ, ਜੋ ਬਾਅਦ ਵਿਚ ਸਤਲੁਜ ਨਦੀ ਵਿਚ ਮਿਲਦਾ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿਨੇਸ਼ ਚੱਢਾ ਨੇ ਕਿਹਾ ਕਿ ਬੱਦੀ ਖੇਤਰ ਦੇ ਦੌਰੇ ਦੌਰਾਨ ਸਾਡੀ ਟੀਮ ਨੇ ਦੇਖਿਆ ਕਿ ਕਈ ਸਥਾਨਕ ਨਾਲੇ ਤੇ ਖੱਡਾਂ ਉਦਯੋਗਿਕ ਕੂੜਾ ਸਰਸਾ ਨਦੀ ਵਿਚ ਲੈ ਕੇ ਜਾ ਰਹੀਆਂ ਹਨ। ਫਾਰਮਾਸਿਊਟੀਕਲ ਕੂੜਾ, ਤੇਜ਼ਾਬ ਅਤੇ ਹੋਰ ਉਦਯੋਗਿਕ ਰਸਾਇਣ ਵੱਖ-ਵੱਖ ਥਾਵਾਂ ’ਤੇ ਨਾਲਿਆਂ ਰਾਹੀਂ ਬਹਾਏ ਜਾ ਰਹੇ ਹਨ। ਇਹ ਉਦਯੋਗਿਕ ਕੂੜਾ ਆਖਰਕਾਰ ਸਰਸਾ ਅਤੇ ਫਿਰ ਸਤਲੁਜ ਵਿਚ ਪਹੁੰਚਦਾ ਹੈ, ਜੋ ਪੰਜਾਬ ਦੇ ਪਾਣੀ ਦੇ ਸਰੋਤਾਂ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਕੈਂਸਰ ਫੈਲਾ ਰਿਹਾ ਹੈ। ਦਿਨੇਸ਼ ਚੱਢਾ ਨੇ ਅੱਗੇ ਕਿਹਾ ਕਿ ਇਹ ਮੁੱਦਾ ਮੇਰੀ ਪਟੀਸ਼ਨ ਰਾਹੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ. ਜੀ. ਟੀ.) ਕੋਲ ਪਹੁੰਚ ਚੁੱਕਾ ਹੈ ਅਤੇ ਟ੍ਰਿਬਿਊਨਲ ਨੇ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਤੋਂ ਆਪਣੇ ਪਾਣੀ ਦੇ ਸਰੋਤਾਂ ਦੀ ਰਾਖੀ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉੱਪਰਲੇ ਖੇਤਰਾਂ ਤੋਂ ਅਣ-ਸੋਧਿਆ ਉਦਯੋਗਿਕ ਕੂੜਾ ਸਤਲੁਜ ਵਿਚ ਲਗਾਤਾਰ ਡਿੱਗਦਾ ਰਹੇਗਾ।
ਪਿਛਲੀ ਖ਼ਬਰ ਇੱਟਾਂ ਦੇ ਅਸਮਾਨੀਂ ਚੜ੍ਹੇ ਭਾਅ ਨੇ ‘ਆਸ਼ਿਆਨਾ’ ਬਣਾਉਣ ਦੇ ਸੁਪਨੇ ਕੀਤੇ ਚਕਨਾਚੂਰ ਅਗਲੀ ਖ਼ਬਰ ‘ਸੇਵਾ ਸੰਕਲਪ ਅਭਿਆਨ’ ਪੰਜਾਬ ’ਚ ਧੂਮਧਾਮ ਨਾਲ ਮਨਾਏਗੀ ਭਾਜਪਾ- ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।