09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਪ੍ਰੋ. ਬਬੀਤਾ ਘਈ ਨੂੰ ਏਸ਼ੀਆ ਤੇ ਆਸਟ੍ਰੇਲੀਆ ਦੀ ਕੌਂਸਲਰ ਵਜੋਂ 6 ਸਾਲਾਂ ਲਈ ਕੀਤੀ ਚੋਣ

ਪ੍ਰੋ. ਬਬੀਤਾ ਘਈ ਨੂੰ ਏਸ਼ੀਆ ਤੇ ਆਸਟ੍ਰੇਲੀਆ ਦੀ ਕੌਂਸਲਰ ਵਜੋਂ 6 ਸਾਲਾਂ ਲਈ ਕੀਤੀ ਚੋਣ

ਅਜੀਤ ਡੈਸਕ 09-09-2026

ਚੰਡੀਗੜ੍ਹ, 8 ਸਤੰਬਰ (ਮਾਰਕੰਡਾ)-ਪੀ.ਜੀ.ਆਈ ਚੰਡੀਗੜ੍ਹ ਦੀ ਪ੍ਰੋ. ਬਬੀਤਾ ਘਈ ਅਨੈਸਥੀਸੀਆ (ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਬੇਹੋਸ਼ ਕਰਨ ਵਾਲੇ ਡਾਕਟਰ) ਅਤੇ ਕੰਸਲਟੈਂਟ ਇੰਚਾਰਜ ਨੂੰ ਇਕ ਸਖ਼ਤ ਅਤੇ ਪ੍ਰਤੀਯੋਗੀ ਚੋਣ ਪ੍ਰਕਿਰਿਆ ਤੋਂ ਬਾਅਦ ਛੇ ਸਾਲਾਂ ਦੇ ਕਾਰਜਕਾਲ ਲਈ ਏਸ਼ੀਆ/ਓਸ਼ੀਆਨਾ ਅਤੇ ਆਸਟਰੇਲੀਆ ਦੀ ਨੁਮਾਇੰਦਗੀ ਕਰਨ ਵਾਲੀ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਦ ਸਟੱਡੀ ਆਫ਼ ਪੇਨ (ਆਈ.ਏ.ਐਸ.ਪੀ.) ਦੀ ਕੌਂਸਲਰ ਵਜੋਂ ਚੁਣਿਆ ਗਿਆ। ਆਈ.ਏ.ਐਸ.ਪੀ. ਦਰਦ ਦੇ ਖੇਤਰ ਵਿਚ ਮੋਹਰੀ ਅੰਤਰਰਾਸ਼ਟਰੀ ਸੰਸਥਾ ਹੈ। ਜਿਸ ਨੇ ਦੁਨੀਆ ਭਰ ਵਿਚ ਲਗਭਗ 10,000 ਮੈਂਬਰ ਹਨ। ਪ੍ਰੋ. ਘਈ ਦੂਜੀ ਭਾਰਤੀ ਔਰਤ ਅਤੇ ਆਈ.ਏ.ਐਸ.ਪੀ. ਕੌਂਸਲ ਲਈ ਚੁਣੀ ਜਾਣ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਹੈ। ਪ੍ਰੋ. ਘਈ 2004 ਤੋਂ ਆਈ.ਏ.ਐਸ.ਪੀ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਕਈ ਲੀਡਰਸ਼ਿਪ ਭੂਮਿਕਾਵਾਂ ਵਿਚ ਸੇਵਾ ਨਿਭਾਈ ਹੈ। 27 ਸਾਲਾਂ ਦੇ ਪੋਸਟ-ਐਮਡੀ ਅਨੁਭਵ ਦੇ ਨਾਲ ਪ੍ਰੋ. ਘਈ ਪੀ.ਜੀ.ਆਈ ਵਿਖੇ ਦਰਦ ਮੈਡੀਸਨ ਫੈਲੋਸ਼ਿਪ ਦੇ ਕੋਰਸ ਕੋਆਰਡੀਨੇਟਰ ਹਨ। ਉਨ੍ਹਾਂ ਨੇ 2012 ਵਿਚ ਲੰਡਨ ਦੀ ਕਵੀਨ ਮੈਰੀ ਯੂਨੀਵਰਸਿਟੀ ਯੂਕੇ ਦੇ ਬਾਰਟਸ ਅਤੇ ਦ ਲੰਡਨ ਐਨ.ਐਚ.ਐਸ. ਟਰੱਸਟ ਵਿਖੇ ਦਰਦ ਪ੍ਰਬੰਧਨ ਵਿਚ ਇੱਕ ਰਾਸ਼ਟਰਮੰਡਲ ਅਕਾਦਮਿਕ ਸਟਾਫ ਫੈਲੋਸ਼ਿਪ ਪੂਰੀ ਕੀਤੀ। ਉਸਦੇ ਕੋਲ ਲਗਭਗ 150 ਪੀਅਰ-ਸਮੀਖਿਆ ਕੀਤੇ ਪ੍ਰਕਾਸ਼ਨ ਹਨ। ਪ੍ਰੋ. ਘਈ ਦੇ ਯੋਗਦਾਨ ਨੂੰ 16 ਰਾਸ਼ਟਰੀ ਪੁਰਸਕਾਰਾਂ ਦੁਆਰਾ ਮਾਨਤਾ ਦਿੱਤੀ ਗਈ।

ਪਿਛਲੀ ਖ਼ਬਰ ਪਾਕਿ ’ਚ ਨਵੇਂ ਸੂਬੇ ਬਣਾਉਣ ਦਾ ਫ਼ੈਸਲਾ ਇਕਪਾਸੜ ਨਾ ਥੋਪਿਆ ਜਾਵੇ, ਵਿਆਪਕ ਬਹਿਸ ਜ਼ਰੂਰੀ-ਮੌਲਾਨਾ ਅਗਲੀ ਖ਼ਬਰ ਫ਼ਰਜ਼ੀ ਮੁਕਾਬਲਿਆਂ ਤੇ ਹਿਰਾਸਤੀ ਮੌਤਾਂ ਦੀਆਂ ਸ਼ਿਕਾਇਤਾਂ ’ਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਚੁੱਪ ਨੂੰ ਹਾਈ ਕੋਰਟ ’ਚ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।