08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਦੀਆਂ ਵਧੀਆਂ ਮੁਸ਼ਕਿਲਾਂ ਪਹਿਲੀ ਪਤਨੀ ਨੇ ਅਦਾਲਤ ਦਾ ਖੜਕਾਇਆ ਬੂਹਾ

ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਪਿਛਲੇ ਵਰ੍ਹੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਸ੍ਰੀ ਨਨਕਾਣਾ ਸਾਹਿਬ ਪਹੁੰਚਣ ’ਤੇ ਉੱਥੋਂ ਫ਼ਰਾਰ ਹੋ ਕੇ ਧਰਮ ਪਰਿਵਰਤਨ ਕਰਕੇ ਨੂਰ ਫ਼ਾਤਿਮਾ ਬਣੀ ਭਾਰਤੀ ਔਰਤ ਸਰਬਜੀਤ ਕੌਰ ਸੰਧੂ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਪੁੱਤਰ ਮੁਹੰਮਦ ਤੁਫ਼ੈਲ ਵਾਸੀ ਮੁਰੀਦ ਕੇ, ਸ਼ੇਖ਼ੂਪੁਰਾ ਦੀ ਪਹਿਲੀ ਪਤਨੀ ਸਾਇਮਾ ਨਾਸਿਰ ਨੇ ਲਾਹੌਰ ਦੇ ਸੀਨੀਅਰ ਸਿਵਲ ਜੱਜ ਦੀ ਅਦਾਲਤ ’ਚ ਆਪਣੇ ਪਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਘਰੇਲੂ ਹਿੰਸਾ ਅਤੇ ਪਤੀ ਦੇ ਅੱਤਿਆਚਾਰਾਂ ਤੋਂ ਦੁਖੀ ਲਾਹੌਰ ਦੇ ਇਸਲਾਮਪੁਰਾ ’ਚ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਪੰਜ ਬੱਚਿਆਂ ਦੀ ਮਾਂ ਸਾਇਮਾ ਨੇ ਲਾਹੌਰ ਹਾਈ ਕੋਰਟ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਦੀ ਮਾਰਫ਼ਤ ਅਦਾਲਤ ’ਚ ਦਾਇਰ ਕੀਤੀ ਪਟੀਸ਼ਨ ’ਚ ਦੱਸਿਆ ਕਿ ਉਸ ਦੇ ਪਤੀ ਅਤੇ ਸਰਬਜੀਤ ਕੌਰ ਨੇ ਉਸ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ ਹੈ।

ਅਦਾਲਤ ’ਚ ਪਹੁੰਚੀ ਸਾਇਮਾ ਨਾਸਿਰ ਦੇ ਨਾਲ ਵਕੀਲ ਅਲੀ ਚੰਗੇਜ਼ੀ ਸੰਧੂ। ਤਸਵੀਰ ਰਾਹੀਂ : ਸੁਰਿੰਦਰ ਕੋਛੜ 08-09-2026
ਅੰਮ੍ਰਿਤਸਰ, 7 ਸਤੰਬਰ (ਸੁਰਿੰਦਰ ਕੋਛੜ)-ਪਿਛਲੇ ਵਰ੍ਹੇ ਪ੍ਰਕਾਸ਼ ਪੁਰਬ ਮੌਕੇ ਜਥੇ ਨਾਲ ਸ੍ਰੀ ਨਨਕਾਣਾ ਸਾਹਿਬ ਪਹੁੰਚਣ ’ਤੇ ਉੱਥੋਂ ਫ਼ਰਾਰ ਹੋ ਕੇ ਧਰਮ ਪਰਿਵਰਤਨ ਕਰਕੇ ਨੂਰ ਫ਼ਾਤਿਮਾ ਬਣੀ ਭਾਰਤੀ ਔਰਤ ਸਰਬਜੀਤ ਕੌਰ ਸੰਧੂ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਪੁੱਤਰ ਮੁਹੰਮਦ ਤੁਫ਼ੈਲ ਵਾਸੀ ਮੁਰੀਦ ਕੇ, ਸ਼ੇਖ਼ੂਪੁਰਾ ਦੀ ਪਹਿਲੀ ਪਤਨੀ ਸਾਇਮਾ ਨਾਸਿਰ ਨੇ ਲਾਹੌਰ ਦੇ ਸੀਨੀਅਰ ਸਿਵਲ ਜੱਜ ਦੀ ਅਦਾਲਤ ’ਚ ਆਪਣੇ ਪਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਘਰੇਲੂ ਹਿੰਸਾ ਅਤੇ ਪਤੀ ਦੇ ਅੱਤਿਆਚਾਰਾਂ ਤੋਂ ਦੁਖੀ ਲਾਹੌਰ ਦੇ ਇਸਲਾਮਪੁਰਾ ’ਚ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਪੰਜ ਬੱਚਿਆਂ ਦੀ ਮਾਂ ਸਾਇਮਾ ਨੇ ਲਾਹੌਰ ਹਾਈ ਕੋਰਟ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਦੀ ਮਾਰਫ਼ਤ ਅਦਾਲਤ ’ਚ ਦਾਇਰ ਕੀਤੀ ਪਟੀਸ਼ਨ ’ਚ ਦੱਸਿਆ ਕਿ ਉਸ ਦੇ ਪਤੀ ਅਤੇ ਸਰਬਜੀਤ ਕੌਰ ਨੇ ਉਸ ਨੂੰ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ ਹੈ। ਪਟੀਸ਼ਨ ਅਨੁਸਾਰ ਸਾਇਮਾ ਦਾ ਵਿਆਹ 11 ਨਵੰਬਰ 2006 ਨੂੰ ਨਾਸਿਰ ਹੁਸੈਨ ਨਾਲ ਮੁਸਲਿਮ ਸ਼ਰੀਅਤ ਅਨੁਸਾਰ ਹੋਇਆ ਅਤੇ ਇਸ ਵਿਆਹ ਤੋਂ ਉਸ ਦੇ 6 ਮਹੀਨੇ ਦੀ ਬੱਚੀ ਸਮੇਤ ਕੁੱਲ ਪੰਜ ਬੱਚੇ ਹਨ। ਸਾਇਮਾ ਨੇ ਸੀਨੀਅਰ ਸਿਵਲ ਜੱਜ ਨੂੰ ਅਪੀਲ ਕੀਤੀ ਕਿ ਨਾਸਿਰ ਹੁਸੈਨ ਤੋਂ ਉਸ ਦੇ ਅਤੇ ਬੱਚਿਆਂ ਦੇ ਗੁਜ਼ਾਰੇ ਲਈ 20,000 ਰੁਪਏ ਪ੍ਰਤੀ ਜੀਅ ਮਹੀਨਾਵਾਰ ਗੁਜ਼ਾਰਾ ਭੱਤਾ ਦਿਵਾਇਆ ਜਾਵੇ। ਪਟੀਸ਼ਨ ’ਚ ਦਾਅਵਾ ਕੀਤਾ ਗਿਆ ਹੈ ਕਿ ਨਾਸਿਰ ਕਾਰੋਬਾਰ ਤੇ ਜਾਇਦਾਦ ਤੋਂ ਪ੍ਰਤੀ ਮਹੀਨਾ ਲਗਭਗ 2 ਲੱਖ ਰੁਪਏ ਕਮਾਉਂਦਾ ਹੈ।
ਪਿਛਲੀ ਖ਼ਬਰ ਅੱਤਵਾਦ ਨੂੰ ਲੈ ਕੇ ਮਰੀਅਮ ਵਲੋਂ ਦਿੱਤੇ ਬਿਆਨ ’ਤੇ ਸਖ਼ਤ ਇਤਰਾਜ਼ ਅਗਲੀ ਖ਼ਬਰ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲ੍ਹਾ ਲਿਆਉਣ ਵਾਲੇ ਵਰਦੀਧਾਰੀ ਫ਼ੌਜੀ ਸਮੇਤ ਦੋ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।