07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਅਫ਼ਗਾਨਿਸਤਾਨ ’ ਚ ਸੋਨੇ ਦੀ ਦੌੜ ’ ਚ ਪਹਾੜ ਕੀਤੇ ਛੱਲਣੀ

ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਸੂਬੇ ਬਦਖ਼ਸ਼ਾਂ ’ਚ ਸੋਨੇ ਦੀ ਭਾਲ ਵਿਚ ਸੂਬਾਈ ਰਾਜਧਾਨੀ ਫ਼ੈਜ਼ਾਬਾਦ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਸ਼ੀਆਵਾ ਖੇਤਰ ’ਚ ਦਰਜ਼ਨਾਂ ਐਕਸਕੇਵੇਟਰ ਦਿਨ-ਰਾਤ ਪਹਾੜਾਂ ਦੀ ਖੁਦਾਈ ਕਰ ਰਹੇ ਹਨ। ਗੁਲਕ-ਦਾਰਾ ਘਾਟੀ ਸਮੇਤ ਨਾਲ ਲੱਗਦੇ ਕਈ ਪਹਾੜੀ ਇਲਾਕਿਆਂ ’ਚ ਦਰਜ਼ਨਾਂ ਭਾਰੀ ਮਸ਼ੀਨਾਂ ਰਾਹੀਂ ਪਹਾੜਾਂ ਨੂੰ ਛਲਨੀ ਕਰਨ ਦਾ ਕੰਮ ਲਗਾਤਾਰ ਜਾਰੀ ਹੈ।

ਅਜੀਤ ਡੈਸਕ 07-09-2026
ਅੰਮ੍ਰਿਤਸਰ, 6 ਸਤੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਸੂਬੇ ਬਦਖ਼ਸ਼ਾਂ ’ਚ ਸੋਨੇ ਦੀ ਭਾਲ ਵਿਚ ਸੂਬਾਈ ਰਾਜਧਾਨੀ ਫ਼ੈਜ਼ਾਬਾਦ ਤੋਂ ਕਰੀਬ 50 ਕਿਲੋਮੀਟਰ ਦੂਰ ਸਥਿਤ ਸ਼ੀਆਵਾ ਖੇਤਰ ’ਚ ਦਰਜ਼ਨਾਂ ਐਕਸਕੇਵੇਟਰ ਦਿਨ-ਰਾਤ ਪਹਾੜਾਂ ਦੀ ਖੁਦਾਈ ਕਰ ਰਹੇ ਹਨ। ਗੁਲਕ-ਦਾਰਾ ਘਾਟੀ ਸਮੇਤ ਨਾਲ ਲੱਗਦੇ ਕਈ ਪਹਾੜੀ ਇਲਾਕਿਆਂ ’ਚ ਦਰਜ਼ਨਾਂ ਭਾਰੀ ਮਸ਼ੀਨਾਂ ਰਾਹੀਂ ਪਹਾੜਾਂ ਨੂੰ ਛਲਨੀ ਕਰਨ ਦਾ ਕੰਮ ਲਗਾਤਾਰ ਜਾਰੀ ਹੈ। ਦਰਅਸਲ, ਅਫ਼ਗਾਨਿਸਤਾਨ ਕੋਲ ਸੋਨੇ ਤੋਂ ਇਲਾਵਾ ਤਾਂਬਾ, ਕੋਲਾ, ਲੋਹਾ ਅਤੇ ਲਿਥੀਅਮ ਦੇ ਵਿਸ਼ਾਲ ਭੰਡਾਰ ਹਨ, ਜਿਨ੍ਹਾਂ ਨੂੰ ਆਰਥਿਕ ਸੁਧਾਰ ਦੀ ਕੁੰਜੀ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਸੋਨਾ ਕੱਢਣ ਲਈ ਪਹਾੜਾਂ ਦੀ ਬੇਦਰਦੀ ਨਾਲ ਖ਼ੁਦਾਈ ਅਤੇ ਸੰਭਾਵਿਤ ਰਸਾਇਣਾਂ ਦੀ ਵਰਤੋਂ ਨਾਲ ਪਾਣੀ ਅਤੇ ਜ਼ਮੀਨ ਜ਼ਹਿਰੀਲੀ ਹੋਣ ਦਾ ਖ਼ਤਰਾ ਵਧ ਗਿਆ ਹੈ। ਦੇਸ਼ ਭਰ ’ਚ ਰੁਜ਼ਗਾਰ ਦੇ ਸੀਮਤ ਮੌਕਿਆਂ ਦੇ ਵਿਚਕਾਰ ਇਹ ਸੋਨੇ ਦੀਆਂ ਖਾਣਾਂ ਹਜ਼ਾਰਾਂ ਮਜ਼ਦੂਰਾਂ ਅਤੇ ਨਿਵੇਸ਼ਕਾਂ ਲਈ ਕਮਾਈ ਦਾ ਮੁੱਖ ਕੇਂਦਰ ਜ਼ਰੂਰ ਬਣ ਚੁੱਕੀਆਂ ਹਨ ਪਰ ਇਸ ਅੰਨ੍ਹੇਵਾਹ ਖੁਦਾਈ ਨੇ ਸਥਾਨਕ ਵਾਤਾਵਰਨ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਡੂੰਘੇ ਸੰਕਟ ’ਚ ਧੱਕ ਦਿੱਤਾ ਹੈ। ਜਾਣਕਾਰੀ ਅਨੁਸਾਰ ਮਾਈਨਿੰਗ ਗਤੀਵਿਧੀਆਂ ਵਧਣ ਕਾਰਨ ਨਦੀਆਂ ਦਾ ਪਾਣੀ ਗੰਧਲਾ ਅਤੇ ਪੀਣ ਦੇ ਯੋਗ ਨਹੀਂ ਰਿਹਾ ਹੈ। ਪਹਾੜਾਂ ਦੀ ਖ਼ੁਦਾਈ ਤੋਂ ਉੱਡਣ ਵਾਲੀ ਧੂੜ ਨੇ ਖੇਤਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ, ਜਿਸ ਕਾਰਨ ਫ਼ਸਲਾਂ ਦਾ ਵੀ ਨੁਕਸਾਨ ਹੋ ਰਿਹਾ ਹੈ ਅਤੇ ਪਸ਼ੂਆਂ ਲਈ ਚਾਰਾ ਖ਼ਤਮ ਹੋ ਰਿਹਾ ਹੈ, ਜਦੋਂਕਿ ਨਦੀਆਂ ਦੇ ਕੰਢਿਆਂ ’ਤੇ ਉੱਗਣ ਵਾਲੀ ਕੁਦਰਤੀ ਘਾਹ ਖ਼ਤਮ ਹੋ ਚੁੱਕੀ ਹੈ।
ਪਿਛਲੀ ਖ਼ਬਰ ‘ਆਪ’ ਸਰਕਾਰ ਦੇ ਝੂਠੇ ਦਾਅਵਿਆਂ ਕਾਰਨ ਪੰਜਾਬ ਹਨੇਰੇ ਵਿਚ-ਢਿੱਲੋਂ ਅਗਲੀ ਖ਼ਬਰ ਸਰਕਾਰ ਤੇ ਕਿਸਾਨ ਆਗੂਆਂ ਦੀ ਮੀਟਿੰਗ ਸਾਰਥਿਕ ਮਾਹੌਲ ਵਿਚ ਹੋਈ ਲਿਖਤੀ ਰੂਪ ਵਿਚ ਮਿਲਣ ’ਤੇ ਕੀਤਾ ਜਾਵੇਗਾ ਫੈਸਲਾ-ਐਸ. ਕੇ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।