ਕਾਂਗਰਸ ਨਾਲ ਹੱਥ ਮਿਲਾ ਕੇ ‘ਆਪ’ ਵਲੋਂ 1984 ’ਤੇ ਨਿਆਂ ਦੀ ਦੁਹਾਈ ਕਿਉਂ-ਚੁੱਘ
ਚੰਡੀਗੜ੍ਹ , 1 ਸਤੰਬਰ ( ਅਜੀਤ ਬਿਊਰੋ ) - 1984 ਦੇ ਸਿੱਖ ਵਿਰੋਧੀ ਕਤਲੇਆਮ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਭਾਜਪਾ ਆਗੂਆਂ ਵਿਰੁੱਧ ਕੀਤੇ ਗਏ ਪ੍ਰਦਰਸ਼ਨਾਂ ਦੇ ਜਵਾਬ ਵਿਚ ਭਾਜਪਾ ਦੇ ਕੌਮੀ ਦਫ਼ਤਰ ਇੰਚਾਰਜ , ਗੁਜਰਾਤ ਭਾਜਪਾ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਅਰਵਿੰਦ ਕੇਜਰੀਵਾਲ ਤੇ ‘ ਆਪ ’ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਈ ਸਵਾਲ ਕੀਤੇ । ਅੰਮ੍ਰਿਤਸਰ ਸਥਿਤ ਰਿਹਾਇਸ਼ ਦੇ ਬਾਹਰ ਹੋਏ ਪ੍ਰਦਰਸ਼ਨ ’ ਤੇ ਪ੍ਰਤੀਕਰਮ ਦਿੰਦਿਆਂ ਚੁੱਘ ਨੇ ਕਿਹਾ ਕਿ ਕਾਂਗਰਸ ਨਾਲ ਸਿਆਸੀ ਸਾਂਝ ਰੱਖਣ ਵਾਲੇ ਕੇਜਰੀਵਾਲ ਵਲੋਂ ਹੁਣ 1984 ਦੇ ਮੁੱਦੇ ’ ਤੇ ਭਾਜਪਾ ਨੂੰ ਨਿਆਂ ਦਾ ਪਾਠ ਪੜ੍ਹਾਉਣਾ ਸਿਆਸੀ ਦੋਹਰੇ ਮਾਪਦੰਡਾਂ ਨੂੰ ਦਰਸਾਉਂਦਾ ਹੈ ।
ਅਜੀਤ ਡੈਸਕ
02-09-2026