02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਿਜਲੀ ਦੀ ਮੰਗ 16162 ਮੈਗਾਵਾਟ ਹੋਣ ਨਾਲ ਪਾਵਰਕਾਮ ਹੋਇਆ ਬੇਹਾਲ

ਲਹਿਰਾ ਮੁਹੱਬਤ, 1 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪੰਜਾਬ ਵਿਚ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਮੰਗ ਦਾ ਅੰਕੜਾ 16162. 28 ਮੈਗਾਵਾਟ ਤੱਕ ਜਾ ਪੁੱਜਾ, ਇਸ ਸਥਿਤੀ ਵਿਚ ਬੇਹਾਲ ਹੋਏ ਪਾਵਰਕਾਮ ਨੂੰ 11268.

ਅਜੀਤ ਡੈਸਕ 02-09-2026
ਲਹਿਰਾ ਮੁਹੱਬਤ, 1 ਸਤੰਬਰ (ਸੁਖਪਾਲ ਸਿੰਘ ਸੁੱਖੀ)- ਪੰਜਾਬ ਵਿਚ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਮੰਗ ਦਾ ਅੰਕੜਾ 16162.28 ਮੈਗਾਵਾਟ ਤੱਕ ਜਾ ਪੁੱਜਾ, ਇਸ ਸਥਿਤੀ ਵਿਚ ਬੇਹਾਲ ਹੋਏ ਪਾਵਰਕਾਮ ਨੂੰ 11268.95 ਮੈਗਾਵਾਟ ਬਿਜਲੀ ਦੀ ਬਾਹਰੋਂ ਖ਼ਰੀਦ ਕਰਨੀ ਪਈ । ਜਾਣਕਾਰੀ ਅਨੁਸਾਰ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 1800 ਦੇ ਕਰੀਬ ਤੇ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦੇ ਕਰੀਬ 1500 ਦੇ ਆਊਟ ਸੋਰਸਡ ਠੇਕਾ ਮੁਲਾਜ਼ਮ ਮੁਕੰਮਲ ਹੜਤਾਲ ’ਤੇ ਹੋਣ ਕਾਰਨ ਥਰਮਲ ਮੈਨੇਜਮੈਂਟ ਵਲੋਂ ਮੈਨ ਪਾਵਰ ਬਾਹਰੋਂ ਲਾ ਕੇ ਵੀ ਸਰਕਾਰੀ ਤਾਪ ਘਰਾਂ ਦੇ ਬੰਦ ਯੂਨਿਟਾਂ ਨੂੰ ਚਲਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਬਿਜਲੀ ਉਤਪਾਦਨ ਸ਼ੁਰੂ ਨਹੀਂ ਹੋ ਸਕਿਆ, ਸਗੋਂ ਕਰੋੜਾਂ ਦਾ ਹਰ ਦਿਨ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਲਹਿਰਾ ਥਰਮਲ ਦਾ ਚੱਲਦਾ ਇੱਕ ਯੂਨਿਟ ਵੀ 210 ਮੈਗਾਵਾਟ ’ਚੋਂ 156 ਮੈਗਾਵਾਟ ਤੋਂ ਅੱਗੇ ਨਹੀਂ ਵੱਧ ਸਕਿਆ ਤੇ ਰੋਪੜ ਦੇ 2 ਯੂਨਿਟ 840 ’ਚੋਂ 222 ਮੈਗਾਵਾਟ ਉਤਪਾਦਨ ਕਰ ਰਹੇ ਹਨ । ਚੇਤੇ ਰਹੇ ਕਿ ਲਹਿਰਾ ਮੁਹੱਬਤ ਥਰਮਲ ਦੇ ਠੇਕਾ ਮੁਲਾਜ਼ਮ ਕਰੀਬ 34 ਦਿਨਾਂ ਤੋਂ ਮੁਕੰਮਲ ਹੜਤਾਲ ’ਤੇ ਹਨ, ਜੋ ਵਾਅਦੇ ਅਨੁਸਾਰ ਸਰਕਾਰ ਤੋਂ ਪਾਵਰਕਾਮ ਵਿਚ ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੀ ਨਿਯੁਕਤੀ ਦੀ ਮੰਗ ਲਈ ਬਜਿਦ ਹਨ । ਇਸ ਸੰਬੰਧੀ ਜਥੇਬੰਦੀ ਆਗੂ ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਬਾਠ ਦਾ ਕਹਿਣਾ ਹੈ ਕਿ ਸਰਕਾਰ ਨਾਲ ਮੀਟਿੰਗਾਂ ਹੋ ਰਹੀਆਂ ਹਨ, ਪਰ ਕਿਸੇ ਸਿੱਟੇ ਤੱਕ ਨਹੀਂ ਪੁੱਜ ਰਹੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਆਪਣਾ ਬਿਜਲੀ ਉਤਪਾਦਨ 1600 ਮੈਗਾਵਾਟ ਦੇ ਕਰੀਬ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰੀ ਖੇਤਰ ਦੇ 10 ਯੂਨਿਟਾਂ ’ਚੋਂ 5 ਬੰਦ ਪਏ ਹਨ ਤੇ 5 ਦਾ ਉਤਪਾਦਨ 900 ਦੇ ਕਰੀਬ ਹੈ। ਨਿੱਜੀ ਥਰਮਲ ਰਾਜਪੁਰਾ ਤੇ ਤਲਵੰਡੀ ਸਾਬੋਂ 3000 ਮੈਗਾਵਾਟ ਉਤਪਾਦਨ ਕਰ ਰਹੇ ਹਨ ਤੇ ਪਣ ਬਿਜਲੀ ਘਰਾਂ ਤੋਂ 850 ਮੈਗਾਵਾਟ ਉਤਪਾਦਨ ਹੈ ਤੇ ਬਾਕੀ ਮਹਿੰਗੇ ਭਾਅ ਦੀ ਬਿਜਲੀ ਬਾਹਰੋਂ ਖ਼ਰੀਦ ਕੀਤੀ ਜਾ ਰਹੀ ਹੈ। ਸਰਕਾਰੀ ਤਾਪ ਘਰ ਲਹਿਰਾ ਮੁਹੱਬਤ ਵਿਚ ਕੋਲਾ ਸਪਲਾਈ ਵੀ ਬੰਦ ਹੈ। ਇਸ ਸੰਬੰਧੀ ਮੁੱਖ ਇੰਜੀਨੀਅਰ ਸੱਤਪ੍ਰਕਾਸ਼ ਸਿੰਘ ਨਾਲ ਫ਼ੋਨ ਰਾਹੀਂ ਰਾਬਤਾ ਕੀਤਾ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਪਿਛਲੀ ਖ਼ਬਰ ਪੰਜਾਬ 18.77 ਫ਼ੀਸਦੀ ਐਸ . ਜੀ . ਐਸ . ਟੀ . ਨਕਦ ਵਾਧੇ ਨਾਲ ਪ੍ਰਮੁੱਖ ਸੂਬਿਆਂ ਵਿਚ ਬਣਿਆ ਮੋਹਰੀ - ਚੀਮਾ ਅਗਲੀ ਖ਼ਬਰ ਕੈਨੇਡਾ ’ਚ ਗੋਲੀ ਮਾਰ ਕੇ ਪੰਜਾਬੀ ਨੌਜਵਾਨ ਦੀ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।