01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੁੱਤ ਵਲੋਂ ਪਿਓ ਦਾ ਕਤਲ

ਮਕਸੂਦਾਂ (ਜਲੰਧਰ) 31 ਅਗਸਤ (ਸੌਰਵ ਮਹਿਤਾ)- ਹਰਗੋਬਿੰਦ ਨਗਰ ਵਿਚ ਸਕਿਓਰਿਟੀ ਗਾਰਡ ਦਲਜੀਤ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁਲਿਸ ਜਾਂਚ ਮੁਤਾਬਕ ਸਿਰਫ਼ 3 ਹਜ਼ਾਰ ਰੁਪਏ ਨਾ ਦੇਣ ਕਾਰਨ ਪੁੱਤ ਨੇ ਆਪਣੀ ਪਤਨੀ ਅਤੇ ਇਕ ਨਾਬਾਲਗ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ।

ਅਜੀਤ ਡੈਸਕ 01-09-2026
ਮਕਸੂਦਾਂ (ਜਲੰਧਰ) 31 ਅਗਸਤ (ਸੌਰਵ ਮਹਿਤਾ)- ਹਰਗੋਬਿੰਦ ਨਗਰ ਵਿਚ ਸਕਿਓਰਿਟੀ ਗਾਰਡ ਦਲਜੀਤ ਸਿੰਘ ਦੇ ਕਤਲ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ। ਪੁਲਿਸ ਜਾਂਚ ਮੁਤਾਬਕ ਸਿਰਫ਼ 3 ਹਜ਼ਾਰ ਰੁਪਏ ਨਾ ਦੇਣ ਕਾਰਨ ਪੁੱਤ ਨੇ ਆਪਣੀ ਪਤਨੀ ਅਤੇ ਇਕ ਨਾਬਾਲਗ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ। ਥਾਣਾ-8 ਦੀ ਪੁਲਿਸ ਨੇ ਮੁੱਖ ਮੁਲਜ਼ਮ ਸੁਖਪਾਲ ਸਿੰਘ ਅਤੇ ਉਸ ਦੀ ਪਤਨੀ ਰੂਹੀ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ, ਜਦਕਿ ਨਾਬਾਲਗ ਨੂੰ ਜੁਵੇਨਾਈਲ ਜਸਟਿਸ ਬੋਰਡ ਅੱਗੇ ਪੇਸ਼ ਕਰਨ ਉਪਰੰਤ ਬਾਲ ਸੁਧਾਰ ਕੇਂਦਰ ਭੇਜ ਦਿੱਤਾ ਗਿਆ ਹੈ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਰੂਹੀ ਨੇ ਦਲਜੀਤ ਸਿੰਘ ਦੇ ਮੂੰਹ ’ਚ ਕੱਪੜਾ ਤੁੰਨ ਦਿੱਤਾ ਤਾਂ ਜੋ ਉਸ ਦੀਆਂ ਚੀਕਾਂ ਬਾਹਰ ਨਾ ਨਿਕਲ ਸਕਣ। ਇਸੇ ਦੌਰਾਨ ਨਾਬਾਲਗ ਨੇ ਦਲਜੀਤ ਸਿੰਘ ਦੀਆਂ ਲੱਤਾਂ ਫੜ ਲਈਆਂ, ਜਦਕਿ ਸੁਖਪਾਲ ਨੇ ਦਾਤਰ ਨਾਲ ਆਪਣੇ ਪਿਤਾ ਦੇ ਸਿਰ ’ਤੇ ਵਾਰ ਕੀਤੇ, ਜਿਸ ਕਾਰਨ ਦਲਜੀਤ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਰਿਮਾਂਡ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਕਤਲ ਵਿਚ ਵਰਤਿਆ ਦਾਤਰ ਵੀ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਸਾਹਿਲ ਚੌਧਰੀ ਨੇ ਦੱਸਿਆ ਕਿ ਸੁਖਪਾਲ ਅਤੇ ਰੂਹੀ ਤੋਂ ਪੁਲਿਸ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਨਿਪਾਲ ਪੁੱਜਾ ਸ਼੍ਰੋਮਣੀ ਕਮੇਟੀ ਦਾ ਚਾਰ ਮੈਂਬਰੀ ਵਫ਼ਦ ਅਗਲੀ ਖ਼ਬਰ ਜੂਨ ਦੇ ਪਹਿਲੇ ਹਫ਼ਤੇ ਲੱਗਿਆ ਝੋਨਾ ਕਟਾਈ ਲਈ ਤਿਆਰ • ਪਿਛਲੇ ਸਾਲਾਂ ਨਾਲੋਂ ਦਸ ਦਿਨ ਪਹਿਲਾਂ ਮੰਡੀਆਂ ’ਚ ਪਹੁੰਚਣਾ ਸ਼ੁਰੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।