ਅਲੀਸ਼ੇਰ ਸੜਕ ਹਾਦਸਾ : ਗਮਗੀਨ ਮਾਹੌਲ ਵਿਚ ਮ੍ਰਿਤਕਾਂ ਨੂੰ ਦਿੱਤੀ ਅੰਤਿਮ ਵਿਦਾਇਗੀ
ਲਹਿਰਾਗਾਗਾ, 22 ਅਕਤੂਬਰ (ਪ੍ਰਵੀਨ ਖੋਖਰ)-ਐਤਵਾਰ ਦੀ ਸ਼ਾਮ ਨੂੰ ਜਾਖ਼ਲ-ਲਹਿਰਾ ਨੈਸ਼ਨਲ ਹਾਈ-ਵੇ ’ਤੇ ਸਥਿਤ /ਪਿੰਡ ਚੋਟੀਆਂ ਕੋਲ /ਪਿੰਡ ਅਲੀਸ਼ੇਰ ਦੇ ਮਾਰੇ ਗਏ 8 ਵਿਅਕਤੀਆਂ ਨੂੰ /ਪਿੰਡ ਦੇ ਸ਼ਮਸ਼ਾਨ ਘਾਟ ਵਿਚ ਬੜੇ ਹੀ ਗਮਗੀਨ ਮਾਹੌਲ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਇਨ੍ਹਾਂ ਮ੍ਰਿਤਕਾਂ ਵਿਚੋਂ ਕਰਮਜੀਤ ਕੌਰ ਸੁਪਤਨੀ ਜੱਗੀ ਸਿੰਘ, ਜੀਵਨ ਸਿੰਘ ਸਪੁੱਤਰ ਰਾਮਲਾਲ, ਨਿੱਕੀ ਸੁਪਤਨੀ ਹੰਸਾ ਰਾਮ, ਰਣਜੀਤ ਕੌਰ ਸੁਪਤਨੀ ਜਰਨੈਲ ਸਿੰਘ, ਰਾਣੀ ਕੌਰ ਸੁਪਤਨੀ ਤਰਸੇਮ ਸਿੰਘ ਅਤੇ ਦੇਸ਼ਰਾਜ ਸਿੰਘ ਸਪੁੱਤਰ ਰੱਤੀ ਰਾਮ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਦੋਂਕਿ ਸਰਬਜੀਤ ਕੌਰ ਸੁਪਤਨੀ ਸੋਨੀ ਖਾਨ ਅਤੇ ਕਰਮਜੀਤ ਸੁਪਤਨੀ ਕਾਲਾ ਖਾਨ ਨੂੰ ਮੁਸਲਿਮ ਧਰਮ ਅਨੁਸਾਰ ਸਪੁਰਦ-ਏ-ਖ਼ਾਕ ਕੀਤਾ ।
ਲਹਿਰਾਗਾਗਾ, 22 ਅਕਤੂਬਰ (ਪ੍ਰਵੀਨ ਖੋਖਰ)-ਐਤਵਾਰ ਦੀ ਸ਼ਾਮ ਨੂੰ ਜਾਖ਼ਲ-ਲਹਿਰਾ ਨੈਸ਼ਨਲ ਹਾਈ-ਵੇ ’ਤੇ ਸਥਿਤ /ਪਿੰਡ ਚੋਟੀਆਂ ਕੋਲ /ਪਿੰਡ ਅਲੀਸ਼ੇਰ ਦੇ ਮਾਰੇ ਗਏ 8 ਵਿਅਕਤੀਆਂ ਨੂੰ /ਪਿੰਡ ਦੇ ਸ਼ਮਸ਼ਾਨ ਘਾਟ ਵਿਚ ਬੜੇ ਹੀ ਗਮਗੀਨ ਮਾਹੌਲ ਵਿਚ ਅੰਤਿਮ ਵਿਦਾਇਗੀ ਦਿੱਤੀ ਗਈ। ਇਨ੍ਹਾਂ ਮ੍ਰਿਤਕਾਂ ਵਿਚੋਂ ਕਰਮਜੀਤ ਕੌਰ ਸੁਪਤਨੀ ਜੱਗੀ ਸਿੰਘ, ਜੀਵਨ ਸਿੰਘ ਸਪੁੱਤਰ ਰਾਮਲਾਲ, ਨਿੱਕੀ ਸੁਪਤਨੀ ਹੰਸਾ ਰਾਮ, ਰਣਜੀਤ ਕੌਰ ਸੁਪਤਨੀ ਜਰਨੈਲ ਸਿੰਘ, ਰਾਣੀ ਕੌਰ ਸੁਪਤਨੀ ਤਰਸੇਮ ਸਿੰਘ ਅਤੇ ਦੇਸ਼ਰਾਜ ਸਿੰਘ ਸਪੁੱਤਰ ਰੱਤੀ ਰਾਮ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਦੋਂਕਿ ਸਰਬਜੀਤ ਕੌਰ ਸੁਪਤਨੀ ਸੋਨੀ ਖਾਨ ਅਤੇ ਕਰਮਜੀਤ ਸੁਪਤਨੀ ਕਾਲਾ ਖਾਨ ਨੂੰ ਮੁਸਲਿਮ ਧਰਮ ਅਨੁਸਾਰ ਸਪੁਰਦ-ਏ-ਖ਼ਾਕ ਕੀਤਾ । ਮ੍ਰਿਤਕਾਂ ਦੇ ਪਰਿਵਾਰ ਮੈਂਬਰ, ਰਿਸ਼ਤੇਦਾਰ, ਸਕੇ-ਸਬੰਧੀ ਇਨ੍ਹਾਂ ਦੇ ਸਦੀਵੀਂ ਵਿਛੋੜੇ ਵਿਚ ਵਿਰਲਾਪ ਕਰ ਰਹੇ ਸਨ। ਪਿੰਡ ਦੇ ਸ਼ਮਸ਼ਾਨ ਘਾਟ ਵਿਚ 6 ਵਿਅਕਤੀਆਂ ਦੀ ਚੀਖਾ ਦਾ ਜਲਣਾ ਤੇ ਸ਼ਮਸ਼ਾਨ ਘਾਟ ਦੇ ਬਿਲਕੁਲ ਨਾਲ ਹੀ 2 ਮ੍ਰਿਤਕਾਂ ਦਾ ਕਬਰਸਤਾਨ ਵਿਚ ਸਪੁਰਦ-ਏ-ਖ਼ਾਕ ਕਰਨ ਦੇ ਭਾਵੁਕ ਮਾਹੌਲ ਨੇ ਐਤਵਾਰ ਦੇ ਉਸ ਮਨਹੂਸ ਸਮੇਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਜਦੋਂ ਇਹ ਅਣਹੋਣੀ ਘਟਨਾ ਵਾਪਰੀ ਸੀ । ਇਸ ਸਮੇਂ ਇਨਸਾਫ਼ ਕਮੇਟੀ ਵੱਲੋਂ ਬਿੱਕਰ ਸਿੰਘ ਹਥੋਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਗੋਬਿੰਦ ਸਿੰਘ ਮਜ਼ਦੂਰ ਮੁਕਤੀ ਮੋਰਚਾ, ਸੀਤਾ ਰਾਮ ਖੇਤ ਮਜ਼ਦੂਰ ਸਭਾ, ਹਰਭਗਵਾਨ ਮੂਨਕ ਪੰਜਾਬ ਖੇਤ ਮਜ਼ਦੂਰ ਯੂਨੀਅਨ, ਹਰੀ ਸਿੰਘ ਕੋਟੜਾ ਦਿਹਾਤੀ ਮਜ਼ਦੂਰ ਸਭਾ, ਸੱਗੂ ਸਿੰਘ ਨੌਜਵਾਨ ਭਾਰਤ ਸਭਾ,ਜਗਜੀਤ ਸਿੰਘ ਭੁਟਾਲ ਅਤੇ ਵਿਸ਼ੇਸ਼ਰ ਰਾਮ ਜਮਹੂਰੀ ਅਧਿਕਾਰ ਸਭਾ, ਮੇਘ ਰਾਜ ਚੋਟੀਆਂ ਡੀ.ਐੱਮ.ਐੱਫ., ਵਕੀਲ ਕਰਮਦੀਪ ਮੁਸਲਿਮ ਫਰੰਟ ਪੰਜਾਬ, ਸੁਰਜੀਤ ਅਲੀਸ਼ੇਰ ਐੱਸਸੀ ਬੀ.ਸੀ. ਯੂਨੀਅਨ, ਗੁਰੀ ਚਹਿਲ ਬੀਕੂਯੂ ਮਲਵਈ, ਜਗਦੀਪ ਪਾਪੜਾ ਲੋਕ ਚੇਤਨਾ ਮੰਚ, ਬਲਵਿੰਦਰ ਸਿੰਘ ਝਲੂਰ ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਤੇ ਸਤਪਾਲ ਸਿੰਘ ਬਨੂੜ (ਏ.ਆਈ.ਏ.ਡਬਲਯੂ.ਯੂ) ਜਥੇਬੰਦੀਆਂ ਦੇ ਨਾਲ-ਨਾਲ ਮ੍ਰਿਤਕ ਪਰਿਵਾਰਾ ਤੇ /ਪਿੰਡ ਦੇ ਪ੍ਰਮੁੱਖ ਆਗੂ ਪ੍ਰੇਮ ਪਾਲ ਵਕੀਲ, ਮਨਜੀਤ ਸਿੰਘ ਸਰਪੰਚ, ਲਛਮਣ ਅਲੀਸ਼ੇਰ, ਸੁਰਿੰਦਰ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ,ਪਾਲ ਸਿੰਘ, ਰਵਿੰਦਰ ਕੁਮਾਰ, ਗੈਵੀ ਸ਼ਰਮਾ, ਸ਼ਿਵਜੀ, ਤਰਸੇਮ ਸਿੰਘ, ਸੰਦੀਪ ਖਾਨ, ਸੁਖਦੇਵ ਸਿੰਘ, ਜਗਸੀਰ ਸਿੰਘ, ਸੋਨੀ ਖਾਨ, ਅੰਮ੍ਰਿਤਪਾਲ, ਕੇਵਲ ਸਿੰਘ, ਕਰਨੈਲ ਸਿੰਘ ਜਖੇਪਲ ਤੋਂ ਇਲਾਵਾ ਵੱਖ-ਵੱਖ ਇਨਸਾਫ਼ ਪਸੰਦ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨ-ਮਜ਼ਦੂਰ-ਮੁਲਾਜ਼ਮ, ਆਲੇ-ਦੁਆਲੇ ਪਿੰਡਾਂ ਦੇ ਲੋਕ ਆਦਿ ਸ਼ਾਮਲ ਸਨ ਉੱਥੇ ਪ੍ਰਸ਼ਾਸ਼ਨ ਵਲੋਂ ਪਲਵਿੰਦਰ ਸਿੰਘ ਡੀ.ਐੱਸ.ਪੀ. ਲਹਿਰਾ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੁਰਲੱਭ ਸਿੰਘ ਸਿੱਧੂ ਆਦਿ ਹਾਜ਼ਰ ਸਨ।