29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਬਰਾਮਦ ਦੀਆਂ ਚੁਣੌਤੀਆਂ ਦੇ ਬਾਵਜੂਦ ਬਾਸਮਤੀ ਦੀ ਮੰਗ ਮਜ਼ਬੂਤ ਰਹਿਣ ਦੀ ਉਮੀਦ ਪਿਛਲੇ ਸਾਲ ਨਾਲੋਂ 1000-1200 ਰੁਪਏ ਵੱਧ ਭਾਅ ਨੇ ਕਿਸਾਨਾਂ ਦੀਆਂ ਉਮੀਦਾਂ ਵਧਾਈਆਂ

ਮੂਣਕ, 28 ਅਗਸਤ (ਕੇਵਲ ਸਿੰਗਲਾ)-ਈਰਾਨ-ਅਮਰੀਕਾ ਤਣਾਅ, ਈਰਾਨ ’ਤੇ ਅਮਰੀਕੀ ਆਰਥਿਕ ਪਾਬੰਦੀਆਂ ਅਤੇ ਸਮੁੰਦਰੀ ਵਪਾਰਕ ਰਸਤਿਆਂ ਵਿਚ ਆ ਰਹੀਆਂ ਰੁਕਾਵਟਾਂ ਕਾਰਨ ਭਾਰਤੀ ਬਾਸਮਤੀ ਚੌਲਾਂ ਦੀ ਬਰਾਮਦ ਸਾਹਮਣੇ ਚੁਣੌਤੀਆਂ ਜ਼ਰੂਰ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਕੌਮਾਂਤਰੀ ਮੰਡੀ ਵਿਚ ਬਾਸਮਤੀ ਦੀ ਮੰਗ ਮਜ਼ਬੂਤ ਰਹਿਣ ਦੀ ਉਮੀਦ ਨੇ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਕਾਸ਼ਤਕਾਰਾਂ ਦੀਆਂ ਆਸਾਂ ਨੂੰ ਕਾਇਮ ਰੱਖਿਆ ਹੈ। ਇਸ ਦੇ ਨਾਲ ਹੀ ਬਾਸਮਤੀ ਝੋਨੇ ਦੇ ਮੌਜੂਦਾ ਭਾਅ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ 1000 ਤੋਂ 1200 ਰੁਪਏ ਪ੍ਰਤੀ ਕੁਇੰਟਲ ਵੱਧ ਚੱਲਣ ਕਾਰਨ ਕਿਸਾਨਾਂ ਨੂੰ ਇਸ ਵਾਰ ਪਿਛਲੇ ਸੀਜ਼ਨ ਨਾਲੋਂ ਬਿਹਤਰ ਭਾਅ ਮਿਲਣ ਦੀ ਉਮੀਦ ਬੱਝੀ ਹੈ।

ਅਜੀਤ ਡੈਸਕ 29-08-2026
ਮੂਣਕ, 28 ਅਗਸਤ (ਕੇਵਲ ਸਿੰਗਲਾ)-ਈਰਾਨ-ਅਮਰੀਕਾ ਤਣਾਅ, ਈਰਾਨ ’ਤੇ ਅਮਰੀਕੀ ਆਰਥਿਕ ਪਾਬੰਦੀਆਂ ਅਤੇ ਸਮੁੰਦਰੀ ਵਪਾਰਕ ਰਸਤਿਆਂ ਵਿਚ ਆ ਰਹੀਆਂ ਰੁਕਾਵਟਾਂ ਕਾਰਨ ਭਾਰਤੀ ਬਾਸਮਤੀ ਚੌਲਾਂ ਦੀ ਬਰਾਮਦ ਸਾਹਮਣੇ ਚੁਣੌਤੀਆਂ ਜ਼ਰੂਰ ਬਣੀਆਂ ਹੋਈਆਂ ਹਨ ਪਰ ਇਸ ਦੇ ਬਾਵਜੂਦ ਕੌਮਾਂਤਰੀ ਮੰਡੀ ਵਿਚ ਬਾਸਮਤੀ ਦੀ ਮੰਗ ਮਜ਼ਬੂਤ ਰਹਿਣ ਦੀ ਉਮੀਦ ਨੇ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਕਾਸ਼ਤਕਾਰਾਂ ਦੀਆਂ ਆਸਾਂ ਨੂੰ ਕਾਇਮ ਰੱਖਿਆ ਹੈ। ਇਸ ਦੇ ਨਾਲ ਹੀ ਬਾਸਮਤੀ ਝੋਨੇ ਦੇ ਮੌਜੂਦਾ ਭਾਅ ਪਿਛਲੇ ਸਾਲ ਦੇ ਇਸੇ ਸਮੇਂ ਨਾਲੋਂ ਲਗਭਗ 1000 ਤੋਂ 1200 ਰੁਪਏ ਪ੍ਰਤੀ ਕੁਇੰਟਲ ਵੱਧ ਚੱਲਣ ਕਾਰਨ ਕਿਸਾਨਾਂ ਨੂੰ ਇਸ ਵਾਰ ਪਿਛਲੇ ਸੀਜ਼ਨ ਨਾਲੋਂ ਬਿਹਤਰ ਭਾਅ ਮਿਲਣ ਦੀ ਉਮੀਦ ਬੱਝੀ ਹੈ। ਈਰਾਨ ਭਾਰਤੀ ਚੌਲਾਂ ਦਾ ਇਕ ਅਹਿਮ ਖਰੀਦਦਾਰ ਹੈ। ਪਿਛਲੇ ਵਿੱਤੀ ਸਾਲ ਦੌਰਾਨ ਈਰਾਨ ਵਲੋਂ ਭਾਰਤ ਤੋਂ 10 ਲੱਖ ਟਨ ਤੋਂ ਵੱਧ ਚੌਲ ਖਰੀਦੇ ਜਾਣ ਕਾਰਨ ਭਾਰਤੀ ਬਾਸਮਤੀ ਦੀ ਬਰਾਮਦ ਲਈ ਮੱਧ-ਪੂਰਬੀ ਮੰਡੀ ਦੀ ਮਹੱਤਤਾ ਹੋਰ ਵਧ ਜਾਂਦੀ ਹੈ। ਅਮਰੀਕੀ ਪਾਬੰਦੀਆਂ ਦੇ ਬਾਵਜੂਦ ਭਾਰਤੀ ਬਰਾਮਦਕਾਰ ਬਦਲਵੇਂ ਵਪਾਰਕ ਅਤੇ ਭੁਗਤਾਨ ਰਸਤਿਆਂ ਰਾਹੀਂ ਈਰਾਨ ਸਮੇਤ ਹੋਰ ਮੱਧ-ਪੂਰਬੀ ਬਾਜ਼ਾਰਾਂ ਨੂੰ ਸਪਲਾਈ ਜਾਰੀ ਰੱਖਣ ਦੇ ਰਾਹ ਲੱਭ ਰਹੇ ਹਨ। ਯੂ.ਏ.ਈ. ਦੇ ਰਵਾਇਤੀ ਵਪਾਰਕ ਰਸਤੇ ਵਿਚ ਰੁਕਾਵਟਾਂ ਤੋਂ ਬਾਅਦ ਤੁਰਕੀ, ਜਰਮਨੀ ਅਤੇ ਹੋਰ ਵਿੱਤੀ ਕੇਂਦਰਾਂ ਰਾਹੀਂ ਲੈਣ-ਦੇਣ ਦੇ ਬਦਲ ਵੀ ਵਿਚਾਰੇ ਜਾ ਰਹੇ ਹਨ। ਮਾਹਿਰਾਂ ਅਨੁਸਾਰ ਮੌਜੂਦਾ ਹਾਲਾਤਾਂ ਵਿਚ ਵੱਡੀ ਚੁਣੌਤੀ ਬਾਸਮਤੀ ਦੀ ਮੰਗ ਘਟਣ ਦੀ ਬਜਾਏ ਇਸ ਨੂੰ ਕੌਮਾਂਤਰੀ ਖਰੀਦਦਾਰਾਂ ਤੱਕ ਪਹੁੰਚਾਉਣ ਦੀ ਬਣੀ ਹੋਈ ਹੈ। ਜੇ ਬਰਾਮਦਕਾਰ ਸਮੁੰਦਰੀ ਆਵਾਜਾਈ, ਭੁਗਤਾਨ ਅਤੇ ਵਿੱਤੀ ਲੈਣ-ਦੇਣ ਨਾਲ ਜੁੜੀਆਂ ਰੁਕਾਵਟਾਂ ਦੇ ਬਦਲ ਸਫਲਤਾਪੂਰਵਕ ਲੱਭ ਲੈਂਦੇ ਹਨ ਤਾਂ ਬਾਸਮਤੀ ਦੀ ਮੰਗ ਨੂੰ ਸਹਾਰਾ ਮਿਲ ਸਕਦਾ ਹੈ। ਇਸ ਦਾ ਸਿੱਧਾ ਅਸਰ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਕਾਸ਼ਤਕਾਰਾਂ ’ਤੇ ਪੈਣ ਦੀ ਸੰਭਾਵਨਾ ਹੈ। ਬਾਸਮਤੀ ਝੋਨੇ ਦੀ ਖਰੀਦ ਆਮ ਤੌਰ ’ਤੇ ਨਿੱਜੀ ਵਪਾਰੀਆਂ ਅਤੇ ਬਰਾਮਦਕਾਰਾਂ ਵਲੋਂ ਕੌਮਾਂਤਰੀ ਮੰਡੀ ਦੀ ਮੰਗ ਨੂੰ ਧਿਆਨ ਵਿਚ ਰੱਖ ਕੇ ਕੀਤੀ ਜਾਂਦੀ ਹੈ। ਇਸ ਲਈ ਬਰਾਮਦ ਦੀ ਸਥਿਤੀ ਅਤੇ ਕੌਮਾਂਤਰੀ ਮੰਗ ਸਿੱਧੇ ਤੌਰ ’ਤੇ ਮੰਡੀ ਵਿਚ ਝੋਨੇ ਦੇ ਭਾਅ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਵਾਰ ਹਰਿਆਣਾ ਤੇ ਯੂ.ਪੀ. ਦੀਆਂ ਮੰਡੀਆਂ ਚ ਬਾਸਮਤੀ ਝੋਨੇ 1509 ਦੇ ਭਾਅ ਪਹਿਲਾਂ ਹੀ ਪਿਛਲੇ ਸਾਲ ਨਾਲੋਂ ਲਗਭਗ 1000-1200 ਰੁਪਏ ਪ੍ਰਤੀ ਕੁਇੰਟਲ ਉੱਪਰ ਚੱਲ ਰਹੇ ਹਨ ਅਤੇ ਇਨ੍ਹਾਂ ਮੰਡੀਆਂ ’ਚ ਬਾਸਮਤੀ ਦੀ ਆਮਦ ਵੱਧਣ ਨਾਲ ਵੀ ਭਾਅ ਲਗਾਤਾਰ ਵੱਧ ਰਹ ੇ ਹਨ, ਜੋ ਕਿ ਵਾਧਾ ਕਿਸਾਨਾਂ ਲਈ ਮਹੱਤਵਪੂਰਨ ਹੈ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਕੌਮਾਂਤਰੀ ਮੰਡੀ ਵਿਚ ਭਾਰਤੀ ਬਾਸਮਤੀ ਦੀ ਮੰਗ ਮਜ਼ਬੂਤ ਰਹੀ ਅਤੇ ਬਰਾਮਦ ਵਿਚ ਵੱਡੀ ਰੁਕਾਵਟ ਨਾ ਆਈ ਤਾਂ ਨਵੀਂ ਫਸਲ ਦੀ ਆਮਦ ਸਮੇਂ ਵੀ ਬਾਸਮਤੀ ਝੋਨੇ ਨੂੰ ਪਿਛਲੇ ਸਾਲ ਨਾਲੋਂ ਵਧੀਆ ਮੁੱਲ ਮਿਲ ਸਕਦਾ ਹੈ। ਹਾਲਾਂਕਿ, ਕਿਸਾਨਾਂ ਲਈ ਇਹ ਵੀ ਅਹਿਮ ਹੈ ਕਿ ਮੌਜੂਦਾ ਉੱਚੇ ਭਾਅ ਨੂੰ ਨਵੇਂ ਸੀਜ਼ਨ ਦਾ ਪੱਕਾ ਭਾਅ ਨਾ ਮੰਨਿਆ ਜਾਵੇ। ਨਵੀਂ ਫਸਲ ਦੀ ਆਮਦ, ਕੁੱਲ ਉਤਪਾਦਨ, ਨਿਰਯਾਤ ਦੀ ਮੰਗ, ਪਾਕਿਸਤਾਨ ਸਮੇਤ ਮੁਕਾਬਲੇ ਵਾਲੇ ਦੇਸ਼ਾਂ ਦੀ ਸਪਲਾਈ ਅਤੇ ਕੌਮਾਂਤਰੀ ਵਪਾਰਕ ਹਾਲਾਤ ਅੰਤਿਮ ਭਾਅ ਤੈਅ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਜੇ ਮੱਧ-ਪੂਰਬ ਦੇ ਬਾਜ਼ਾਰਾਂ ਵਿਚ ਭਾਰਤੀ ਬਾਸਮਤੀ ਦੀ ਮੰਗ ਕਾਇਮ ਰਹਿੰਦੀ ਹੈ ਅਤੇ ਬਰਾਮਦਕਾਰ ਬਦਲਵੇਂ ਸਮੁੰਦਰੀ ਤੇ ਵਿੱਤੀ ਰਸਤਿਆਂ ਰਾਹੀਂ ਸਪਲਾਈ ਜਾਰੀ ਰੱਖਣ ਵਿਚ ਸਫਲ ਰਹਿੰਦੇ ਹਨ ਤਾਂ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਬਾਸਮਤੀ ਝੋਨੇ ਦੇ ਭਾਅ ਰਾਹੀਂ ਮਿਲ ਸਕਦਾ ਹੈ। ਦੂਜੇ ਪਾਸੇ, ਜੇ ਈਰਾਨ ਨਾਲ ਵਪਾਰ ਵਿਚ ਵੱਡੀਆਂ ਰੁਕਾਵਟਾਂ ਆਉਂਦੀਆਂ ਹਨ, ਸਮੁੰਦਰੀ ਭਾੜਾ ਬਹੁਤ ਵਧਦਾ ਹੈ ਜਾਂ ਭੁਗਤਾਨ ਪ੍ਰਣਾਲੀ ਵਿਚ ਲੰਬੀ ਰੁਕਾਵਟ ਬਣਦੀ ਹੈ ਤਾਂ ਇਸ ਦਾ ਦਬਾਅ ਬਰਾਮਦਕਾਰਾਂ ਦੀ ਖਰੀਦ ਸਮਰੱਥਾ ਅਤੇ ਆਖਰਕਾਰ ਕਿਸਾਨਾਂ ਦੇ ਭਾਅ ’ਤੇ ਪੈ ਸਕਦਾ ਹੈ। ਨਵੇਂ ਸੀਜ਼ਨ ਵਿਚ ਭਾਅ ਦੀ ਅਸਲ ਦਿਸ਼ਾ ਕੌਮਾਂਤਰੀ ਮੰਗ, ਨਿਰਯਾਤ ਦੀ ਰਫ਼ਤਾਰ ਅਤੇ ਨਵੀਂ ਫਸਲ ਦੀ ਆਮਦ ਤੋਂ ਬਾਅਦ ਹੀ ਸਪਸ਼ਟ ਹੋਵੇਗੀ।
ਪਿਛਲੀ ਖ਼ਬਰ ਓਵਰਏਜ ਬੇਰੁਜ਼ਗਾਰ ਪੀ. ਟੀ. ਆਈ. ਅਧਿਆਪਕ ਯੂਨੀਅਨ ਵਲੋਂ ਪੱਕੇ ਮੋਰਚੇ ਦੀ ਚਿਤਾਵਨੀ ਅਗਲੀ ਖ਼ਬਰ ਡੀ.ਏ.ਵੀ. ਸਕੂਲ ਵਿਖੇ ‘ਕਲਾ ਸੰਗਮ’ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।