28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਰੱਖੜੀ ਸਤਿਕਾਰ ਅਤੇ ਆਪਸੀ ਜ਼ਿੰਮੇਵਾਰੀ ਦੀਆਂ ਭਾਵਨਾਵਾਂ ਦਾ ਪ੍ਰਤੀਕ-ਰਾਸ਼ਟਰਪਤੀ ਮੁਰਮੂ

ਨਵੀਂ ਦਿੱਲੀ, 27 ਅਗਸਤ (ਪੀਟੀਆਈ): ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰੱਖੜੀ ਦੇ ਮੌਕੇ ਤੋਂ ਇੱਕ ਦਿਨ ਪਹਿਲਾਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਸਿਰਫ਼ ਭੈਣ-ਭਰਾ ਦੇ ਪਿਆਰ ਅਤੇ ਰਿਸ਼ਤੇ ਦਾ ਹੀ ਨਹੀਂ, ਸਗੋਂ ਪਰਿਵਾਰਾਂ, ਦੋਸਤਾਂ ਅਤੇ ਸਮਾਜ ਵਿੱਚ ਸਤਿਕਾਰ, ਆਪਸੀ ਜ਼ਿੰਮੇਵਾਰੀ ਅਤੇ ਸਹਿਯੋਗ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ ।

ਅਜੀਤ ਡੈਸਕ 28-08-2026
ਨਵੀਂ ਦਿੱਲੀ, 27 ਅਗਸਤ (ਪੀਟੀਆਈ): ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰੱਖੜੀ ਦੇ ਮੌਕੇ ਤੋਂ ਇੱਕ ਦਿਨ ਪਹਿਲਾਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਸਿਰਫ਼ ਭੈਣ-ਭਰਾ ਦੇ ਪਿਆਰ ਅਤੇ ਰਿਸ਼ਤੇ ਦਾ ਹੀ ਨਹੀਂ, ਸਗੋਂ ਪਰਿਵਾਰਾਂ, ਦੋਸਤਾਂ ਅਤੇ ਸਮਾਜ ਵਿੱਚ ਸਤਿਕਾਰ, ਆਪਸੀ ਜ਼ਿੰਮੇਵਾਰੀ ਅਤੇ ਸਹਿਯੋਗ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ । ਰਾਸ਼ਟਰਪਤੀ ਮੁਰਮੂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਇਹ ਤਿਉਹਾਰ ਸਾਨੂੰ ਯਾਦ ਦਿਵਾਉਂਦਾ ਹੈ ਕਿ ਹਰ ਰਿਸ਼ਤਾ ਭਰੋਸੇ, ਸੰਵੇਦਨਸ਼ੀਲਤਾ ਅਤੇ ਆਪਸੀ ਸਹਿਯੋਗ ਦੇ ਮਜ਼ਬੂਤ ਥੰਮ੍ਹਾਂ ’ਤੇ ਟਿਕਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰੱਖੜੀ ਦਾ ਤਿਉਹਾਰ ਪ੍ਰਾਚੀਨ ਸਮੇਂ ਤੋਂ ਹੀ ਸਾਡੀ ਸੰਸਕ੍ਰਿਤੀ ਅਤੇ ਪਰੰਪਰਾ ਦਾ ਅਟੁੱਟ ਹਿੱਸਾ ਰਿਹਾ ਹੈ । ਰਾਸ਼ਟਰਪਤੀ ਨੇ ਕਿਹਾ ਕਿ ਰੱਖੜੀ ਹੁਣ ਇੱਕ ਸਮਾਜਿਕ ਤਿਉਹਾਰ ਵਜੋਂ ਵੀ ਪ੍ਰਸਿੱਧ ਹੋ ਚੁੱਕੀ ਹੈ, ਜਿਸ ਵਿਚ ਭੈਣਾਂ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ । ਇਹ ਰਿਸ਼ਤਿਆਂ ਵਿਚ ਪਿਆਰ, ਨਿੱਘ, ਸਤਿਕਾਰ ਅਤੇ ਆਪਸੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ । ਉਨ੍ਹਾਂ ਨੇ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿਚਕਾਰ ਏਕਤਾ ਅਤੇ ਪਿਆਰ ਦਾ ਬੰਧਨ ਹੋਰ ਮਜ਼ਬੂਤ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ ਅਤੇ ਸਾਰੇ ਭਾਰਤੀਆਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਹੁੰਮਸ ਭਰੀ ਗਰਮੀ ਨੇ ਪਾਵਰਕਾਮ ਦਾ ਕਰੋੜਾਂ ਰੁਪਏ ਦਾ ਬਿਜਲੀ ਦਾ ਖਰੀਦ ਬਿੱਲ ਵਧਾਇਆ ਘੱਟ ਮੀਂਹਾਂ ਕਾਰਨ ਬਿਜਲੀ ਦੀ ਮੰਗ ’... ਅਗਲੀ ਖ਼ਬਰ ਕੇਜਰੀਵਾਲ ਵਲੋਂ ਮੈਡੀਕਲ ਗ੍ਰੈਜੂਏਟਾਂ ਦੇ ਸੰਘਰਸ਼ ਦੀ ਹਮਾਇਤ, ਸਿਹਤ ਸਹੂਲਤਾਂ ’ਤੇ ਚਿੰਤਾ ਪ੍ਰਗਟਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।