ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਤੇ ਫੈਡਰੇਸ਼ਨ (ਖ਼ਾਲਸਾ) ਦੇ ਰਲੇਵੇਂ ਨਾਲ ਪੰਥਕ ਅਤੇ ਨੌਜਵਾਨ ਸ਼ਕਤੀ ਹੋਰ ਮਜ਼ਬੂਤ ਹੋਵੇਗੀ-ਭਾਈ ਮਹਿਤਾ, ਭਾਈ ਚਾਵਲਾ, ਭਾਈ ਖ਼ਾਲਸਾ
ਅੰਮ੍ਰਿਤਸਰ, 26 ਅਗਸਤ (ਜਸਵੰਤ ਸਿੰਘ ਜੱਸ)-ਪੰਥਕ ਖੇਤਰਾਂ ਵਿਚ ਵੱਖੋ-ਵੱਖ ਵਿਚਰ ਰਹੀਆਂ ਪੰਥਕ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖ਼ਾਲਸਾ) ਵਲੋਂ ਭਵਿੱਖ ਵਿਚ ਇਕਜੁੱਟ ਹੋ ਕੇ ਚੱਲਣ ਦਾ ਇਥੇ ਐਲਾਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ (ਮਹਿਤਾ) ਦੇ ਸਰਪ੍ਰਸਤਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ ਰਜਿੰਦਰ ਸਿੰਘ ਮਹਿਤਾ ਤੇ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਫੈਡਰੇਸ਼ਨ (ਖ਼ਾਲਸਾ) ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖ਼ਾਲਸਾ ਨੂੰ ਜੈਕਾਰਿਆਂ ਦੀ ਗੂੰਜ ਦੌਰਾਨ ਫੈਡਰੇਸ਼ਨ ਦਾ ਚੀਫ ਆਰਗੇਨਾਈਜ਼ਰ ਨਿਯੁਕਤ ਕਰਦਿਆਂ ਸਿਰਪਾਓ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਅੰਮ੍ਰਿਤਸਰ, 26 ਅਗਸਤ (ਜਸਵੰਤ ਸਿੰਘ ਜੱਸ)-ਪੰਥਕ ਖੇਤਰਾਂ ਵਿਚ ਵੱਖੋ-ਵੱਖ ਵਿਚਰ ਰਹੀਆਂ ਪੰਥਕ ਜਥੇਬੰਦੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਖ਼ਾਲਸਾ) ਵਲੋਂ ਭਵਿੱਖ ਵਿਚ ਇਕਜੁੱਟ ਹੋ ਕੇ ਚੱਲਣ ਦਾ ਇਥੇ ਐਲਾਨ ਕੀਤਾ ਗਿਆ। ਇਸ ਮੌਕੇ ਫੈਡਰੇਸ਼ਨ (ਮਹਿਤਾ) ਦੇ ਸਰਪ੍ਰਸਤਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਭਾਈ ਰਜਿੰਦਰ ਸਿੰਘ ਮਹਿਤਾ ਤੇ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਫੈਡਰੇਸ਼ਨ (ਖ਼ਾਲਸਾ) ਦੇ ਸਰਪ੍ਰਸਤ ਭਾਈ ਮੇਜਰ ਸਿੰਘ ਖ਼ਾਲਸਾ ਨੂੰ ਜੈਕਾਰਿਆਂ ਦੀ ਗੂੰਜ ਦੌਰਾਨ ਫੈਡਰੇਸ਼ਨ ਦਾ ਚੀਫ ਆਰਗੇਨਾਈਜ਼ਰ ਨਿਯੁਕਤ ਕਰਦਿਆਂ ਸਿਰਪਾਓ ਅਤੇ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਖ਼ਾਲਸਾ ਦੀ ਅਗਵਾਈ ਵਿਚ ਫੈਡਰੇਸ਼ਨ (ਖ਼ਾਲਸਾ) ਵਲੋਂ ਫੈਡਰੇਸ਼ਨ (ਮਹਿਤਾ) ਵਿਚ ਰਲੇਵੇਂ ਦਾ ਸਵਾਗਤ ਕਰਦਿਆਂ ਭਾਈ ਅਮਰਜੀਤ ਸਿੰਘ ਚਾਵਲਾ ਤੇ ਭਾਈ ਰਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਭਾਈ ਮੇਜਰ ਸਿੰਘ ਖਾਲਸਾ ਵਲੋਂ ਪੰਥਕ ਭਾਵਨਾਵਾਂ ਦੀ ਕਦਰ ਕਰਦਿਆਂ ਤੇ ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਮਿਲ ਕੇ ਟਾਕਰਾ ਕਰਨ ਲਈ ਰਲੇਵੇਂ ਦਾ ਲਿਆ ਗਿਆ ਫੈਸਲਾ ਸਮੇਂ ਦੀ ਲੋੜ ਅਨੁਸਾਰ ਸਹੀ ਅਤੇ ਮਹੱਤਵਪੂਰਨ ਫੈਸਲਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਪੰਥ ਅਤੇ ਕੌਮ ਨੂੰ ਸਿੱਖ ਵਿਰੋਧੀ ਧਿਰਾਂ ਤਾਕਤਾਂ ਵਲੋਂ ਸਿਧਾਂਤਕ ਅਤੇ ਵਿਚਾਰਧਾਰਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਸਮੇਂ ਵਿਚ ਲੋੜ ਹੈ ਕਿ ਨੌਜਵਾਨ ਸ਼ਕਤੀ ਨੂੰ ਇਕ ਸਾਂਝੇ ਅਤੇ ਮਜ਼ਬੂਤ ਪਲੇਟਫਾਰਮ ’ਤੇ ਇਕੱਠਾ ਕੀਤਾ ਜਾਵੇ ਤਾਂ ਜੋ ਪੰਥ ਨੂੰ ਦਰਪੇਸ਼ ਚੁਣੌਤੀਆਂ ਦਾ ਇਕ ਇਕਜੁੱਟ ਹੋ ਕੇ ਟਾਕਰਾ ਕੀਤਾ ਜਾ ਸਕੇ।ਇਸ ਮੌਕੇ ਭਾਈ ਮੇਜਰ ਸਿੰਘ ਖ਼ਾਲਸਾ ਨੂੰ ਫੈਡਰੇਸ਼ਨ (ਮਹਿਤਾ) ਦੇ ਚੀਫ ਆਰਗੇਨਾਈਜ਼ਰ ਵਜੋਂ ਜ਼ਿੰਮੇਵਾਰੀ ਵੀ ਸੌਂਪੀ ਗਈ। ਇਸ ਮੌਕੇ ਸਕੱਤਰ ਜਨਰਲ ਲਖਬੀਰ ਸਿੰਘ ਸੇਖੋਂ, ਚਰਨਦੀਪ ਸਿੰਘ ਹੁਸ਼ਿਆਰਪੁਰ, ਜਸਪਾਲ ਸਿੰਘ ਇਸਲਾਮਗੰਜ, ਬਲਜੀਤ ਸਿੰਘ ਬੀਤਾ, ਮਨਦੀਪ ਸਿੰਘ ਖ਼ਾਲਸਾ, ਸ਼ਿਸ਼ਪਾਲ ਸਿੰਘ ਮੀਰਾਂਕੋਟ, ਮਨਜੀਤ ਸਿੰਘ ਬਾਠ , ਲਵਪ੍ਰੀਤ ਸਿੰਘ ਗਿੱਲ, ਹਰਮਨਜੋਤ ਸਿੰਘ ਲੁਧਿਆਣਾ, ਸਤਿੰਦਰ ਪਾਲ ਸਿੰਘ ਜੌਨੀ, ਕੁਲਵਿੰਦਰ ਸਿੰਘ ਢੋਟ, ਗੁਰਦੀਪ ਸਿੰਘ ਸੁਰ ਸਿੰਘ , ਯੁਵਰਾਜ ਸਿੰਘ ਚੌਹਾਨ, ਜਗਪ੍ਰੀਤ ਸਿੰਘ ਮਨੀ, ਸਹਿਜਬੀਰ ਸਿੰਘ ਢੋਟ, ਵਿਕਰਮਜੀਤ ਸਿੰਘ ਸੂਰ, ਪ੍ਰਿਤਪਾਲ ਸਿੰਘ, ਕੁਲਬੀਰ ਸਿੰਘ ਵਿੱਕੀ, ਸੰਦੀਪ ਸਿੰਘ ਖ਼ਾਲਸਾ , ਰਵਿੰਦਰ ਸਿੰਘ ਕੰਗ , ਬਲਵਿੰਦਰ ਸਿੰਘ ਕੰਬੋਜ ਸਮੇਤ ਵੱਡੀ ਗਿਣਤੀ ਵਿਚ ਹੋਰ ਫੈਡਰੇਸ਼ਨ ਆਗੂ ਹਾਜ਼ਰ ਸਨ।