27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਨੂੰ ਮੂੰਹ ਨਹੀਂ ਲਗਾਉਣਗੇ-ਮੁੱਖ ਮੰਤਰੀ ਮਜੀਠਾ ਹਲਕੇ ਦੇ ਪਿੰਡ ਚਵਿੰਡਾ ਵਿਖੇ ਤਲਬੀਰ ਸਿੰਘ ਗਿੱਲ ਵਲੋਂ ਕਰਵਾਈ ‘ਲੋਕ ਮਿਲਣੀ’ ਪ੍ਰੋਗਰਾਮ ਨੂੰ ਕੀਤਾ ਸੰਬੋਧਨ

ਚਵਿੰਡਾ ਦੇਵੀ (ਅੰਮ੍ਰਿਤਸਰ), 26 ਅਗਸਤ (ਸਤਪਾਲ ਸਿੰਘ ਢੱਡੇ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੀ ਲੀਡਰਸ਼ਿਪ ਸੱਤਾ ਵਿਚ ਵਾਪਸੀ ਕਰਨ ਅਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਵਿਚ ਭਾਜਪਾ ਨਾਲ ਗੱਠਜੋੜ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਅਤੇ ਬਰਬਾਦ ਕਰਨ ਲਈ ਭਾਜਪਾ-ਅਕਾਲੀ ਗੱਠਜੋੜ ਨੂੰ ਕਦੇ ਮੁਆਫ਼ ਨਹੀਂ ਕਰਨਗੇ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ, ਨਾਲ ਤਲਬੀਰ ਸਿੰਘ ਗਿੱਲ। 27-08-2026
ਚਵਿੰਡਾ ਦੇਵੀ (ਅੰਮ੍ਰਿਤਸਰ), 26 ਅਗਸਤ (ਸਤਪਾਲ ਸਿੰਘ ਢੱਡੇ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਸ ਦੀ ਲੀਡਰਸ਼ਿਪ ਸੱਤਾ ਵਿਚ ਵਾਪਸੀ ਕਰਨ ਅਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਵਿਚ ਭਾਜਪਾ ਨਾਲ ਗੱਠਜੋੜ ਕਰਨ ਲਈ ਪੱਬਾਂ ਭਾਰ ਹੋਈ ਪਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਅਤੇ ਬਰਬਾਦ ਕਰਨ ਲਈ ਭਾਜਪਾ-ਅਕਾਲੀ ਗੱਠਜੋੜ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਅੰਮ੍ਰਿਤਸਰ ਦੇ ਚਵਿੰਡਾ ਦੇਵੀ ਵਿਖੇ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਕਰਵਾਈ ਵਿਸ਼ਾਲ ‘ਲੋਕ ਮਿਲਣੀ’ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਵਿੰਡਾ ਦੇਵੀ ਦੀ ਪਵਿੱਤਰ ਧਰਤੀ ’ਤੇ ਲੋਕਾਂ ਦਾ ਭਾਰੀ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਮਜੀਠਾ ਹਲਕੇ ਦੇ ਲੋਕ ਹੁਣ ਨਵਾਂ ਅਧਿਆਏ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਪਰਚੇ, ਗੁੰਡਾਗਰਦੀ ਅਤੇ ਡਰ ਦੀ ਰਾਜਨੀਤੀ ਦਾ ਮੁਕਾਬਲਾ ਆਪਣੀ ਸਰਕਾਰ ਵਲੋਂ ਨੌਕਰੀਆਂ, ਸਕੂਲ, ਹਸਪਤਾਲ, ਸੜਕਾਂ ਅਤੇ ਵਿਕਾਸ ਦੇ ਬਣਾਏ ਰਿਕਾਰਡ ਨਾਲ ਕੀਤਾ। ਮੁੱਖ ਮੰਤਰੀ ਨੇ ਬੇਅਦਬੀ ਦੇ ਮੁੱਦੇ ਅਤੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਬਾਰੇ ਅਕਾਲੀਆਂ ਦੇ ਰਵੱਈਏ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ‘ਨਾ ਕੋਈ ਕੈਸ਼, ਨਾ ਕੋਈ ਫ਼ਰਮਾਇਸ਼’ ਦੇ ਸਿਧਾਂਤ ਨਾਲ ਸਿਰਫ਼ ਯੋਗਤਾ ਦੇ ਆਧਾਰ ’ਤੇ 70 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਸਰਕਾਰੀ ਸਕੂਲਾਂ ਵਿਚ ਏਨਾ ਸੁਧਾਰ ਕੀਤਾ ਹੈ ਕਿ ਵਿਦਿਆਰਥੀ ਹੁਣ ਜੇ.ਈ.ਈ. ਅਤੇ ਨੀਟ ਦੀਆਂ ਪ੍ਰੀਖਿਆਵਾਂ ਪਾਸ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਨੂੰ ਝੂਠੇ ਕੇਸਾਂ, ਗੁੰਡਾਗਰਦੀ ਅਤੇ ਡਰ ਦੀ ਰਾਜਨੀਤੀ ਤੋਂ ਇਲਾਵਾ ਕੁਝ ਨਹੀਂ ਦਿੱਤਾ, ਜਦੋਂਕਿ ਅਸੀਂ ਪੂਰੇ ਪੰਜਾਬ ਵਿਚ ਬਿਹਤਰ ਸਕੂਲਾਂ, ਹਸਪਤਾਲਾਂ, ਨੌਕਰੀਆਂ ਦੇ ਨਾਲ-ਨਾਲ ਵਿਕਾਸ ਦੀਆਂ ਆਪਣੀਆਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ। ਇਸ ਬੇਮਿਸਾਲ ਪਿਆਰ ਅਤੇ ਅਟੁੱਟ ਸਮਰਥਨ ਲਈ ਮਜੀਠਾ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ।ਮੁੱਖ ਮੰਤਰੀ ਨੇ ਕਿਹਾ ਕਿ ਲੋਕ ਮਿਲਣੀ ਵਿਚ ਲੋਕਾਂ ਦੀ ਭਾਰੀ ਸ਼ਮੂਲੀਅਤ ਦਰਸਾਉਂਦੀ ਹੈ ਕਿ ਉਹ 2027 ਵਿਚ ਇਕ ਨਵੀਂ ਕਹਾਣੀ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਹਨ। ਕਾਂਗਰਸ ’ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਪਾਰਟੀ ਆਖ਼ਰੀ ਸਾਹਾਂ ’ਤੇ ਹੈ ਅਤੇ ਜਲਦੀ ਹੀ ਸਿਆਸੀ ਅਖਾੜੇ ਵਿਚ ਆਪਣਾ ਸਭ ਕੁਝ ਗੁਆ ਚੁੱਕੀ ਹੋਵੇਗੀ।ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਕਰਵਾਏ ਵਿਸ਼ਾਲ ਇਕੱਠ ਤੋਂ ਖੁਸ਼ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਮਜੀਠਾ ਦੀਆਂ ਅਹਿਮ ਮੰਗਾਂ ਜਿਨ੍ਹਾਂ ਵਿਚ ਟਾਹਲੀ ਸਾਹਿਬ ਨੂੰ ਸਬ ਤਹਿਸੀਲ ਬਣਾਉਣਾ, 30 ਨਵੇਂ ਖੇਡ ਸਟੇਡੀਅਮ ਬਣਾਉਣੇ, 30 ਕਿਲੋਮੀਟਰ ਨਵੀਆਂ ਸੰਪਰਕ ਸੜਕਾਂ ਅਤੇ ਪਿੰਡਾਂ ਨੂੰ ਦੇਣ ਲਈ 15 ਕਰੋੜ ਰੁਪਏ ਗ੍ਰਾਂਟ ਦੇ ਐਲਾਨ ਤੋਂ ਇਲਾਵਾ ਗ੍ਰਾਮ ਪੰਚਾਇਤ ਚਵਿੰਡਾ ਦੇਵੀ ਨੂੰ 51 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਚੈੱਕ ਵੀ ਭੇਂਟ ਕੀਤਾ। ਇਸ ਮੌਕੇ ਰਾਜਬੀਰ ਸਿੰਘ ਘੁੰਮਣ ਓ.ਐਸ.ਡੀ. ਮੁੱਖ ਮੰਤਰੀ, ਵਿਧਾਇਕ ਕੁਲਦੀਪ ਸਿੰਘ ਧਾਰੀਵਾਲ, ਸਾਬਕਾ ਰਾਜ ਸਭਾ ਤੇ ਸਾਬਕਾ ਵਿਧਾਇਕ ਰਾਜ ਮਹਿੰਦਰ ਸਿੰਘ ਮਜੀਠਾ, ਹੇਮ ਇੰਦਰ ਸਿੰਘ ਮਜੀਠਾ, ਸਰਪੰਚ ਰਵਿੰਦਰ ਪਾਲ ਸਿੰਘ ਹਦਾਇਤਪੁਰ, ਸਤਿੰਦਰ ਸਿੰਘ ਸ਼ਾਹ ਮਜੀਠਾ, ਕਿਰਪਾਲ ਸਿੰਘ, ਮਲਕੀਤ ਸਿੰਘ ਬੀ.ਡੀ.ਪੀ.ਓ., ਸਰਪੰਚ ਪਰਮਜੀਤ ਕੌਰ ਚਵਿੰਡਾ ਦੇਵੀ, ਹਰਦੇਵ ਸਿੰਘ ਦੇਬਾ, ਤਰਸੇਮ ਸਿੰਘ ਸਿਆਲਕਾ, ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ, ਤਰਸੇਮ ਸਿੰਘ ਚਾਚੋਵਾਲੀ, ਸ਼ਿਵਰਾਜ ਸਿੰਘ ਭੀਲੋਵਾਲ, ਰਾਜ ਕੁਮਾਰ ਲੁੱਧੜ, ਮਨਜਿੰਦਰ ਸਿੰਘ ਮਾਗਾ ਸਰਾਏ, ਚੇਅਰਮੈਨ ਸਿਕੰਦਰ ਸਿੰਘ ਖਿੱਦੋਵਾਲੀ, ਸਰਪੰਚ ਪ੍ਰੇਮ ਸਿੰਘ ਤਰਫਾਨ, ਪਰਮਜੀਤ ਸਿੰਘ ਪੰਮਾ ਮਜੀਠਾ, ਜਗਦੀਪ ਸਿੰਘ ਗੋਗਾ ਮਜੀਠਾ, ਬਲਾਕ ਪ੍ਰਧਾਨ ਹਰਪ੍ਰੀਤ ਕੌਰ ਢੱਡੇ, ਮੈਡਮ ਅਮਨ ਹਲਕਾ ਕੋਆਰਡੀਨੇਟਰ, ਮੈਡਮ ਸੋਨੀਆ, ਰਾਜਵਿੰਦਰ ਕੌਰ, ਬਲਰਾਜ ਕੌਰ (ਸਾਰੇ ਬਲਾਕ ਪ੍ਰਧਾਨ) ਸਮੇਤ ਵੱਡੀ ਗਿਣਤੀ ਵਿਚ ਪੰਚ- ਸਰਪੰਚ, ਬਲਾਕ ਸੰਮਤੀ ਮੈਂਬਰ, ਜਿਲ੍ਹਾ ਪਰਿਸ਼ਦ ਮੈਂਬਰ, ਚੇਅਰਮੈਨ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰੀ ਬੱਸਾਂ ਦੀ ਅੱਜ ਦੀ ਹੜਤਾਲ ਮੁਲਤਵੀ, ਸਰਕਾਰ ਨਾਲ ਮੀਟਿੰਗ ਮਗਰੋਂ ਯੂਨੀਅਨ ਦਾ ਫ਼ੈਸਲਾ ਅੱਜ ਪੰਜਾਬ ਦੇ ਸਰਕਾਰੀ ਹਸ... ਅਗਲੀ ਖ਼ਬਰ ਕੋਟਾ ’ਚ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਵਲੋਂ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।