ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ 24ਵੀਂ ਬਰਸੀ ਸੰਬੰਧੀ ਅਖੰਡ ਪਾਠ ਆਰੰਭ
ਸਮਾਗਮਾਂ ’ਚ ਵੱਡੀ ਗਿਣਤੀ ਵਿਚ ਸੰਗਤਾਂ ਹੋਣਗੀਆਂ ਸ਼ਾਮਿਲ-ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ, 25 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸਮਾਗਮ ਸੰਬੰਧੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਅਖੰਡ ਪਾਠ ਆਰੰਭ ਹੋਏ। ਅੱਜ ਦੇ ਸਮਾਗਮ ਦੀ ਆਰੰਭਤਾ ਵੱਖ-ਵੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਨਾਲ ਸੰਬੰਧਿਤ ਬੀਬੀਆਂ ਦੇ ਵੱਖ-ਵੱਖ ਜਥਿਆਂ ਵਲੋਂ ਕਰਵਾਏ ਗੁਰਮਿਤ ਸਮਾਗਮ ਨਾਲ ਹੋਈ, ਜਿਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਨਾਮ ਸਿਮਰਨ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੀਆਂ ਮਾਨਵ-ਸਮਾਜ ਵਿਚ ਬੀਬੀਆਂ ਤੇ ਭਾਈਆਂ ਦੇ ਗੂੜੇ ਸੰਬੰਧ, ਮਾਂ-ਪੁੱਤ, ਭੈਣ-ਭਰਾ, ਪਿਓ-ਧੀ, ਪਤੀ-ਪਤਨੀ ਆਦਿ ਰਿਸ਼ਤੇ ਦੇ ਨਾਲ ਸਮਾਜ ਦੀ ਬਣਤਰ, ਪਰਿਵਾਰ ਦੀ ਮਹੱਤਵਪੂਰਨ ਇਕਾਈ, ਸਮਾਜ ਦੀ ਸਾਂਵੀ-ਪੱਧਰੀ ਸੰਤੁਲਨ ਚਾਲ ਤੇ ਤਰੱਕੀ ਨੂੰ ਕਾਇਮ ਰੱਖਣ ਲਈ ਆਪਸੀ ਸਮਝ ਤੇ ਤਾਲਮੇਲ ਬਣਾਉਣ ਵਾਲੀਆਂ ਬੀਬੀਆਂ ਦੇ ਕੋਮਲ ਗੁਣਾਂ ਦੇ ਮੁਜੱਸਮੇ, ਸ਼ਰਮ, ਸੰਕੋਚ, ਸ਼ਰਧਾ, ਵਿਸ਼ਵਾਸ ਤੇ ਸਬਰ-ਸੰਤੋਖ ਦੇ ਸੁਭਾਵਿਕ ਗੁਣਾਂ ਦਾ ਜ਼ਿਕਰ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਜਿਸ ਧਰਤੀ ਦੀਆਂ ਬੀਬੀਆਂ ਸਤਿਪੁਰਖੀ ਹੁੰਦੀਆਂ ਨੇ, ਉਹ ਧਰਤੀ ਦੀ ਕੌਮ ਅਕਾਲ-ਪੁਰਖੀ ਹੁੰਦੀ ਹੈ, ਸਿੱਖ ਬੀਬੀਆਂ ਦਾ ਉੱਚਾ ਜੀਵਨ ਵਕਤ ਦੀ ਚਾਲ ਨੂੰ ਬਦਲਦਾ ਆਇਆ ਹੈ।
ਲੁਧਿਆਣਾ, 25 ਅਗਸਤ (ਪਰਮਿੰਦਰ ਸਿੰਘ ਆਹੂਜਾ)-ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਬ੍ਰਹਮ ਗਿਆਨੀ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦੀ 24ਵੀਂ ਬਰਸੀ ਸਮਾਗਮ ਸੰਬੰਧੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਅਖੰਡ ਪਾਠ ਆਰੰਭ ਹੋਏ। ਅੱਜ ਦੇ ਸਮਾਗਮ ਦੀ ਆਰੰਭਤਾ ਵੱਖ-ਵੱਖ ਜਥੇਬੰਦੀਆਂ, ਸਭਾ ਸੁਸਾਇਟੀਆਂ ਨਾਲ ਸੰਬੰਧਿਤ ਬੀਬੀਆਂ ਦੇ ਵੱਖ-ਵੱਖ ਜਥਿਆਂ ਵਲੋਂ ਕਰਵਾਏ ਗੁਰਮਿਤ ਸਮਾਗਮ ਨਾਲ ਹੋਈ, ਜਿਸ ਦੌਰਾਨ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਨਾਮ ਸਿਮਰਨ ਕਰਵਾਇਆ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੀਆਂ ਮਾਨਵ-ਸਮਾਜ ਵਿਚ ਬੀਬੀਆਂ ਤੇ ਭਾਈਆਂ ਦੇ ਗੂੜੇ ਸੰਬੰਧ, ਮਾਂ-ਪੁੱਤ, ਭੈਣ-ਭਰਾ, ਪਿਓ-ਧੀ, ਪਤੀ-ਪਤਨੀ ਆਦਿ ਰਿਸ਼ਤੇ ਦੇ ਨਾਲ ਸਮਾਜ ਦੀ ਬਣਤਰ, ਪਰਿਵਾਰ ਦੀ ਮਹੱਤਵਪੂਰਨ ਇਕਾਈ, ਸਮਾਜ ਦੀ ਸਾਂਵੀ-ਪੱਧਰੀ ਸੰਤੁਲਨ ਚਾਲ ਤੇ ਤਰੱਕੀ ਨੂੰ ਕਾਇਮ ਰੱਖਣ ਲਈ ਆਪਸੀ ਸਮਝ ਤੇ ਤਾਲਮੇਲ ਬਣਾਉਣ ਵਾਲੀਆਂ ਬੀਬੀਆਂ ਦੇ ਕੋਮਲ ਗੁਣਾਂ ਦੇ ਮੁਜੱਸਮੇ, ਸ਼ਰਮ, ਸੰਕੋਚ, ਸ਼ਰਧਾ, ਵਿਸ਼ਵਾਸ ਤੇ ਸਬਰ-ਸੰਤੋਖ ਦੇ ਸੁਭਾਵਿਕ ਗੁਣਾਂ ਦਾ ਜ਼ਿਕਰ ਕਰਦਿਆਂ ਸੰਤ ਬਾਬਾ ਅਮੀਰ ਸਿੰਘ ਨੇ ਕਿਹਾ ਕਿ ਜਿਸ ਧਰਤੀ ਦੀਆਂ ਬੀਬੀਆਂ ਸਤਿਪੁਰਖੀ ਹੁੰਦੀਆਂ ਨੇ, ਉਹ ਧਰਤੀ ਦੀ ਕੌਮ ਅਕਾਲ-ਪੁਰਖੀ ਹੁੰਦੀ ਹੈ, ਸਿੱਖ ਬੀਬੀਆਂ ਦਾ ਉੱਚਾ ਜੀਵਨ ਵਕਤ ਦੀ ਚਾਲ ਨੂੰ ਬਦਲਦਾ ਆਇਆ ਹੈ। ਮਾਤਾ ਵਿਪਨਪ੍ਰੀਤ ਕੌਰ ਨੇ ਵੀ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਅੱਜ ਦਿਨ ਦੇ ਸਮਾਗਮ ਦੌਰਾਨ ਭਾਈ ਸੁਰਿੰਦਰ ਸਿੰਘ-ਨਛੱਤਰ ਸਿੰਘ ਹਜ਼ੂਰੀ ਰਾਗੀ ਨੇ ਮਨੋਹਰ ਰਸਨਾ ਦੁਆਰਾ ਗੁਰਬਾਣੀ ਕੀਰਤਨ ਕੀਤਾ। ਸ਼ਾਮ ਦੇ ਦੀਵਾਨ ਵਿਚ ਗਿਆਨੀ ਗੁਰਮੇਜ ਸਿੰਘ ਨੇ ਲੜੀਵਾਰ ਗੁਰ ਇਤਿਹਾਸ ਦੀ ਕਥਾ ਕੀਤੀ।