26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸਿਆਸੀ ਕਾਫ਼ਲੇ ’ਚ ਜੁੜੇ ਦੋ ਵੱਡੇ ਚਿਹਰੇ ਗੁਰਦੀਪ ਬਾਠ ਤੇ ਬਾਬਾ ਬੇਲੀ ਨੇ ਫੜਿਆ ਪਾਰਟੀ ਦਾ ਪੱਲਾ

ਚੰਡੀਗੜ੍ਹ, 25 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀ ਸਿਆਸਤ ਵਿਚ ਨਵੇਂ ਸਮੀਕਰਨਾਂ ਦੀ ਚਰਚਾ ਦਰਮਿਆਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਮਾਲਵੇ ਵਿਚ ਆਪਣਾ ਕਾਫ਼ਲਾ ਹੋਰ ਵੱਡਾ ਕਰ ਲਿਆ ਹੈ।

ਅਜੀਤ ਡੈਸਕ 26-08-2026
ਚੰਡੀਗੜ੍ਹ, 25 ਅਗਸਤ (ਪ੍ਰੋ. ਅਵਤਾਰ ਸਿੰਘ)-ਪੰਜਾਬ ਦੀ ਸਿਆਸਤ ਵਿਚ ਨਵੇਂ ਸਮੀਕਰਨਾਂ ਦੀ ਚਰਚਾ ਦਰਮਿਆਨ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਮਾਲਵੇ ਵਿਚ ਆਪਣਾ ਕਾਫ਼ਲਾ ਹੋਰ ਵੱਡਾ ਕਰ ਲਿਆ ਹੈ। ਬਰਨਾਲਾ ਦੇ ਸਿਆਸੀ ਚਿਹਰੇ ਤੇ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਰਹਿ ਚੁੱਕੇ ਗੁਰਦੀਪ ਸਿੰਘ ਬਾਠ ਅਤੇ ਸਾਹਿਤਕ ਖੇਤਰ ਦੇ ਮਕਬੂਲ ਨਾਂਅ ਹਰਪ੍ਰੀਤ ਸਿੰਘ ‘ਬਾਬਾ ਬੇਲੀ’ ਦੇ ਪਾਰਟੀ ਨਾਲ ਜੁੜਨ ਨਾਲ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਸਿਆਸੀ ਆਧਾਰ ਨੂੰ ਨਵੀਂ ਤਾਕਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਦੋਵਾਂ ਸ਼ਖ਼ਸੀਅਤਾਂ ਨੂੰ ਬਾਪੂ ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅਤੇ ਫ਼ਰੀਦਕੋਟ ਤੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਸਿਰਪਾਓ ਦੇ ਕੇ ਪਾਰਟੀ ਵਿਚ ਸ਼ਾਮਿਲ ਕਰਵਾਇਆ। ਗੁਰਦੀਪ ਸਿੰਘ ਬਾਠ ਬਰਨਾਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਜ਼ਿਮਨੀ ਚੋਣ ਲੜ ਚੁੱਕੇ ਹਨ, ਜਦਕਿ ਹਰਪ੍ਰੀਤ ਸਿੰਘ ‘ਬਾਬਾ ਬੇਲੀ’ ਨੇ ਸਾਹਿਤਕ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਦੀਆਂ ਲਿਖਤਾਂ ਵਿਚੋਂ ਰੂਹਾਨੀਅਤ ਨਾਲ ਸੰਬੰਧਿਤ ਗੀਤ ‘ਜਿਨ੍ਹਾਂ ਨੂੰ ਤੂੰ ਦਿੱਸਦਾ, ਉਹ ਕੋਈ ਹੋਰ ਹੀ ਅੱਖਾਂ ਨੇ’ ਨੂੰ ਪੰਜਾਬੀ ਸਰੋਤਿਆਂ ਵਲੋਂ ਭਰਵਾਂ ਪਿਆਰ ਮਿਲਿਆ ਹੈ।
ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਵਲੋਂ 1984 ਸਿੱਖ ਨਸਲਕੁਸ਼ੀ ਮਾਮਲੇ ’ਚ ਸੱਜਣ ਕੁਮਾਰ ਦੀ ਮੌਤ ਤੋਂ ਬਾਅਦ ਸਜ਼ਾ ਵਿਰੁੱਧ ਅਪੀਲ ਬੰਦ ਅਗਲੀ ਖ਼ਬਰ ਕੋਟਾ ਕੋਚਿੰਗ ਦਾ ਖਰਚਾ ਚੁੱਕਣ ਲਈ ਆਲੂ ਵੇਚੇ ਹੁਣ ਬਰੇਲੀ ਦਾ ਅਲਤਾਫ ਬਣੇਗਾ ਡਾਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।