19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪੰਜਾਬ ਦੌਰੇ ਤੋਂ ਪਹਿਲਾਂ ਰਾਹੁਲ ਗਾਂਧੀ ਖ਼ਤਮ ਕਰਨਾ ਚਾਹੁੰਦੇ ਹਨ ਪੰਜਾਬ ਕਾਂਗਰਸ ਦੀ ਖ਼ਾਨਾਜੰਗੀ ਪੰਜਾਬ ਕਾਂਗਰਸ ਦੀ ਧੜੇਬੰਦੀ ਖ਼ਤਮ ਕਰਾਉਣਾ ਭੁਪੇਸ਼ ਬਘੇਲ ਲਈ ਬਣੀ ਵੱਡੀ ਚੁਣੌਤੀ ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 18 ਅਗਸਤ-ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸੰਗਠਨ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਪਰ ਸੂਬਾ ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਪਾਰਟੀ ਹਾਈਕਮਾਨ ਲਈ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ। ਅੰਦਰੂਨੀ ਖਿੱਚੋਤਾਣ ਦਾ ਅਸਰ ਜ਼ਮੀਨੀ ਪੱਧਰ ਤੱਕ ਪਹੁੰਚਣ ਲੱਗਾ ਹੈ ਅਤੇ ਕਈ ਕਾਂਗਰਸੀ ਵਰਕਰ ਤੇ ਆਗੂ ਆਪਣੀ ਨਿਰਾਸ਼ਾ ਹਾਈਕਮਾਨ ਤੱਕ ਪਹੁੰਚਾ ਰਹੇ ਹਨ।

ਅਜੀਤ ਡੈਸਕ 19-08-2026
ਚੰਡੀਗੜ੍ਹ, 18 ਅਗਸਤ-ਪੰਜਾਬ ਵਿਧਾਨ ਸਭਾ ਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਸੰਗਠਨ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਪਰ ਸੂਬਾ ਕਾਂਗਰਸ ਵਿਚ ਚੱਲ ਰਹੀ ਧੜੇਬੰਦੀ ਪਾਰਟੀ ਹਾਈਕਮਾਨ ਲਈ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ। ਅੰਦਰੂਨੀ ਖਿੱਚੋਤਾਣ ਦਾ ਅਸਰ ਜ਼ਮੀਨੀ ਪੱਧਰ ਤੱਕ ਪਹੁੰਚਣ ਲੱਗਾ ਹੈ ਅਤੇ ਕਈ ਕਾਂਗਰਸੀ ਵਰਕਰ ਤੇ ਆਗੂ ਆਪਣੀ ਨਿਰਾਸ਼ਾ ਹਾਈਕਮਾਨ ਤੱਕ ਪਹੁੰਚਾ ਰਹੇ ਹਨ। ਅਜਿਹੇ ਹਲਾਤ ਵਿਚ ਰਾਹੁਲ ਗਾਂਧੀ ਵਲੋਂ ਪੰਜਾਬ ਦੇ ਸੰਭਾਵਿਤ ਦੌਰੇ ਤੋਂ ਪਹਿਲਾਂ ਪਾਰਟੀ ਦੀ ਖੁੱਲ੍ਹੀ ਖ਼ਾਨਾਜੰਗੀ ਨੂੰ ਕਿਸੇ ਹੱਦ ਤੱਕ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ, ਰਾਹੁਲ ਗਾਂਧੀ ਚਾਹੁੰਦੇ ਹਨ ਕਿ ਪੰਜਾਬ ਦੌਰੇ ’ਤੇ ਜਾਣ ਤੋਂ ਪਹਿਲਾਂ ਪੰਜਾਬ ਦਾ ਮਸਲਾ ਪੂਰੀ ਤਰ੍ਹਾਂ ਹੱਲ ਹੋ ਜਾਵੇ ਪਰ ਪੰਜਾਬ ਕਾਂਗਰਸ ’ਚ ਛਿੜੀ ਖੁੱਲ੍ਹੀ ਖਾਨਾਜੰਗੀ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉੱਧਰ, ਪਾਰਟੀ ਸੂਤਰਾਂ ਅਨੁਸਾਰ ਵਰਕਿੰਗ ਕਮੇਟੀ ਦੀ ਮੀਟਿੰਗ ਮੌਕੇ ਰਾਹੁਲ ਗਾਂਧੀ ਪੰਜਾਬ ਦੇ ਦੋਵੇਂ ਧੜਿਆਂ ਦੇ ਆਗੂਆਂ ਨਾਲ ਮੀਟਿੰਗ ਵੀ ਕਰ ਸਕਦੇ ਹਨ। ਪੰਜਾਬ ਕਾਂਗਰਸ ਵਿਚ ਮੌਜੂਦਾ ਤਣਾਅ ਮੁੱਖ ਤੌਰ ’ਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਸਾਹਮਣੇ ਆਇਆ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੇ ਧੜੇ ਦੇ ਕਈ ਸੀਨੀਅਰ ਆਗੂਆਂ ਨੇ ਹਾਈਕਮਾਨ ਦੇ ਫ਼ੈਸਲਿਆਂ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਭਾਰਤ ਭੂਸ਼ਣ ਆਸ਼ੂ ਸਮੇਤ ਕਈ ਆਗੂਆਂ ਵਲੋਂ ਚੰਨੀ ਨਾਲ ਮੀਟਿੰਗਾਂ ਕਰਕੇ ਆਪਣੀ ਵੱਖਰੀ ਤਾਕਤ ਦਾ ਪ੍ਰਦਰਸ਼ਨ ਵੀ ਕੀਤਾ ਗਿਆ।ਇਸ ਵਿਵਾਦ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਮੋਢਿਆਂ ’ਤੇ ਹੈ ਪਰ ਬਘੇਲ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਵਾਦ ਖ਼ਤਮ ਹੋਣ ਦੀ ਜਗ੍ਹਾਂ ਹੋਰ ਵੱਧਦਾ ਜਾ ਰਿਹਾ ਹੈ। ਜਿਥੇ ਬਘੇਲ ਦੀ ਮੌਜੂਦਗੀ ਵਿਚ ਵੀ ਵਿਰੋਧੀ ਧੜਿਆਂ ਦੇ ਸਮਰਥਕਾਂ ਵਲੋਂ ਆਪਣੇ-ਆਪਣੇ ਆਗੂਆਂ ਦੇ ਹੱਕ ਵਿਚ ਨਾਅਰੇ ਲਗਾਏ ਗਏ, ਉਥੇ ‘ਬਘੇਲ ਗੋ ਬੈਕ’ ਦੇ ਨਾਅਰਿਆਂ ਦਾ ਸਾਹਮਣਾ ਵੀ ਉਨ੍ਹਾਂ ਨੂੰ ਕਰਨਾ ਪਿਆ। ਦੂਜੇ ਪਾਸੇ, ਕਾਂਗਰਸ ਹਾਈਕਮਾਨ ਹੁਣ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਜੇਕਰ ਆਗੂਆਂ ਦੀ ਖ਼ਾਨਾਜੰਗੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਸ ਦਾ ਸਿੱਧਾ ਨੁਕਸਾਨ 2027 ਦੀ ਚੋਣ ਮੁਹਿੰਮ ਨੂੰ ਹੋ ਸਕਦਾ ਹੈ। ਪਾਰਟੀ ਨੇ ਜੁਲਾਈ ਵਿਚ ਚੋਣ ਨਾਲ ਸੰਬੰਧਿਤ ਕਮੇਟੀਆਂ ਦੀ ਮੀਟਿੰਗ ਕਰਕੇ ਸੂਬੇ ਵਿਚ ਬੱਸ ਯਾਤਰਾ ਜਾਂ ਵੱਡੀਆਂ ਰੈਲੀਆਂ ਰਾਹੀਂ ਇਕਜੁੱਟਤਾ ਦਾ ਸੰਦੇਸ਼ ਦੇਣ ਦੀ ਯੋਜਨਾ ’ਤੇ ਵੀ ਵਿਚਾਰ ਕੀਤਾ ਸੀ ਪਰ ਪੰਜਾਬ ਕਾਂਗਰਸ ਦੀ ਖੁੱਲ੍ਹੀ ਖਾਨਾਜੰਗੀ ਦੇ ਚੱਲਦੇ ਹੀ ਅਜੇ ਤੱਕ ਇਹ ਪ੍ਰੋਗਰਾਮ ਸ਼ੁਰੂ ਨਹੀਂ ਕੀਤਾ ਗਿਆ।ਇਸੇ ਦੌਰਾਨ ਕਾਂਗਰਸੀ ਵਰਕਰਾਂ ਵਿਚ ਵੀ ਇਹ ਚਰਚਾ ਤੇਜ਼ ਹੋ ਰਹੀ ਹੈ ਕਿ ਜੇਕਰ ਸੀਨੀਅਰ ਆਗੂ ਆਪਸ ਵਿਚ ਹੀ ਉਲਝਦੇ ਰਹੇ ਤਾਂ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨਾ ਮੁਸ਼ਕਲ ਹੋਵੇਗਾ। ਸੂਤਰਾਂ ਅਨੁਸਾਰ ਕੁਝ ਵਰਕਰ ਆਪਣੀ ਨਿਰਾਸ਼ਾ ਅਤੇ ਸਥਾਨਕ ਪੱਧਰ ਦੀਆਂ ਸ਼ਿਕਾਇਤਾਂ ਈ-ਮੇਲਾਂ ਰਾਹੀਂ ਹਾਈਕਮਾਨ ਤੱਕ ਪਹੁੰਚਾ ਰਹੇ ਹਨ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਆਗੂਆਂ ਦੇ ਨਿੱਜੀ ਜਾਂ ਧੜੇਬੰਦੀ ਵਾਲੇ ਵਿਵਾਦਾਂ ਦੀ ਬਜਾਏ ਪਾਰਟੀ ਨੂੰ 2027 ਦੀ ਚੋਣ ਲਈ ਇਕਜੁੱਟ ਕਰਨ ਵੱਲ ਧਿਆਨ ਦਿੱਤਾ ਜਾਵੇ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਦੀ ਖਾਨਾਜੰਗੀ ਨੂੰ ਕਿਸੇ ਵੀ ਤਰੀਕੇ ਜਲਦ ਸੁਲਝਾ ਲਿਆ ਜਾਵੇ ਨਹੀਂ ਤਾਂ ਇਸ ਦਾ ਖ਼ਮਿਆਜ਼ਾ ਪਾਰਟੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪੈ ਸਕਦਾ ਹੈ।
ਪਿਛਲੀ ਖ਼ਬਰ ਢਿੱਲੋਂ ਭਰਾ ਖ਼ੁਦਕੁਸ਼ੀ ਮਾਮਲੇ ’ਚ ਅਦਾਲਤ ਨੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰੀ ਅਗਲੀ ਖ਼ਬਰ ਆਪ ਸਰਕਾਰ ਨੇ ਗੁਰੂ ਨਾਨਕ ਕਾਲੋਨੀ ਨੂੰ ਵਿਕਾਸ ਕਾਰਜਾਂ ਪੱਖੋਂ ਕੀਤਾ ਅਣਡਿੱਠਾ–ਬੀਬੀ ਬਲਵੀਰ ਕੌਰ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।