14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਖ਼ਾਨ ਬਾਬਾ ਗਰੋਹ ਵਲੋਂ ਅਗਵਾ ਕੀਤੇ ਨੌਜਵਾਨ ਨੂੰ ਕੀਨੀਆ ਪੁਲਿਸ ਨੇ ਬਚਾਇਆ ਪਰਿਵਾਰ ਨੂੰ ਵੀਡੀਓ ਕਾਲ ਰਾਹੀਂ ਕਰਵਾਈ ਗੱਲਬਾਤ, ਜਲਦ ਭਾਰਤ ਪਰਤਣ ਦੀ ਉਮੀਦ

ਫਿਲੌਰ, 13 ਅਗਸਤ (ਵਿਪਨ ਗੈਰੀ)-ਫਿਲੌਰ ਦੇ ਪਿੰਡ ਭੈਣੀ ਦੇ ਨੌਜਵਾਨ ਰਾਕੇਸ਼ ਕੁਮਾਰ ਦੇ ਕੀਨੀਆ ਵਿਚ ਅਗਵਾ ਹੋਣ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੀਨੀਆ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਰਾਕੇਸ਼ ਕੁਮਾਰ ਨੂੰ ਬਚਾਅ ਲਿਆ ਹੈ ਅਤੇ ਪੁਲਿਸ ਜਾਂਚ ਤੇ ਲੋੜੀਂਦੀ ਤਫਤੀਸ਼ ਪੂਰੀ ਹੋਣ ਉਪਰੰਤ ਉਸ ਨੂੰ ਜਲਦ ਭਾਰਤ ਭੇਜੇ ਜਾਣ ਦੀ ਉਮੀਦ ਹੈ।

ਕੀਨੀਆ ਵਿਚੋਂ ਨੌਜਵਾਨ ਦੀ ਆਈ ਤਾਜ਼ੀ ਤਸਵੀਰ। ਤਸਵੀਰ : ਗੈਰੀ ਫਿਲੌਰ 14-08-2026
ਫਿਲੌਰ, 13 ਅਗਸਤ (ਵਿਪਨ ਗੈਰੀ)-ਫਿਲੌਰ ਦੇ ਪਿੰਡ ਭੈਣੀ ਦੇ ਨੌਜਵਾਨ ਰਾਕੇਸ਼ ਕੁਮਾਰ ਦੇ ਕੀਨੀਆ ਵਿਚ ਅਗਵਾ ਹੋਣ ਦੇ ਮਾਮਲੇ ਵਿਚ ਨਵਾਂ ਮੋੜ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਕੀਨੀਆ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਰਾਕੇਸ਼ ਕੁਮਾਰ ਨੂੰ ਬਚਾਅ ਲਿਆ ਹੈ ਅਤੇ ਪੁਲਿਸ ਜਾਂਚ ਤੇ ਲੋੜੀਂਦੀ ਤਫਤੀਸ਼ ਪੂਰੀ ਹੋਣ ਉਪਰੰਤ ਉਸ ਨੂੰ ਜਲਦ ਭਾਰਤ ਭੇਜੇ ਜਾਣ ਦੀ ਉਮੀਦ ਹੈ।ਰਾਕੇਸ਼ ਕੁਮਾਰ ਦੇ ਪਿਤਾ ਕਸ਼ਮੀਰ ਲਾਲ ਨੇ ਦੱਸਿਆ ਕਿ ਕੀਨੀਆ ਪੁਲਿਸ ਵਲੋਂ ਉਨ੍ਹਾਂ ਦੀ ਆਪਣੇ ਪੁੱਤਰ ਰਾਕੇਸ਼ ਕੁਮਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਵਾਈ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਨੇ ਰਕੇਸ਼ ਦਾ ਹਾਲ-ਚਾਲ ਪੁੱਛਿਆ, ਜਿਸ ਤੋਂ ਬਾਅਦ ਪਰਿਵਾਰ ਨੂੰ ਤਸੱਲੀ ਹੋਈ ਕਿ ਉਨ੍ਹਾਂ ਦਾ ਪੁੱਤਰ ਸੁਰੱਖਿਅਤ ਹੈ ਅਤੇ ਜਲਦ ਹੀ ਵਾਪਸ ਪਰਤ ਸਕਦਾ ਹੈ।ਕਸ਼ਮੀਰ ਲਾਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਵਲੋਂ ਵੀ ਪਰਿਵਾਰ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੀਨੀਆ ਪੁਲਿਸ ਵਲੋਂ ਲੋੜੀਂਦੀ ਜਾਂਚ ਅਤੇ ਤਫਤੀਸ਼ ਪੂਰੀ ਕਰਨ ਤੋਂ ਬਾਅਦ ਰਕੇਸ਼ ਨੂੰ ਭਾਰਤ ਭੇਜਣ ਦੀ ਕਾਰਵਾਈ ਕੀਤੀ ਜਾਵੇਗੀ।ਉੱਧਰ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿਸ ਏਜੰਟ ਵਲੋਂ ਉਨ੍ਹਾਂ ਦੇ ਪੁੱਤਰ ਨਾਲ ਕਥਿਤ ਤੌਰ ‘ਤੇ ਠੱਗੀ ਮਾਰੀ ਗਈ ਅਤੇ ਉਸ ਨੂੰ ਕੀਨੀਆ ਵਿਚ ਫਸਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਮੁਤਾਬਿਕ ਰਾਕੇਸ਼ ਨੂੰ ਇਟਲੀ ਭੇਜਣ ਦਾ ਝਾਂਸਾ ਦੇ ਕੇ ਏਜੰਟ ਵਲੋਂ ਪਹਿਲਾਂ ਦੁਬਈ ਅਤੇ ਉਥੋਂ ਕੀਨੀਆ ਭੇਜਿਆ ਗਿਆ ਸੀ।ਪਰਿਵਾਰ ਵਲੋਂ ਦੱਸਿਆ ਗਿਆ ਕਿ ਕੀਨੀਆ ਪਹੁੰਚਣ ਤੋਂ ਬਾਅਦ ਰਕੇਸ਼ ਸਮੇਤ ਕੁਝ ਹੋਰ ਨੌਜਵਾਨਾਂ ਨੂੰ ਇਕ ਖ਼ਾਨ ਬਾਬਾ ਨਾਂਅ ਦੇ ਗਰੋਹ ਵਲੋਂ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਦੀ ਰਿਹਾਈ ਬਦਲੇ 70 ਹਜ਼ਾਰ ਅਮਰੀਕੀ ਡਾਲਰ ਦੀ ਮੰਗ ਕੀਤੀ ਜਾ ਰਹੀ ਸੀ।
ਪਿਛਲੀ ਖ਼ਬਰ ਐਸ.ਐਸ.ਐਫ. ਨੇ ਦੋ ਸਾਲਾਂ ਵਿਚ 47,386 ਲੋਕਾਂ ਦੀ ਜਾਨ ਬਚਾਈ-ਪੁਲਿਸ ਮੁਖੀ ਅਗਲੀ ਖ਼ਬਰ ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵਲੋਂ ਵੱਡੇ ਸੰਘਰਸ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।