13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸੁਪਰੀਮ ਕੋਰਟ ਨੇ ਸੀ . ਜੇ . ਪੀ . ਨਾਲ ਜੁੜੀਆਂ ਗਤੀਵਿਧੀਆਂ ਦੀ ਸੀ . ਬੀ . ਆਈ. ਜਾਂਚ ਦੀ ਮੰਗ ਸੰਬੰਧੀ ਪਟੀਸ਼ਨ ’ ਤੇ ਕੇਂਦਰ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਫ਼ਰਜ਼ੀ ਵਕੀਲਾਂ,ਫ਼ਰਜ਼ੀ ਲਾਅ ਡਿੱਗਰੀ ਅਤੇ ਕਾਕਰੋਚ ਜਨਤਾ ਪਾਰਟੀ (ਸੀ. ਜੇ.

ਅਜੀਤ ਡੈਸਕ 13-08-2026
ਨਵੀਂ ਦਿੱਲੀ, 12 ਅਗਸਤ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਫ਼ਰਜ਼ੀ ਵਕੀਲਾਂ,ਫ਼ਰਜ਼ੀ ਲਾਅ ਡਿੱਗਰੀ ਅਤੇ ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ) ਨਾਲ ਜੁੜੀਆਂ ਗਤੀਵਿਧੀਆਂ ਦੀ ਸੀ.ਬੀ.ਆਈ ਤੋਂ ਜਾਂਚ ਦੀ ਮੰਗ ਨੂੰ ਲੈ ਕੇ ਦਾਇਰ ਪਟੀਸ਼ਨ ’ਤੇ ਕੇਂਦਰ ਸਰਕਾਰ ਕੋਲੋਂ ਜਵਾਬ ਮੰਗਿਆ ਹੈ । ਚੀਫ਼ ਜਸਟਿਸ ਸੂਰਿਆ ਕਾਂਤ, ਜਸਟਿਸ ਜੋਇਮਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਵਕੀਲ ਰਾਜਾ ਚੌਧਰੀ ਵਲੋਂ ਦਾਖ਼ਲ ਜਨਹਿਤ ਪਟੀਸ਼ਨ ‘ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਬਾਰ ਕੌਂਸਲ ਆਫ਼ ਇੰਡੀਆ (ਬੀ.ਸੀ.ਆਈ) ਅਤੇ ਸੀ.ਬੀ.ਆਈ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨਕਰਤਾ ਰਾਜਾ ਚੌਧਰੀ ਨੇ ਖ਼ੁਦ ਅਦਾਲਤ ਦੇ ਸਾਹਮਣੇ ਆਪਣਾ ਪੱਖ ਪੇਸ਼ ਕੀਤਾ। ਪਟੀਸ਼ਨ ਵਿਚ 15 ਮਈ ਦੀ ਅਦਾਲਤੀ ਕਾਰਵਾਈ ਦੌਰਾਨ ਕੀਤੀ ਗਈ ਜ਼ੁਬਾਨੀ ਟਿੱਪਣੀ ਦੇ ਕਥਿਤ ‘ਵਪਾਰਕ ਸ਼ੋਸ਼ਣ’ ਅਤੇ ਉਸ ਤੋਂ ਪੈਸੇ ਕਮਾਉਣ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਦਾਲਤੀ ਗੱਲਬਾਤ ਦੇ ਕੁਝ ਹਿੱਸਿਆਂ ਨੂੰ ਚੁਣ-ਚੁਣ ਕੇ ਕੱਟਿਆ ਗਿਆ ਅਤੇ ਬਾਅਦ ਵਿਚ ਮੀਮਜ਼, ਵੀਡੀਓਜ਼, ਨਕਲ, ਰਾਜਨੀਤਿਕ ਬ੍ਰਾਂਡਿੰਗ ਅਤੇ ਵਪਾਰਕ ਸਮੱਗਰੀ ਲਈ ਵਰਤਿਆ ਗਿਆ । ਪਟੀਸ਼ਨ ਵਿਚ ਵਿਵਾਦ ਦੀ ਜੜ 15 ਮਈ ਦੀ ਕਾਰਵਾਈ ਨੂੰ ਦੱਸਿਆ ਗਿਆ ਹੈ ਜਿਸ ਦੌਰਾਨ ਅਦਾਲਤੀ ਪ੍ਰਕਿਰਿਆਵਾਂ ਦੀ ਕਥਿਤ ਦੁਰਵਰਤੋਂ, ਸੀਨੀਅਰ ਵਕੀਲ ਦਾ ਦਰਜਾ ਦੇਣ ਅਤੇ ਕਾਨੂੰਨੀ ਪੇਸ਼ੇ ਵਿਚ ਪੇਸ਼ੇਵਰ ਮਿਆਰਾਂ ਵਿਚ ਗਿਰਾਵਟ ਬਾਰੇ ਚਿੰਤਾਵਾਂ ਉਠਾਈਆਂ ਗਈਆਂ ਸਨ।
ਪਿਛਲੀ ਖ਼ਬਰ ਪੰਜਾਬ ’ਚ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਰਾਹ ਪੱਧਰਾ ਹਾਈ ਕੋਰਟ ’ਚ ਸਰਕਾਰ ਨੇ 2 ਦਿਨਾਂ ’ਚ ਹੁਕਮ ਜਾਰੀ ਕਰਨ ਦਾ ਦਿੱਤ... ਅਗਲੀ ਖ਼ਬਰ ਕਾਰ ਖੱਡ ’ਚ ਡਿਗੀ- ਪੰਜ ਮੌਤਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।