12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਦੋ ਨਾਬਾਲਗਾਂ ਸਮੇਤ ਤਿੰਨ ਲੜਕਿਆਂ ਨੇ ਇਕੱਠਿਆਂ ਸਲਫਾਸ ਨਿਗਲੀ ਇੱਕ ਦੀ ਮੌਤ, ਦੂਜਾ ਗੰਭੀਰ, ਤੀਜਾ ਖਤਰੇ ਤੋਂ ਬਾਹਰ

ਔੜ, 11 ਅਗਸਤ (ਗੁਰਨਾਮ ਸਿੰਘ ਸੈਣੀ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੜ੍ਹਪਧਾਣਾ ਵਿਖੇ ਚੜ੍ਹਦੀ ਉਮਰ ਦੇ ਤਿੰਨ ਲੜਕਿਆਂ ਵਲੋਂ ਇਕੱਠਿਆਂ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਗਈਆਂ, ਜਿਸ ਕਾਰਨ ਉਨ੍ਹਾਂ ਵਿਚੋਂ ਇਕ ਨਾਬਾਲਗ ਪਰਮਜੀਤ ਸਿੰਘ (15) ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ, ਇਕ ਦੀ ਹਾਲਤ ਬੇਹੱਦ ਗੰਭੀਰ ਹੈ, ਜਦੋਂਕਿ ਇਕ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਦੀਪ ਸਿੰਘ ਤੋਂ ਇਲਾਵਾ ਬਲਵੀਰ ਸਿੰਘ ਥਾਂਦੀ, ਜੁਝਾਰ ਸਿੰਘ, ਸੋਹਣ ਸਿੰਘ ਇੰਸਪੈਕਟਰ, ਜਸਵੰਤ ਸਿੰਘ ਰੋਡਵੇਜ਼, ਅਮਰ ਦਾਸ ਪੰਚ, ਦਰਸ਼ਨ ਸਿੰਘ, ਗਗਨਦੀਪ ਸਿੰਘ ਆਦਿ ਨੇ ਦੱਸਿਆ ਕਿ 22 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗੜ੍ਹਪਧਾਣਾ, ਜਿਸ ਨੂੰ ਟੈਲੀਫੋਨ ’ਤੇ ਆਨਲਾਈਨ ਕਾਰੋਬਾਰ ਸਮੇਂ ਲੱਖਾਂ ਰੁਪਏ ਦਾ ਘਾਟਾ ਪੈ ਗਿਆ, ਨੇ ਆਪਣੇ 15-16 ਸਾਲ ਦੀ ਉਮਰ ਦੇ ਦੋ ਦੋਸਤਾਂ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਗੜ੍ਹਪਧਾਣਾ ਅਤੇ ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਪਣੇ ਘਰ ਸੱਦ ਕੇ ਦੱਸਿਆ ਕਿ ਉਹ ਕਾਰੋਬਾਰ ਵਿਚ ਘਾਟਾ ਪੈਣ ਅਤੇ ਆਪਣੇ ਘਰਦਿਆਂ ਤੋਂ ਡਰਦੇ ਹੋਏ ਸਲਫਾਸ ਖਾਣ ਲੱਗਾ ਹੈ, ਜਿਸ ਉਪਰੰਤ ਉਸ ਦੇ ਨਾਲ ਦੋਸਤੀ ਨਿਭਾਉਂਦਿਆਂ ਤਿੰਨਾਂ ਨੇ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਨ੍ਹਾਂ ਚੋਂ ਇਕ ਨੌਜਵਾਨ ਨੇ ਆਪਣੇ ਇਕ ਜਾਣਕਾਰ ਨੂੰ ਵੀਡੀਓ ਕਾਲ ਰਾਹੀਂ ਸਲਫਾਸ ਖਾਣ ਬਾਰੇ ਜਾਣਕਾਰੀ ਦਿੱਤੀ, ਜਿਸ ਉਪਰੰਤ ਜਾਣਕਾਰ ਨੇ ਪਿੰਡ ਗੜ੍ਹਪ ਧਾਣਾ ਆ ਕੇ ਹਾਲ-ਦੁਹਾਈ ਪਾਈ।

ਪਰਮਜੀਤ ਸਿੰਘ ਦੀ ਪੁਰਾਣੀ ਤਸਵੀਰ। 12-08-2026
ਔੜ, 11 ਅਗਸਤ (ਗੁਰਨਾਮ ਸਿੰਘ ਸੈਣੀ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੜ੍ਹਪਧਾਣਾ ਵਿਖੇ ਚੜ੍ਹਦੀ ਉਮਰ ਦੇ ਤਿੰਨ ਲੜਕਿਆਂ ਵਲੋਂ ਇਕੱਠਿਆਂ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਗਈਆਂ, ਜਿਸ ਕਾਰਨ ਉਨ੍ਹਾਂ ਵਿਚੋਂ ਇਕ ਨਾਬਾਲਗ ਪਰਮਜੀਤ ਸਿੰਘ (15) ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ, ਇਕ ਦੀ ਹਾਲਤ ਬੇਹੱਦ ਗੰਭੀਰ ਹੈ, ਜਦੋਂਕਿ ਇਕ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਹਰਦੀਪ ਸਿੰਘ ਤੋਂ ਇਲਾਵਾ ਬਲਵੀਰ ਸਿੰਘ ਥਾਂਦੀ, ਜੁਝਾਰ ਸਿੰਘ, ਸੋਹਣ ਸਿੰਘ ਇੰਸਪੈਕਟਰ, ਜਸਵੰਤ ਸਿੰਘ ਰੋਡਵੇਜ਼, ਅਮਰ ਦਾਸ ਪੰਚ, ਦਰਸ਼ਨ ਸਿੰਘ, ਗਗਨਦੀਪ ਸਿੰਘ ਆਦਿ ਨੇ ਦੱਸਿਆ ਕਿ 22 ਸਾਲਾ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਗੜ੍ਹਪਧਾਣਾ, ਜਿਸ ਨੂੰ ਟੈਲੀਫੋਨ ’ਤੇ ਆਨਲਾਈਨ ਕਾਰੋਬਾਰ ਸਮੇਂ ਲੱਖਾਂ ਰੁਪਏ ਦਾ ਘਾਟਾ ਪੈ ਗਿਆ, ਨੇ ਆਪਣੇ 15-16 ਸਾਲ ਦੀ ਉਮਰ ਦੇ ਦੋ ਦੋਸਤਾਂ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਗੜ੍ਹਪਧਾਣਾ ਅਤੇ ਮਨਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਨੂੰ ਆਪਣੇ ਘਰ ਸੱਦ ਕੇ ਦੱਸਿਆ ਕਿ ਉਹ ਕਾਰੋਬਾਰ ਵਿਚ ਘਾਟਾ ਪੈਣ ਅਤੇ ਆਪਣੇ ਘਰਦਿਆਂ ਤੋਂ ਡਰਦੇ ਹੋਏ ਸਲਫਾਸ ਖਾਣ ਲੱਗਾ ਹੈ, ਜਿਸ ਉਪਰੰਤ ਉਸ ਦੇ ਨਾਲ ਦੋਸਤੀ ਨਿਭਾਉਂਦਿਆਂ ਤਿੰਨਾਂ ਨੇ ਹੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਨ੍ਹਾਂ ਚੋਂ ਇਕ ਨੌਜਵਾਨ ਨੇ ਆਪਣੇ ਇਕ ਜਾਣਕਾਰ ਨੂੰ ਵੀਡੀਓ ਕਾਲ ਰਾਹੀਂ ਸਲਫਾਸ ਖਾਣ ਬਾਰੇ ਜਾਣਕਾਰੀ ਦਿੱਤੀ, ਜਿਸ ਉਪਰੰਤ ਜਾਣਕਾਰ ਨੇ ਪਿੰਡ ਗੜ੍ਹਪ ਧਾਣਾ ਆ ਕੇ ਹਾਲ-ਦੁਹਾਈ ਪਾਈ। ਪਿੰਡ ਵਾਸੀਆਂ ਨੇ ਕੰਧ ਟੱਪ ਕੇ ਤੜਫਦੇ ਹੋਏ ਨੌਜਵਾਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਇਲਾਜ ਲਈ ਲਿਆਂਦਾ, ਜਿਥੇ ਪਰਮਜੀਤ ਸਿੰਘ ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਦਿਲਪ੍ਰੀਤ ਸਿੰਘ ਮੌਤ ਨਾਲ ਲੜਾਈ ਲੜ ਰਿਹਾ ਹੈ। ਇਸੇ ਤਰ੍ਹਾਂ ਤੀਜੇ ਨੌਜਵਾਨ ਮਨਿੰਦਰ ਸਿੰਘ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ, ਜੋ ਸਿੱਖੀ ਸਰੂਪ ਵਿਚ ਹੋਣ ਕਰਕੇ ਇਕ ਕੀਰਤਨੀ ਜਥੇ ਨਾਲ ਸੇਵਾ ਨਿਭਾਅ ਰਿਹਾ ਸੀ। ਐੱਸ.ਐੱਚ.ਓ. ਔੜ ਨੇ ਆਪਣੀ ਟੀਮ ਸਮੇਤ ਪੁੱਜ ਕੇ ਇਸ ਘਟਨਾ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਦੋਸਤ ਵਲੋਂ ਦੋਸਤ ਦੀ ਹੱਤਿਆ ਅਗਲੀ ਖ਼ਬਰ 30 ਕਿੱਲੋ ਹੈਰੋਇਨ ਸਮੇਤ 3 ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।