ਪਹਾੜੀ ਖੇਤਰ ਵਿਚ ਜ਼ਿਆਦਾ ਮੀਂਹ ਪੈਣ ਨਾਲ ਉੱਝ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਕਿਸ਼ਤੀ ਬੰਦ ਹੋਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟਿਆ
ਬਹਿਰਾਮਪੁਰ (ਗੁਰਦਾਸਪੁਰ), 11 ਅਗਸਤ (ਬਲਬੀਰ ਸਿੰਘ ਕੋਲਾ)-ਪਹਾੜੀ ਇਲਾਕੇ ਵਿਚ ਰਾਤ ਦੇ ਸਮੇਂ ਭਾਰੀ ਮੀਂਹ ਪੈਣ ਕਰਕੇ ਅਤੇ ਬੱਦਲ ਫੱਟਣ ਨਾਲ ਉੱਝ ਦਰਿਆ ਵਿਚ ਕਰੀਬ ਡੇਢ ਲੱਖ ਕਿਊਸਿਕ ਪਾਣੀ ਆਉਣ ਕਰਕੇ ਰਾਵੀ ਦਰਿਆ ਦੇ ਪੱਤਣ ਮਕੌੜਾ ਦੇ ਪਾਣੀ ਦਾ ਪੱਧਰ ਵੱਧਣ ਨਾਲ ਅਤੇ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਅੱਜ ਬੇੜਾ ਬੰਦ ਕਰਨਾ ਪਿਆ। ਅਜਿਹੇ ਹਲਾਤਾਂ ਵਿਚ ਰਾਵੀ ਦਰਿਆ ਤੋਂ ਪਾਰ ਪੈਂਦੇ ਇਲਾਕੇ ਦੇ 7 ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਵੱਧ ਜਾਂਦੀਆਂ ਹਨ ਤੇ ਉਨ੍ਹਾਂ ਦਾ ਜ਼ਿਲ੍ਹੇ ਦੇ ਨਾਲੋਂ ਸੰਪਰਕ ਟੁੱਟ ਜਾਂਦਾ ਹੈ।
ਰਾਵੀ ਦਰਿਆ ’ਚ ਵਧਿਆ ਪਾਣੀ ਦਾ ਪੱਧਰ। ਤਸਵੀਰ : ਬਲਬੀਰ ਸਿੰਘ ਕੋਲਾ
12-08-2026