10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਬਿਨਾ ਬੇਹੋਸ਼ ਕੀਤੇ ਐਂਡੋਸਕੋਪਿਕ ਸਪਾਈਨ ਸਰਜਰੀ ਕਰਵਾਉਣ ਲਈ ਮਰੀਜ਼ ਵਿਦੇਸ਼ਾਂ ਤੋਂ ਵੀ ਆ ਰਹੇ ਹਨ-ਡਾ. ਤ੍ਰਿਵੇਦੀ

ਬਿਨਾ ਬੇਹੋਸ਼ ਕੀਤੇ ਐਂਡੋਸਕੋਪਿਕ ਸਪਾਈਨ ਸਰਜਰੀ ਕਰਵਾਉਣ ਲਈ ਮਰੀਜ਼ ਵਿਦੇਸ਼ਾਂ ਤੋਂ ਵੀ ਆ ਰਹੇ ਹਨ-ਡਾ. ਤ੍ਰਿਵੇਦੀ

ਅਜੀਤ ਡੈਸਕ 10-08-2026

ਜਲੰਧਰ, 9 ਅਗਸਤ (ਐੱਮ.ਐੱਸ. ਲੋਹੀਆ)-ਬਿਨਾ ਬੇਹੋਸ਼ ਕੀਤੇ ਐਡੋਸਕੋਪਿਕ ਸਪਾਈਨ ਸਰਜਰੀ ਕਰਵਾਉਣ ਲਈ ਮਰੀਜ਼ ਹੁਣ ਵਿਦੇਸ਼ਾਂ ਤੋਂ ਜਲੰਧਰ (ਭਾਰਤ) ਆ ਰਹੇ ਹਨ। ਜਾਣਕਾਰੀ ਦਿੰਦੇ ਹੋਏ ਸਪਾਈਨ ਮਾਸਟਰਜ਼ ਯੂਨਿਟ (ਵਾਸਲ ਹਸਪਤਾਲ, ਜਲੰਧਰ) ਦੇ ਸੀਨੀਅਰ ਐਂਡੋਸਕੋਪਿਕ ਦਿਮਾਗ ਅਤੇ ਰੀੜ੍ਹ ਦੀ ਹੱਡੀ (ਸਪਾਈਨ) ਦੇ ਸਰਜਨ ਡਾ. ਪੰਕਜ ਤ੍ਰਿਵੇਦੀ ਨੇ ਜਾਣਕਾਰੀ ਦਿੱਤੀ ਕਿ ਇਸ ਸਰਜਰੀ ਦੌਰਾਨ ਜ਼ਿਆਦਾਤਰ ਸਮਾਂ ਮਰੀਜ਼ ਜਾਗਦੇ ਰਹਿੰਦੇ ਹਨ ਅਤੇ ਉਹ ਸਰਜਨ ਦੇ ਨਾਲ ਗੱਲ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਰਜਰੀ ਨੂੰ ਆਮ ਤੌਰ ‘ਤੇ 20 ਮਿੰਟਾਂ ਤੋਂ ਘੱਟ ਦਾ ਸਮਾਂ ਲਗਦਾ ਹੈ। ਉਨ੍ਹਾਂ ਦੱਸਿਆ ਕਿ ਇਰਾਕ ਤੋਂ 34 ਸਾਲਾਂ ਦਾ ਮਰੀਜ਼ ਫਨਾਰ ਅਹਿਮਦ ਮੁਹੰਮਦੇਮ, ਜੋ ਕਿ ਪਿੱਛਲੇ 2 ਸਾਲਾਂ ਤੋਂ ਸੱਜੇ ਪੈਰ ਦੇ ਦਰਦ ਤੋਂ ਪੀੜਤ ਸੀ ਅਤੇ ਉਹ 5 ਮਿੰਟ ਤੋਂ ਵੱਧ ਤੁਰਨ ਤੋਂ ਅਸਮਰੱਥ ਸੀ। ਉਸ ਨੇ ਇਕ ਸਾਲ ਪਹਿਲਾਂ ਹੀ ਇਰਾਕ ’ਚ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਵਾਈ ਸੀ ਅਤੇ ਡਾਕਟਰ ਉਸ ਨੂੰ ਫਿਰ ਤੋਂ ਸਰਜਰੀ ਲਈ ਆਖ ਰਹੇ ਸਨ। ਉਸ ਨੂੰ ਓਪਨ ਸਰਜਰੀ ’ਤੇ ਯਕੀਨ ਨਾ ਹੋਣ ਕਰਕੇ ਉਹ ਜਲੰਧਰ ’ਚ ਸਪਾਈਨ ਮਾਸਟਰਜ਼ ਯੂਨਿਟ ਵਿਖੇ ਉਨ੍ਹਾਂ ਨੂੰ ਮਿਲਿਆ। ਡਾ. ਤ੍ਰਿਵੇਦੀ ਨੇ ਦੱਸਿਆ ਕਿ ਮਰੀਜ਼ ਦੀ ਜਾਂਚ ਅਤੇ ਟੈੱਸਟਾਂ ਤੋਂ ਬਾਅਦ ਉਸ ਦੀ ਸਰਜਰੀ ਕੀਤੀ ਗਈ, ਜੋ ਹੁਣ ਬਿਨਾ ਕਿਸੇ ਦਰਦ ਦੇ ਚੱਲਣ ਦੇ ਕਾਬਲ ਹੋ ਗਿਆ ਹੈ। ਡਾ. ਤ੍ਰਿਵੇਦੀ ਨੇ ਕਿਹਾ ਕਿ ਹੁਣ ਇਸ ਸਰਜਰੀ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਹੀ ਨਹੀਂ ਬਲਕਿ ਮਰੀਜ਼ ਵਿਦੇਸ਼ਾਂ ਤੋਂ ਵੀ ਜਲੰਧਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਰਜਰੀ ਇਕ 20 ਮਿੰਟਾਂ ਦਾ ਜਾਦੂ ਹੈ, ਜੋ ਮਰੀਜ਼ ਨੂੰ ਤੁਰੰਤ ਦਰਦ ਮੁਕੱਤ ਕਰ ਦਿੰਦਾ ਹੈ।

ਪਿਛਲੀ ਖ਼ਬਰ ਦਾਜ ਮੰਗਣ, ਤੰਗ-ਪ੍ਰੇਸ਼ਾਨ ਤੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਅਜੀਤ, ਜਲੰਧਰ ਹਮਲੇ ’ਚ ਜ਼ਖ਼ਮੀ ਹੈੱਡ ਮਾਸਟਰ ਤੇ ਅਧਿਆਪਕ ਆਗੂ ਗੁਰਸੇਵਕ ਸਿੰਘ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।