10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਰਹੱਦ ਪਾਰ ਇਕ ਦਰਜਨ ਇਤਿਹਾਸਕ ਗੁਰਦੁਆਰੇ ਵਿੱਦਿਆ ਦੇ ਮੰਦਰ ’ਚ ਤਬਦੀਲ ਬੇ-ਆਬਾਦ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸੰਭਾਲ ਜ਼ਰੂਰੀ-ਡਾ. ਬੁਤਾਲੀਆ

ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ‘ਚੋਂ ਮੌਜੂਦਾ ਸਮੇਂ ਲਗਭਗ ਇਕ ਦਰਜਨ ਇਮਾਰਤਾਂ ਵਿਦਿਆ ਦੇ ਮੰਦਰਾਂ (ਸਕੂਲਾਂ) ‘ਚ ਤਬਦੀਲ ਹੋ ਚੁੱਕੀਆਂ ਹਨ। ਸਕੂਲਾਂ ‘ਚ ਤਬਦੀਲ ਕੀਤੀਆਂ ਗਈਆਂ ਗੁਰਦੁਆਰਿਆਂ ਦੀਆਂ ਇਨ੍ਹਾਂ ਇਮਾਰਤਾਂ ਦੇ ਬਾਹਰੀ ਢਾਂਚਿਆਂ ‘ਚ ਭਾਵੇਂ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਹੁਣ ਇਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਬਦਲ ਚੁਕੀ ਹੈ।

ਬੁੱਚੋਕੇ ਕਸਬੇ ਵਿਚਲੇ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਤਰੁਨਜੀਤ ਸਿੰਘ ਬੁਤਾਲੀਆ। ਤਸਵੀਰ ਰਾਹੀਂ : ਸੁਰਿੰਦਰ ਕੋਛੜ 10-08-2026
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਜੂਦ ਇਤਿਹਾਸਕ ਗੁਰਦੁਆਰਿਆਂ ਦੀਆਂ ਇਮਾਰਤਾਂ ‘ਚੋਂ ਮੌਜੂਦਾ ਸਮੇਂ ਲਗਭਗ ਇਕ ਦਰਜਨ ਇਮਾਰਤਾਂ ਵਿਦਿਆ ਦੇ ਮੰਦਰਾਂ (ਸਕੂਲਾਂ) ‘ਚ ਤਬਦੀਲ ਹੋ ਚੁੱਕੀਆਂ ਹਨ। ਸਕੂਲਾਂ ‘ਚ ਤਬਦੀਲ ਕੀਤੀਆਂ ਗਈਆਂ ਗੁਰਦੁਆਰਿਆਂ ਦੀਆਂ ਇਨ੍ਹਾਂ ਇਮਾਰਤਾਂ ਦੇ ਬਾਹਰੀ ਢਾਂਚਿਆਂ ‘ਚ ਭਾਵੇਂ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਹੁਣ ਇਨ੍ਹਾਂ ਦੀ ਪਛਾਣ ਪੂਰੀ ਤਰ੍ਹਾਂ ਬਦਲ ਚੁਕੀ ਹੈ। ਅਮਰੀਕਾ ਦੇ ਡਾ. ਤਰੁਨਜੀਤ ਸਿੰਘ ਬੁਤਾਲੀਆ ਨੇ ‘ਅਜੀਤ’ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਦੇ ਬੁੱਚੋਕੇ ਕਸਬੇ ਦੀ ਆਬਾਦੀ ਭੋਰੇ ‘ਚ ਮੌਜੂਦ ਗੁਰਦੁਆਰਾ ਸਾਹਿਬ ਦੀ ਇਮਾਰਤ ‘ਚ ਅੱਜ ਲੜਕੀਆਂ ਦਾ ਸਰਕਾਰੀ ਪ੍ਰਾਇਮਰੀ ਸਕੂਲ ਸੇਵਾਵਾਂ ਦੇ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲੇ ਭਵਨ ਨੂੰ ਹੁਣ ਦਫ਼ਤਰ ਵਜੋਂ ਵਰਤੋਂ ‘ਚ ਲਿਆਂਦਾ ਜਾ ਰਿਹਾ ਹੈ। ਡਾ. ਬੁਤਾਲੀਆ ਨੇ ਕਿਹਾ ਕਿ ਪਾਕਿ ਵਿਚਲੇ ਅਜਿਹੇ ਬੇ-ਆਬਾਦ ਗੁਰਦੁਆਰਿਆਂ ਦੀ ਸੰਭਾਲ ਲਈ ਵੀ ਪਾਕਿ ਸਰਕਾਰ ਅਤੇ ਸਿੱਖ ਜਥੇਬੰਦੀਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ।ਦੱਸਿਆ ਜਾ ਰਿਹਾ ਹੈ ਕਿ ਫੈਸਲਾਬਾਦ ਸ਼ਹਿਰ ਦੇ ਕਚਹਿਰੀ ਬਾਜ਼ਾਰ ਅਤੇ ਰੇਲ ਬਾਜ਼ਾਰ ‘ਚ ਸਥਾਪਿਤ ਗੁਰਦੁਆਰਾ ਸਿੰਘ ਸਭਾ ਦੇ ਅੰਦਰ ਗੌਰਮਿੰਟ ਪਾਕਿਸਤਾਨ ਮਾਡਲ ਹਾਈ ਸਕੂਲ ਸੇਵਾਵਾਂ ਦੇ ਰਿਹਾ ਹੈ। ਦੇਸ਼ ਦੀ ਵੰਡ ਵੇਲੇ ਇਸ ਗੁਰਦੁਆਰੇ ਦੇ ਇਕ ਹਿੱਸੇ ‘ ਚ ਯਾਤਰੂਆਂ ਦੀ ਅਸਥਾਈ ਰਿਹਾਇਸ਼ ਲਈ ਮੁਸਾਫ਼ਿਰਖ਼ਾਨਾ ਅਤੇ ਉਸ ਦੇ ਨਾਲ ਹੀ ਖ਼ਾਲਸਾ ਗਰਲਜ਼ ਮਿਡਲ ਸਕੂਲ ਹੋਇਆ ਕਰਦਾ ਸੀ। ਗੁਰਦੁਆਰਾ ਸਾਹਿਬ ਦੇ ਅੰਦਰ ਨਿਸ਼ਾਨ ਸਾਹਿਬ ਵਾਲਾ ਸਥਾਨ ਅਤੇ 100 ਤੋਂ ਵੱਧ ਗੁਰਮੁਖੀ ‘ਚ ਲਿਖੀਆਂ ਸਿਲਾਂ ਅੱਜ ਵੀ ਮੌਜੂਦ ਹਨ। ਪਾਕਪਤਨ ਸ਼ਹਿਰ ਵਿਚਲੇ ਗੁਰਦੁਆਰਾ ਟਿੱਬਾ ਨਾਨਕਸਰ ਦੀ ਇਮਾਰਤ ਵੀ ਸਕੂਲ ਵਜੋਂ ਵਰਤੀ ਜਾ ਰਹੀ ਹੈ। ਇਸੇ ਤਰ੍ਹਾਂ ਜਰਨੈਲ ਸ. ਹਰੀ ਸਿੰਘ ਨਲਵਾ ਦੁਆਰਾ ਵਸਾਏ ਹਰੀਪੁਰ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ‘ਚ ਗੌਰਮਿੰਟ ਬੁਆਏਜ਼ ਪ੍ਰਾਇਮਰੀ ਸਕੂਲ, ਨੰਬਰ 2 ਅਤੇ ਸਰਗੋਧਾ ਸ਼ਹਿਰ ਦੇ ਫ਼ੈਜ਼ਲ ਬਾਜ਼ਾਰ ਦੇ ਅੰਦਰ ਬਲਾਕ ਨੰਬਰ 3 ‘ਚ ਮੌਜੂਦਾ ਗੁਰਦੁਆਰਾ ਸਿੰਘ ਸਭਾ ਦੀ ਇਮਾਰਤ ‘ਚ ਗੌਰਮਿੰਟ ਅੰਬਾਲਾ ਮੁਸਲਿਮ ਹਾਈ ਸਕੂਲ ਸੇਵਾਵਾਂ ਦੇ ਰਿਹਾ ਹੈ। ਜਾਣਕਾਰੀ ਅਨੁਸਾਰ ਖਾਣੇਵਾਲ ਦੇ ਕਸਬਾ ਤੁਲੰਬਾ ਦੇ ਪਿੰਡ ਮਖ਼ਦੂਮਪੁਰ ‘ਚ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਸੰਬੰਧਿਤ ਯਾਦਗਾਰ ‘ਚ ਮੌਜੂਦਾ ਸਮੇਂ ਗੌਰਮਿੰਟ ਹਾਇਰ ਸੈਕੇਂਡਰੀ ਸਕੂਲ (ਅੰਗਰੇਜ਼ੀ ਮਾਧਿਅਮ) ਸੇਵਾਵਾਂ ਦੇ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਗੁੰਬਦ ‘ਤੇ ਹਰਾ ਰੰਗ ਕਰ ਦਿੱਤਾ ਗਿਆ ਹੈ ਅਤੇ ਕੰਧਾਂ ‘ਤੇ ਉੱਕਰੀਆਂ ਗੁਰਬਾਣੀ ਦੀਆਂ ਪਵਿੱਤਰ ਪੰਕਤੀਆਂ ਨੂੰ ਹਟਾ ਕੇ ਉਨ੍ਹਾਂ ਦੀ ਜਗਾ ਕੁਰਾਨ ਦੀਆਂ ਆਇਤਾਂ ਲਿਖ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਨੂੰ ਮੌਜੂਦਾ ਸਕੂਲ ਦੇ ਪ੍ਰਿੰਸੀਪਲ ਦੇ ਦਫ਼ਤਰ ‘ਚ ਤਬਦੀਲ ਕੀਤਾ ਜਾ ਚੁੱਕਿਆ ਹੈ ਅਤੇ ਇਸ ਭਵਨ ਦੀ ਬਾਹਰਲੀ ਕੰਧ ‘ਤੇ ਜਿਥੇ ਗੁਰੂ ਗ੍ਰੰਥ ਸਾਹਿਬ ‘ਚੋਂ ਰੋਜ਼ਾਨਾ ਹੁਕਮਨਾਮਾ ਲਿਖਿਆ ਜਾਂਦਾ ਸੀ, ਉਸ ਜਗ੍ਹਾ ‘ਤੇ ਹੁਣ ਪਾਕਿ ਦੇ ਪਹਿਲੇ ਰਾਸ਼ਟਰਪਤੀ ਮੁਹੰਮਦ ਅਲੀ ਜ਼ਿਨਾਹ ਦੀ ਤਸਵੀਰ ਲਗਾ ਦਿੱਤੀ ਗਈ ਹੈ। ‘ਮਹਾਨ ਕੋਸ਼’ ਦੇ ਸਫ਼ਾ 939 ਦੇ ਅਨੁਸਾਰ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਇੱਥੇ ਪਧਾਰੇ ਸਨ, ਤਦ ਪਿੰਡ ਦਾ ਨਾਮ ਤੁਲੰਬਾ ਸੀ ਅਤੇ ਸੱਜਣ ਠੱਗ ਵੀ ਇੱਥੋਂ ਦਾ ਵਸਨੀਕ ਸੀ। ਜ਼ਿਲ੍ਹਾ ਮੀਆਂਵਾਲੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਮਾਰਤ ਅੱਜ ਵੀ ਚੰਗੀ ਹਾਲਤ ‘ਚ ਮੌਜੂਦ ਹੈ। ਹਾਲਾਂਕਿ, ਇਸ ਦੇ ਨਾਲ ਲਗਦੇ ਬਾਜ਼ਾਰ ਦਾ ਨਾਂਅ ਗੁਰੂ ਨਾਨਕ ਬਾਜ਼ਾਰ ਤੋਂ ਬਦਲ ਕੇ ਮੁਸਲਿਮ ਬਾਜ਼ਾਰ ਰੱਖ ਦਿੱਤਾ ਗਿਆ ਹੈ। ਮੌਜੂਦਾ ਸਮੇਂ ਗੁਰਦੁਆਰੇ ਦੀ ਇਸ ਵਿਸ਼ਾਲ ਇਮਾਰਤ ‘ਚ ਲੜਕੀਆਂ ਦਾ ਗੌਰਮਿੰਟ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਫ਼ਾਰ ਵੁਮੈਨ ਸੇਵਾਵਾਂ ਦੇ ਰਿਹਾ ਹੈ। ਇਸ ਇੰਸਟਟਿਊਟ ਦੇ ਮੱਥੇ ‘ਤੇ ਗੁਰਮੁਖੀ ‘ਚ ਲਿਖਿਆ ‘ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੀਆਂਵਾਲੀ’ ਲਿਖਿਆ ਸਾਫ਼ ਪੜਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਪਾਕਿਸਤਾਨੀ ਚਾਲਕ ਦਲ ਦੇ 17 ਬੰਧਕ ਸੋਮਾਲੀ ਸਮੁੰਦਰੀ ਡਾਕੂਆਂ ਦੀ ਕੈਦ ’ਚ ਅਗਲੀ ਖ਼ਬਰ ‘ਆਪ’ ਦੇ ਬੂਥ ਵਰਕਰਾਂ ਨਾਲ ਮਨੀਸ਼ ਸਿਸੋਦੀਆ, ਡਾ. ਬਲਬੀਰ ਸਿੰਘ ਤੇ ਹੋਰ। ‘ ਆਪ’ ਵਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।