10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਰਹਿੰਦ ਜੀ.ਟੀ. ਰੋਡ ’ਤੇ ਵਾਪਰੇ ਹਾਦਸੇ ’ਚ 3 ਕਾਂਵੜੀਆ ਦੀ ਮੌਤ

ਫ਼ਤਹਿਗੜ੍ਹ ਸਾਹਿਬ, 9 ਅਗਸਤ (ਮਨਪ੍ਰੀਤ ਸਿੰਘ)-ਅੱਜ ਤੜਕਸਾਰ ਸ਼ੇਰਸਾਹ ਸੂਰੀ ਮਾਰਗ ’ਤੇ ਸਰਹਿੰਦ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ 3 ਕਾਂਵੜੀਆਂ ਦੀ ਮੌਤ ਹੋਣ ਜਾਣ ਦੀ ਦੁਖਦਾਈ ਖ਼ਬਰ ਹੈ, ਜਦੋਂਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਦੀਪਕ ਕੁਮਾਰ (42) ਪੁੱਤਰ ਰਾਮ ਚੰਦਰ, ਜਗਦੀਸ਼ ਮਿੱਤਲ (40) ਪੁੱਤਰ ਪ੍ਰਕਾਸ਼ ਚੰਦ ਸਾਲ ਅਤੇ ਮਹਿੰਦਰਪਾਲ (43) ਪੁੱਤਰ ਪ੍ਰਕਾਸ਼ ਚੰਦ ਸਾਰੇ ਵਾਸੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ।

ਸੜਕ ਹਾਦਸੇ ਵਿਚ ਮਰਨ ਵਾਲੇ ਕਾਂਵੜੀਆ ਦੀਆਂ ਪੁਰਾਣੀਆਂ ਤਸਵੀਰਾਂ। 10-08-2026
ਫ਼ਤਹਿਗੜ੍ਹ ਸਾਹਿਬ, 9 ਅਗਸਤ (ਮਨਪ੍ਰੀਤ ਸਿੰਘ)-ਅੱਜ ਤੜਕਸਾਰ ਸ਼ੇਰਸਾਹ ਸੂਰੀ ਮਾਰਗ ’ਤੇ ਸਰਹਿੰਦ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ 3 ਕਾਂਵੜੀਆਂ ਦੀ ਮੌਤ ਹੋਣ ਜਾਣ ਦੀ ਦੁਖਦਾਈ ਖ਼ਬਰ ਹੈ, ਜਦੋਂਕਿ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਦੀਪਕ ਕੁਮਾਰ (42) ਪੁੱਤਰ ਰਾਮ ਚੰਦਰ, ਜਗਦੀਸ਼ ਮਿੱਤਲ (40) ਪੁੱਤਰ ਪ੍ਰਕਾਸ਼ ਚੰਦ ਸਾਲ ਅਤੇ ਮਹਿੰਦਰਪਾਲ (43) ਪੁੱਤਰ ਪ੍ਰਕਾਸ਼ ਚੰਦ ਸਾਰੇ ਵਾਸੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਕਾਂਵੜੀਆ ਦਾ ਇਕ ਜਥਾ ਗੰਗੋਤਰੀ, ਉੱਤਰਾਖੰਡ ਤੋਂ ਕਾਵੜ ਲੈ ਕੇ ਵਾਪਸ ਕੋਟਕਪੂਰਾ ਨੂੰ ਪਰਤ ਰਿਹਾ ਸੀ ਅਤੇ ਜਦੋਂ ਉਹ ਤੜਕਸਾਰ ਸਰਹਿੰਦ ਵਿਖੇ ਸਾਹਿਲ ਹੋਟਲ ਦੇ ਨਜ਼ਦੀਕ ਖੰਨਾ ਸਾਈਡ ਵੱਲ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਐਕਸ.ਯੂ.ਵੀ. ਗੱਡੀ ਵਲੋਂ ਉਨ੍ਹਾਂ ਨੂੰ ਲਾਪਰਵਾਹੀ ਨਾਲ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਤਿੰਨ ਕਾਂਵੜੀਆਂ ਦੀ ਮੌਤ ਹੋ ਗਈ, ਜਦਕਿ ਇਕ ਕਾਂਵੜੀ ਜ਼ਖ਼ਮੀ ਹੋ ਗਿਆ, ਜਿਸ ਨੂੰ ਰਿਮਟ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਆਲ੍ਹਾ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਮ੍ਰਿਤਕਾਂ ਦੀਆ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਰਖਵਾ ਕੇ ਉਨ੍ਹਾਂ ਦੇ ਵਾਰਸਾਂ ਨੂੰ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪੁਲਿਸ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਕੋਟਕਪੂਰਾ ’ਚ ਸੋਗ ਦੀ ਲਹਿਰ ਕੋਟਕਪੂਰਾ, (ਮੋਹਰ ਸਿੰਘ ਗਿੱਲ)-ਗੰਗੋਤਰੀ ਤੋਂ ਗੰਗਾਜਲ ਦੀ ਡਾਕ ਕਾਂਵੜ ਲੈ ਕੇ ਵਾਪਸ ਪਰਤ ਰਹੇ ਕੋਟਕਪੂਰਾ ਦੇ ਤਿੰਨ ਕਾਂਵੜੀਆਂ ਦੀ ਸਰਹਿੰਦ ਨੇੜੇ ਮੁੱਖ ਮਾਰਗ ’ਤੇ ਵਾਪਰੇ ਇਕ ਹਾਦਸੇ ’ਚ ਮੌਤ ਹੋ ਜਾਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ।ਮ੍ਰਿਤਕਾਂ ਦੀ ਪਛਾਣ ਕੋਟਕਪੂਰਾ ਦੀ ਡਾ. ਹਰਪਾਲ ਗਲੀ ਦੇ ਵਸਨੀਕ ਜਗਦੀਸ਼ ਮਿੱਤਲ (40) ਪੁੱਤਰ ਵੇਦ ਪ੍ਰਕਾਸ਼, ਹਰੀਨੌਂ ਰੋਡ ਦੇ ਵਸਨੀਕ ਮਹਿੰਦਰ ਪਾਲ (43) ਪੁੱਤਰ ਪ੍ਰਕਾਸ਼ ਚੰਦ ਤੇ ਮੁਹੱਲਾ ਸੁਰਗਾਪੁਰੀ ਦੇ ਵਸਨੀਕ ਦੀਪਕ ਕੁਮਾਰ (42) ਪੁੱਤਰ ਰਾਮਚੰਦਰ ਵਜੋਂ ਹੋਈ ਹੈ, ਜੋ ਕਿ ਗ਼ਰੀਬ ਪਰਿਵਾਰਾਂ ਨਾਲ ਸੰਬੰਧਿਤ ਹਨ। ਪੀ.ਬੀ.ਜੀ. ਵੈਲਫੇਅਰ ਕਲੱਬ ਦੇ ਪ੍ਰਧਾਨ ਰਜੀਵ ਮਲਿਕ ਜੋ ਖੁਦ ਵੀ ਕਾਂਵੜ ਲੈ ਕੇ ਆ ਰਹੇ ਸਨ ਅਤੇ ਰਵੀ ਅਰੋੜਾ ਨੇ ਦੱਸਿਆ ਕਿ ਉਕਤ ਤਿੰਨੇ ਕਾਂਵੜੀਏ ਕੋਟਕਪੂਰਾ ਤੋਂ ਦੋ ਵੱਖ-ਵੱਖ ਕਾਂਵੜ ਸੰਘਾਂ ਨਾਲ ਗੰਗੋਤਰੀ ਤੋਂ ਡਾਕ ਕਾਂਵੜ ਲਿਆਉਣ ਲਈ ਰਵਾਨਾ ਹੋਏ ਸਨ। ਉਨ੍ਹਾਂ ਦੱਸਿਆ ਕਿ ਉਹ 30 ਜੁਲਾਈ ਨੂੰ ਗੰਗੋਤਰੀ ਲਈ ਰਵਾਨਾ ਹੋਏ ਸਨ ਅਤੇ 10 ਅਗਸਤ ਸੋਮਵਾਰ ਨੂੰ ਕਾਂਵੜ ਲੈ ਕੇ ਕੋਟਕਪੂਰਾ ਵਾਪਸ ਪਰਤਣਾ ਸੀ। ਉਨ੍ਹਾਂ ਦੱਸਿਆ ਕਿ ਕੋਟਕਪੂਰਾ ਦੇ ਪ੍ਰਾਚੀਨ ਡੇਰਾ ਦੁੱਧਾਧਾਰੀ ਤੋਂ ਸ਼ਿਵ ਤਿ੍ਰਲੋਕੀ ਨਾਥ ਕਾਂਵੜ ਸੰਘ ਅਤੇ ਸ੍ਰੀ ਰਾਮਬਾਗ ਮੰਦਰ ਤੋਂ ਨਿਊ ਸ਼ਿਵ ਕਾਂਵੜ ਸੰਘ ਦੇ ਜਥੇ ਗੰਗੋਤਰੀ ਲਈ ਰਵਾਨਾ ਹੋਏ ਸਨ, ਜਿਨ੍ਹਾਂ ਨਾਲ ਵਾਪਸੀ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਪਿਛਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ‘ਪੰਜਾਬ ਯੂਥ ਰਨ 2026’ ਮੈਰਾਥਨ ਅਗਲੀ ਖ਼ਬਰ ‘ ਬਟਵਾਰਾ 1947’ ਸਿਰਫ ਫ਼ਿਲਮ ਨਹੀਂ, ਸਾਡੇ ਪੁਰਖਿਆਂ ਦੇ ਦਰਦ ਦੀ ਕਹਾਣੀ ਹੈ-ਸੰਨੀ ਦਿਓਲ ਕਿਹਾ, ਦੇਸ਼ ਦੀ ਵੰਡ ’ਚ ਉੱਜੜੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।