07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸੁਖਵਿੰਦਰ ਸਿੰਘ ਅਗਵਾਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੰਸਦੀ ਬੋਰਡ ਮੈਂਬਰ ਨਿਯੁਕਤ

ਸੁਖਵਿੰਦਰ ਸਿੰਘ ਅਗਵਾਨ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੰਸਦੀ ਬੋਰਡ ਮੈਂਬਰ ਨਿਯੁਕਤ

ਅਜੀਤ ਡੈਸਕ 07-08-2026

ਬਟਾਲਾ, 6 ਅਗਸਤ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਹਲਕਾ ਇੰਚਾਰਜਾਂ ਦੀ ਨਿਯੁਕਤੀ ਸੰਬੰਧੀ 5 ਮੈਂਬਰੀ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਬਾਬਾ ਸੁਖਵਿੰਦਰ ਸਿੰਘ ਅਗਵਾਨ ਵਾਲਿਆਂ ਨੂੰ ਮੈਂਬਰ ਬਣਾਇਆ ਗਿਆ ਹੈ।ਜਾਣਕਾਰੀ ਦਿੰਦਿਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਤਰਸੇਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਾਰਟੀ ਦੇ ਸੰਗਠਨਾਤਮਕ ਮਜ਼ਬੂਤੀ, ਵਿਸਥਾਰ ਤੇ ਯੋਗ, ਮਿਹਨਤੀ ਤੇ ਅਨੁਸ਼ਾਸਿਤ ਸੇਵਾਦਾਰਾਂ ਨੂੰ ਜ਼ਿੰਮੇਵਾਰੀਆਂ ਸੌਪਣ ਦੇ ਉਦੇਸ਼ ਨਾਲ ਹਲਕਾ ਇੰਚਾਰਜਾਂ ਦੀ ਨਿਯੁਕਤੀ ਕਰਨ ਲਈ ਇਕ ਸੰਸਦੀ ਬੋਰਡ ਦਾ ਗਠਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਸੰਸਦੀ ਬੋਰਡ ਵੱਖ-ਵੱਖ ਹਲਕਿਆਂ ਵਿਚੋਂ ਪ੍ਰਾਪਤ ਸਿਫਾਰਸ਼ਾਂ, ਸੇਵਾਦਾਰਾਂ ਦੀ ਕਾਰਗੁਜਾਰੀ, ਸਮਰਪਣ, ਲੋਕ ਸੇਵਾ ਅਤੇ ਪਾਰਟੀ ਪ੍ਰਤੀ ਵਫਾਦਾਰੀ ਦਾ ਨਿਰਪੱਖ ਮੁਲਾਂਕਣ ਕਰ ਕੇ ਯੋਗ ਉਮੀਦਵਾਰਾਂ ਦੇ ਨਾਂਅ ਪਾਰਟੀ ਦੀ ਉਚ ਲੀਡਰਸ਼ਿਪ ਨੂੰ ਪ੍ਰਵਾਨਗੀ ਲਈ ਭੇਜੇਗਾ ਅਤੇ ਪਾਰਟੀ ਦੀ ਪ੍ਰਵਾਨਗੀ ਉਪਰੰਤ ਸੰਬੰਧਿਤ ਹਲਕਿਆਂ ਦੇ ਇੰਚਾਰਜਾਂ ਦੀ ਨਿਯੁਕਤੀ ਸੰਬੰਧੀ ਵੱਖਰੇ ਆਦੇਸ਼ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਣਾਏ ਗਏ ਇਸ ਸੰਸਦੀ ਬੋਰਡ ਵਿਚ ਕਾਬਲ ਸਿੰਘ ਨੂੰ ਕੋਆਰਡੀਨੇਟਰ ਲਗਾਇਆ ਗਿਆ ਹੈ, ਜਦਕਿ ਕੌਮ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਤਿਕਾਰ ਕਰਦਿਆਂ ਮਹਾਨ ਸ਼ਹੀਦ ਭਾਈ ਸਤਵੰਤ ਸਿੰਘ ਦੇ ਭਤੀਜੇ ਬਾਬਾ ਸੁਖਵਿੰਦਰ ਸਿੰਘ ਅਗਵਾਨਾ ਵਾਲਿਆਂ ਸਮੇਤ ਬਾਬੂ ਸਿੰਘ, ਸੁਖਪ੍ਰੀਤ ਸਿੰਘ ਉਦੋਕੇ ਅਤੇ ਪ੍ਰਗਟ ਸਿੰਘ ਨੂੰ ਕਮੇਟੀ ਦੇ ਮੈਂਬਰ ਬਣਾਇਆ ਗਿਆ ਹੈ।

 

ਪਿਛਲੀ ਖ਼ਬਰ ਸੰਸਦ ਮੈਂਬਰ ਸੰਧੂ ਵਲੋਂ ਪੰਜਾਬ ਦੇ ਪੁਰਾਣੇ ਨਹਿਰੀ ਸਿਸਟਮ ਦੇ ਆਧੁਨਿਕੀਕਰਨ ਤੇ ਜਲ ਸਰੋਤਾਂ ਦੀ ਮੁੜ ਸੁਰਜੀਤੀ ਦੀ ਮੰਗ ਅਗਲੀ ਖ਼ਬਰ ਪਾਕਿ ਦੀ ਦੋ ਸੂਬਿਆਂ ’ਤੇ ਪਕੜ ਹੋਈ ਕਮਜ਼ੋਰ, ਤੀਜੇ ’ਚ ਵੀ ਉੱਠ ਰਹੇ ਬਗ਼ਾਵਤ ਸੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।