ਮੁਫ਼ਤ ਕਣਕ ਲਈ ਮੈਂਬਰਾਂ ਦੇ ਵਾਰ-ਵਾਰ ਅੰਗੂਠਾ ਲਗਾਉਣ ਦੀ ਸ਼ਰਤ ਖ਼ਤਮ ਹੋਵੇ-ਅੜੈਚਾਂ
ਲੋਹਟਬੱਦੀ, 4 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਮੋਦੀ ਸਰਕਾਰ ਵਲੋਂ ਕੌਮੀ ਅੰਨ ਸੁਰੱਖਿਆ ਨਿਯਮਾਂ ਦੀ ਪੂਰਤੀ ਕਰਦਿਆਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਅਧੀਨ ਮੌਜੂਦਾ ਸਮੇਂ ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ 4 ਮਹੀਨਿਆਂ ਦਾ ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ ਹੈ। ਸਰਕਾਰ ਵਲੋਂ ਇਸ ਵੰਡ ਨੂੰ ਪਾਰਦਰਸ਼ੀ ਅਤੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਬਾਇਉਮੈਟ੍ਰਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਪ੍ਰੰਤੂ ਪਿਛਲੇ ਸਮੇਂ ਤੋਂ ਇਸ ਸੁਵਿਧਾ ’ਚ ਕੀਤੇ ਬਦਲਾਅ ਨੇ ਲਾਭਪਾਤਰੀਆਂ ਅਤੇ ਡਿੱਪੂ ਹੋਲਡਰਾਂ ਨੂੰ ਦੁਵਿਧਾ ’ਚ ਪਾਇਆ ਹੋਇਆ ਹੈ।
ਲੋਹਟਬੱਦੀ, 4 ਅਗਸਤ (ਕੁਲਵਿੰਦਰ ਸਿੰਘ ਡਾਂਗੋਂ)-ਮੋਦੀ ਸਰਕਾਰ ਵਲੋਂ ਕੌਮੀ ਅੰਨ ਸੁਰੱਖਿਆ ਨਿਯਮਾਂ ਦੀ ਪੂਰਤੀ ਕਰਦਿਆਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਅਧੀਨ ਮੌਜੂਦਾ ਸਮੇਂ ਪੰਜਾਬ ਦੇ 40 ਲੱਖ ਪਰਿਵਾਰਾਂ ਨੂੰ 4 ਮਹੀਨਿਆਂ ਦਾ ਮੁਫ਼ਤ ਰਾਸ਼ਨ ਵੰਡਿਆ ਜਾ ਰਿਹਾ ਹੈ।ਸਰਕਾਰ ਵਲੋਂ ਇਸ ਵੰਡ ਨੂੰ ਪਾਰਦਰਸ਼ੀ ਅਤੇ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਬਾਇਉਮੈਟ੍ਰਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਪ੍ਰੰਤੂ ਪਿਛਲੇ ਸਮੇਂ ਤੋਂ ਇਸ ਸੁਵਿਧਾ ’ਚ ਕੀਤੇ ਬਦਲਾਅ ਨੇ ਲਾਭਪਾਤਰੀਆਂ ਅਤੇ ਡਿੱਪੂ ਹੋਲਡਰਾਂ ਨੂੰ ਦੁਵਿਧਾ ’ਚ ਪਾਇਆ ਹੋਇਆ ਹੈ। ਇਹ ਵਿਚਾਰ ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫਾਊਂਡੇਸ਼ਨ ਯੂਨੀਅਨ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਅੜ੍ਹੈਚਾ ਨੇ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕਰਦਿਆਂ ਕੀਤਾ। ਪ੍ਰਧਾਨ ਅੜ੍ਹੈਚਾ ਨੇ ਦੱਸਿਆ ਕਿ ਸਰਕਾਰ ਵਲੋਂ ਪਹਿਲਾਂ ਹੀ ਡਿੱਪੂ ਹੋਲਡਰਾਂ ਲਈ ਜਾਰੀ ਕੀਤੇ ਭਾਰ ਤੋਲਕ ਕੰਡਿਆਂ ਨੂੰ ਬਾਇਉਮੈਟ੍ਰਿਕ ਮਸ਼ੀਨਾਂ ਨਾਲ ਜੋੜ ਕੇ ਕਾਰਡ ਧਾਰਕ ਲਈ ਰਾਖਵੀਂ ਕਣਕ ਦੀ ਪਰਚੀ ਕੱਟੀ ਜਾਂਦੀ ਹੈ। ਹੁਣ ਸਰਕਾਰ ਨੇ ਅਪ੍ਰੈਲ 2026 ਤੋਂ ਕਣਕ ਦੀ ਵੰਡ ਕਰਨ ਲਈ ਮਹੀਨਾਵਾਰ ਫਿੰਗਰ ਪ੍ਰਿੰਟ ਲਗਾਉਣ ਦੀ ਸ਼ਰਤ ਨਾਲ ਡਿੱਪੂ ਹੋਲਡਰਾਂ ਅਤੇ ਆਮ ਲੋਕਾਂ ਨੂੰ ਘੁੰਮਣ ਘੇਰੀਆਂ ’ਚ ਪਾ ਛੱਡਿਆ ਹੈ।ਉਨ੍ਹਾਂ ਕਿਹਾ ਕਿ 40 ਲੱਖ ਕਾਰਡਾਂ ਪਿੱਛੇ 1.60 ਕਰੋੜ ਵਾਰ ਫਿੰਗਰ ਲੱਗੇਗਾ, ਫਿੰਗਰ ਮੈਚ ਨਾ ਹੋਣ ਦੀ ਸੂਰਤ ’ਚ ਇਹ ਕੰਮ ਹੋਰ ਵੀ ਪ੍ਰਭਾਵਿਤ ਹੋਵੇਗਾ।