05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬਿਜਲੀ ਨਿਗਮ ਦੇ ਸੀ.ਐਮ.ਡੀ. ਨੇ ਲਿਆ ਵੱਡਾ ਫ਼ੈਸਲਾ-ਡਾਇਰੈਕਟਰਾਂ ਨੂੰ ਫੀਲਡ ’ਚ ਜਾਣ ਦਾ ਆਦੇਸ਼ 7 ਅਗਸਤ ਨੂੰ 5 ਜ਼ਿਲ੍ਹਿਆਂ ਦੇ ਦੌਰੇ ’ਤੇ ਰਹਿਣਗੇ ਸੀ.ਐਮ.ਡੀ. ਅਤੇ ਡਾਇਰੈਕਟਰਜ਼

ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਿਚ ਲੰਬੇ ਸਮੇਂ ਤੋਂ ਬਿਜਲੀ ਸਪਲਾਈ, ਸਾਂਭ ਸੰਭਾਲ, ਲਾਇਨਾਂ ਦੀ ਮੁਰੰਮਤ ਸਮੇਤ ਆਮ ਜਨਤਾ, ਉਦਯੋਗਿਕ ਖਪਤਕਾਰਾਂ, ਵਪਾਰਕ ਸੰਸਥਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਬਿਜਲੀ ਨਿਗਮ ਦੇ ਸੀ. ਐਮ.

ਬਿਜਲੀ ਨਿਗਮ ਦੇ ਡਾਇਰੈਕਟਰ ਡਾ. ਬਸੰਤ ਗਰਗ 05-08-2026
ਪਟਿਆਲਾ, 4 ਅਗਸਤ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਵਿਚ ਲੰਬੇ ਸਮੇਂ ਤੋਂ ਬਿਜਲੀ ਸਪਲਾਈ, ਸਾਂਭ ਸੰਭਾਲ, ਲਾਇਨਾਂ ਦੀ ਮੁਰੰਮਤ ਸਮੇਤ ਆਮ ਜਨਤਾ, ਉਦਯੋਗਿਕ ਖਪਤਕਾਰਾਂ, ਵਪਾਰਕ ਸੰਸਥਾਵਾਂ ਨੂੰ ਆ ਰਹੀਆਂ ਸਮੱਸਿਆਵਾਂ ਸੰਬੰਧੀ ਬਿਜਲੀ ਨਿਗਮ ਦੇ ਸੀ.ਐਮ.ਡੀ. ਡਾ. ਬਸੰਤ ਗਰਗ ਵਲੋਂ ਐਕਸ਼ਨ ਲੈਂਦਿਆਂ ਆਪਣੇ ਚਾਰੋ ਡਾਇਰੈਕਟਰਾਂ ਨੂੰ ਏ.ਸੀ. ਵਾਲੇ ਕਮਰਿਆਂ ਵਿਚੋਂ ਕੱਢ ਕੇ ਫੀਲਡ ਵਿਚ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਡਾ. ਗਰਗ ਵਲੋਂ ਪੱਤਰ ਜਾਰੀ ਕਰਦਿਆਂ ਸਟੇਕਹੋਲਡਰ ਕੰਸਲਟੇਸ਼ਨ-ਕਮ-ਗ੍ਰੀਵੈਂਸ ਰੈੱਡਰੈੱਸਲ ਮੀਟਿੰਗਾਂ ਤਹਿਤ ਚਾਰੋਂ ਡਾਇਰੈਕਟਰ ਸਮੇਤ ਸੀ.ਐਮ.ਡੀ. 7 ਅਗਸਤ ਨੂੰ 5 ਜ਼ਿਲ੍ਹਿਆਂ ਦੇ ਦੌਰੇ ’ਤੇ ਰਹਿਣਗੇ। ਇਸ ਦੌਰੇ ਦੌਰਾਨ ਇਨ੍ਹਾਂ ਮੀਟਿੰਗਾਂ ਦੀ ਅਗਵਾਈ ਖ਼ੁਦ ਪੀ.ਐਸ.ਪੀ.ਸੀ.ਐੱਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਡਾ. ਬਸੰਤ ਗਰਗ ਅਤੇ ਕਾਰਪੋਰੇਸ਼ਨ ਦੇ ਚਾਰੋਂ ਡਾਇਰੈਕਟਰ ਕਰਨਗੇ। ਇਸ ਦੌਰਾਨ ਪੀ.ਐਸ.ਪੀ.ਸੀ.ਐੱਲ. ਦੇ ਸੀ.ਐਮ.ਡੀ. ਡਾ. ਬਸੰਤ ਗਰਗ ਵਲੋਂ ਪੱਤਰ ਜਾਰੀ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਅਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਐਸ.ਪੀ.ਸੀ.ਐੱਲ. ਦੇ ਚਾਰੋਂ ਡਾਇਰੈਕਟਰ ਨੂੰ ਆਪਣੇ-ਆਪਣੇ ਨਿਰਧਾਰਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਸੰਬੰਧਿਤ ਧਿਰਾਂ ਨਾਲ ਸਲਾਹ-ਮਸ਼ਵਰਾ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ’ਤੇ ਸੁਣ ਕੇ ਮੌਕੇ ’ਤੇ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਬਾਰੇ ਕਿਹਾ ਹੈ। ਸੂਬੇ ਦੇ ਪੰਜ ਜ਼ਿਲ੍ਹਿਆਂ ਵਿਚ ਸੀ.ਐਮ.ਡੀ. ਡਾ. ਬਸੰਤ ਗਰਗ, ਖ਼ੁਦ ਲੁਧਿਆਣਾ ਵਿਚ, ਡਾਇਰੈਕਟਰ (ਕਮਰਸ਼ੀਅਲ) ਹਰਸ਼ਰਨ ਕੌਰ ਤ੍ਰੇਹਨ ਜ਼ਿਲ੍ਹਾ ਫ਼ਿਰੋਜ਼ਪੁਰ, ਡਾਇਰੈਕਟਰ (ਡਿਸਟ੍ਰੀਬਿਊਸ਼ਨ) ਇੰਦਰਪਾਲ ਸਿੰਘ ਜ਼ਿਲ੍ਹਾ ਬਠਿੰਡਾ, ਡਾਇਰੈਕਟਰ ( ਫ਼ਾਇਨਾਂਸ) ਸੁਰਿੰਦਰ ਕੁਮਾਰ ਬੇਰੀ ਜ਼ਿਲ੍ਹਾ ਜਲੰਧਰ ਅਤੇ ਡਾਇਰੈਕਟਰ (ਜਨਰੇਸ਼ਨ) ਪੁੰਨਰਦੀਪ ਸਿੰਘ ਬਰਾੜ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਦੌਰਾ ਕਰਕੇ ਲੋਕ ਰਾਏ ਜਾਣਗੇ ਅਤੇ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਲਈ ਢੁਕਵੇਂ ਫੈਸਲੇ ਲੈਣਗੇ।
ਪਿਛਲੀ ਖ਼ਬਰ ਸੂਬੇ ਭਰ ਦੇ ਆਦਰਸ਼ ਸਕੂਲਾਂ ਵਲੋਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਈ-20 ਖ਼ਿਲਾਫ਼ ਅਰਥਹੀਣ ਮੁਹਿੰਮ ਚਲਾ ਰਹੇ ਨੇ ਕੇਜਰੀਵਾਲ-ਤਰੁਣ ਚੁੱਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।