ਐਡੀਲੇਡ ਦੇ ਗੁਰਦੁਆਰਾ ਸਾਹਿਬ ’ਚ ਅੱਗ ਲੱਗਣ ਦਾ ਮਾਮਲਾ ਪੰਜ ਮੈਂਬਰੀ ਜਾਂਚ ਕਮੇਟੀ ਦੀ ਮੁਢਲੀ ਰਿਪੋਰਟ ’ ਚ ਪ੍ਰਬੰਧਕਾਂ ਤੇ ਸਟਾਫ਼ ਦੀ ਅਣਗਹਿਲੀ ਦਾ ਮਾਮਲਾ ਆਇਆ ਸਾਹਮਣੇ
ਅੰਮ੍ਰਿਤਸਰ, 3 ਅਗਸਤ (ਜਸਵੰਤ ਸਿੰਘ ਜੱਸ)-ਆਸਟਰੇਲੀਆ ਦੇ ਸ਼ਹਿਰ ਐਡੀਲੇਡ ਦੇ ਗੁਰਦੁਆਰਾ ਦਸਮੇਸ਼ ਦਰਬਾਰ ਵਰਜੀਨੀਆ ਵਿਖੇ ਪਿਛਲੇ ਦਿਨੀਂ ਅੱਗ ਲੱਗਣ ਦੀ ਵਾਪਰੀ ਮੰਦਭਾਗੀ ਘਟਨਾ ਸਬੰਧੀ ਅਕਾਲ ਤਖਤ ਸਾਹਿਬ ਵਲੋਂ ਗਠਿਤ ਕੀਤੀ ਪੰਜ ਮੈਂਬਰੀ ਕਮੇਟੀ ਵਲੋਂ ਮੁੱਢਲੀ ਰਿਪੋਰਟ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਭੇਜ ਦਿੱਤੇ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਸਬੰਧੀ ਜਥੇਦਾਰ ਗੜਗੱਜ ਵਲੋਂ ਬੀਤੇ ਦਿਨ ਐਡੀਲੇਡ ਵਿਖੇ ਅਗਨ ਭੇਟ ਹੋਏ ਪਾਵਨ ਸਰੂਪਾਂ ਦੇ ਅੰਤਿਮ ਸੰਸਕਾਰ ਸਮੇਂ ਆਸਟ੍ਰੇਲੀਆ ਦੀਆਂ ਸੰਗਤਾਂ ਦੇ ਨਾਂਅ ਭੇਜੇ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸਮੂਹ ਸੰਗਤ ਨੂੰ ਇਸ ਘਟਨਾ ਤੋਂ ਵੱਡੀ ਸੇਧ ਲੈਣ ਦੀ ਲੋੜ ਹੈ।
ਅਜੀਤ ਡੈਸਕ
04-08-2026