ਸ਼ੇਰ - ਏ - ਪੰਜਾਬ ਦੇ ਸਮਰ ਪੈਲੇਸ ਦੀ ਸੁਰੱਖਿਆ ਕੰਧ ਦੀ ਨਿਸ਼ਾਨਦੇਹੀ ’ ਤੇ ਉਸਾਰੀ ‘ ਬੰਨ੍ਹੀ ’ ਦੀ ਉਚਾਈ ਅਤੇ ਦਿੱਖ ਬਣੀ ਕਿਰਕਿਰੀ ਦਾ ਕਾਰਨ
ਬਨਾਉਟੀ ਕੰਧ ਨੂੰ ਚੂਹਿਆਂ ਨੇ ਕੀਤਾ ਖੋਖਲਾ, ਲੱਖਾਂ ਰੁਪਏ ਬਰਬਾਦ
ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ‘ਚ ਗੁਰੂ ਰਾਮਦਾਸ ਜੀ ਦੇ ਨਾਂਅ ‘ਤੇ 84 ਏਕੜ ਭੂਮੀ ‘ਚ ਲਗਾਏ ਗਏ ਰਾਮ ਬਾਗ (ਕੰਪਨੀ ਬਾਗ) ਦੀ ਸੁਰੱਖਿਆ ਕੰਧ ਦੀ ਨਿਸ਼ਾਨਦੇਹੀ ‘ਤੇ ਲੱਖਾਂ ਰੁਪਇਆਂ ਦੀ ਲਾਗਤ ਨਾਲ ਉਸਾਰੀ ਗਈ ਬੰਨੀ ਵਾਂਗੂ ਵਿਖਾਈ ਦਿੰਦੀ ਨਵੀਂ ਕੰਧ ਦੀ ਮੌਜੂਦਗੀ ਜਿੱਥੇ ਬਾਗ ‘ਚ ਸੈਰ ਲਈ ਆਉਣ ਵਾਲੇ ਲੋਕਾਂ ਲਈ ਬੁਝਾਰਤ ਬਣੀ ਹੋਈ ਹੈ, ਉੱਥੇ ਹੀ ਇਸ ਬਣਾਉਟੀ ‘ਸੁਰੱਖਿਆ ਕੰਧ’ ਦੀ ਉਚਾਈ ਅਤੇ ਦਿੱਖ ਵੀ ਕਿਰਕਿਰੀ ਦਾ ਕਾਰਨ ਬਣੀ ਹੋਈ ਹੈ। ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਇਹ ਨਵੀਂ ਬਣਾਉਟੀ ਕੰਧ ਬਾਗ ਦੀ ਸ਼ਾਨ ਨੂੰ ਢਾਹ ਲਗਾ ਰਹੀ ਹੈ ਅਤੇ ਬਾਗ ‘ਚ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਵੀ ਬਣੀ ਹੋਈ ਹੈ।
ਰ
ਰਾਮ ਬਾਗ ਦੀ ਇਤਿਹਾਸਕ ਸੁਰੱਖਿਆ ਕੰਧ ਦੀ ਨਿਸ਼ਾਨਦੇਹੀ ਤੇ ਬਾਗ ਦੇ ਵਿਚਾਲੇ ਉਸਾਰੀ ਗਈ ਨਵੀਂ ਕੰਧ ਦੀ ਤਸਵੀਰ। ਤਸਵੀਰ : ਨਿਰਮਲ ਸਟੂਡੀਓ
04-08-2026
ਅੰਮ੍ਰਿਤਸਰ, 3 ਅਗਸਤ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮ੍ਰਿਤਸਰ ‘ਚ ਗੁਰੂ ਰਾਮਦਾਸ ਜੀ ਦੇ ਨਾਂਅ ‘ਤੇ 84 ਏਕੜ ਭੂਮੀ ‘ਚ ਲਗਾਏ ਗਏ ਰਾਮ ਬਾਗ (ਕੰਪਨੀ ਬਾਗ) ਦੀ ਸੁਰੱਖਿਆ ਕੰਧ ਦੀ ਨਿਸ਼ਾਨਦੇਹੀ ‘ਤੇ ਲੱਖਾਂ ਰੁਪਇਆਂ ਦੀ ਲਾਗਤ ਨਾਲ ਉਸਾਰੀ ਗਈ ਬੰਨੀ ਵਾਂਗੂ ਵਿਖਾਈ ਦਿੰਦੀ ਨਵੀਂ ਕੰਧ ਦੀ ਮੌਜੂਦਗੀ ਜਿੱਥੇ ਬਾਗ ‘ਚ ਸੈਰ ਲਈ ਆਉਣ ਵਾਲੇ ਲੋਕਾਂ ਲਈ ਬੁਝਾਰਤ ਬਣੀ ਹੋਈ ਹੈ, ਉੱਥੇ ਹੀ ਇਸ ਬਣਾਉਟੀ ‘ਸੁਰੱਖਿਆ ਕੰਧ’ ਦੀ ਉਚਾਈ ਅਤੇ ਦਿੱਖ ਵੀ ਕਿਰਕਿਰੀ ਦਾ ਕਾਰਨ ਬਣੀ ਹੋਈ ਹੈ। ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਦਾ ਕਹਿਣਾ ਹੈ ਕਿ ਇਹ ਨਵੀਂ ਬਣਾਉਟੀ ਕੰਧ ਬਾਗ ਦੀ ਸ਼ਾਨ ਨੂੰ ਢਾਹ ਲਗਾ ਰਹੀ ਹੈ ਅਤੇ ਬਾਗ ‘ਚ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਵੀ ਬਣੀ ਹੋਈ ਹੈ। ਇਸ ਕਰਕੇ ਉਨ੍ਹਾਂ ਵਲੋਂ ਇਸ ਨੂੰ ਹਟਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਵਿਰਕ ਨੇ ਦੱਸਿਆ ਕਿ ਬਾਗ ਵਿਚਲੀ ਬਣਾਉਟੀ ਕੰਧ ਦੇ ਵੱਡੇ ਹਿੱਸੇ ਨੂੰ ਚੂਹਿਆਂ ਨੇ ਖੋਖਲਾ ਕਰ ਦਿੱਤਾ ਹੈ, ਜਦਕਿ ਬਾਕੀ ਬਚੇ ਹਿੱਸੇ ‘ਤੇ ਅਕਸਰ ਨਸ਼ੇੜੀਆਂ ਅਤੇ ਜੁਆਰੀਆਂ ਨੂੰ ਆਰਾਮ ਫ਼ਰਮਾਉਂਦੇ ਵੇਖਿਆ ਜਾ ਸਕਦਾ ਹੈ। ਰਾਮ ਬਾਗ ਵਿਖੇ ਆਉਣ ਵਾਲੇ ਵਧੇਰੇਤਰ ਲੋਕ ਇਸ ਤੋਂ ਵੀ ਬੇਖ਼ਬਰ ਹਨ ਕਿ ਹਿਰਦੇ ਪ੍ਰੋਜੈਕਟ ਅਧੀਨ ਸੀ. ਪੀ. ਡਬਲਿਊ. ਨਾਲ ਮਿਲ ਕੇ ਪੁਰਾਣੀ ਇਤਿਹਾਸਕ ਕੰਧ ਦੀ ਨਿਸ਼ਾਨਦੇਹੀ ‘ਤੇ ਬਾਗ ‘ਚ ਚੁਫੇਰੇ ਉਸਾਰੀ ਗਈ ਇਹ 50 ਸੈਂਟੀਮੀਟਰ ਉੱਚੀ ਅਤੇ ਇਕ ਮੀਟਰ 40 ਸੈਂਟੀਮੀਟਰ ਚੌੜੀ ਕੰਧ ਕਿਸ ਮਕਸਦ ਲਈ ਉਸਾਰੀ ਗਈ ਹੈ। ਲਗਭਗ ਦੋ ਦਹਾਕੇ ਪਹਿਲਾਂ ਮਿਊਂਸੀਪਲ ਕਾਰਪੋਰੇਸ਼ਨ ਵਲੋਂ ਬਾਗ ਦੇ ਚੁਫੇਰੇ ਉਸਾਰੀ ਗਈ 5.5 ਫੁੱਟ ਉੱਚੀ ਕੰਧ ਤੋਂ ਥੋੜੀ ਦੂਰੀ ‘ਤੇ ਇਸ ਨਵੀਂ ਕੰਧ (ਬੰਨੀ) ਦਾ ਨਿਰਮਾਣ ਹਾਲ ਹੀ ‘ਚ ਮੁਕੰਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਬਾਗ ਦੇ ਅੱਧ ਵਿਚਕਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗਰਮੀਆਂ ਦੀ ਰਿਹਾਇਸ਼ ਲਈ ਉਸਾਰੇ ਆਲੀਸ਼ਾਨ ਸਮਰ ਪੈਲੇਸ ਦੀ ਸੁਰੱਖਿਆ ਲਈ ਬਾਗ ਦੀ ਪੁਰਾਣੀ ਇਤਿਹਾਸਕ ਕੰਧ ਸੰਨ 1819 ‘ਚ ਉਸਾਰੀ ਗਈ ਸੀ ਅਤੇ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਅੰਗਰੇਜ਼ੀ ਸ਼ਾਸਨ ਵੇਲੇ ਉਸ ਨੂੰ ਢਾਹ ਦਿੱਤਾ ਗਿਆ। ਪੁਰਾਣੀ ਕੰਧ 14 ਫੁੱਟ ਉੱਚੀ ਅਤੇ ਲਗਭਗ ਸਾਢੇ 4 ਫੁੱਟ ਚੌੜੀ ਸੀ। ਇਸ ਦੇ ਚਾਰੇ ਪਾਸੇ ਸੁਰੱਖਿਆ ਦੇ ਮੱਦੇਨਜ਼ਰ 5 ਫੁੱਟ ਡੂੰਘੀ ਖਾਈ ਵੀ ਬਣਾਈ ਗਈ ਸੀ, ਜਿਸ ‘ਚ ਪਾਣੀ ਛੋਟੀ ਨਹਿਰ ‘ਚੋਂ ਭਰਿਆ ਜਾਂਦਾ ਸੀ।