06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਪੁਲਿਸ ਨੇ ਲੋਕਾਂ ਦੀਆਂ 1 ਲੱਖ ਦਰਖ਼ਾਸਤਾਂ ਬਿਨਾਂ ਸੁਣਵਾਈ ਦੇ ਕੀਤੀਆਂ ਬੰਦ- ਰਵਨੀਤ ਸਿੰਘ ਬਿੱਟੂ

ਅਜੀਤ ਡੈਸਕ 28-07-2026

ਸੰਗਰੂਰ, 27 ਜੁਲਾਈ (ਦਮਨਜੀਤ ਸਿੰਘ) – ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਸੂਬੇ ਭਰ ਦੇ ਥਾਣਿਆਂ ਵਿਚ ਆਈਆਂ ਲੋਕਾਂ ਦੀਆਂ 1 ਲੱਖ ਦੇ ਕਰੀਬ ਦਰਖ਼ਾਸਤਾਂ ਨੂੰ ਆਪ ਮੁਹਾਰੇ ਹੀ ਬੰਦ ਕਰਦਿਆਂ ਫ਼ਾਈਲ ਕਰ ਦਿੱਤਾ ਹੈ। ਭਾਜਪਾ ਦੇ ਸੰਗਰੂਰ ਦਫ਼ਤਰ ਪਹੁੰਚੇ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਾਈ ਗਈ ਇੱਕ ਪੀ.ਆਈ.ਐਲ. ਜਾਂ ਸ਼ਿਕਾਇਤ ਵਿਚ ਅਦਾਲਤ ਵਲੋਂ ਪੁਲਿਸ ਨੂੰ 14 ਦਿਨਾਂ ਦੇ ਅੰਦਰ ਲੋਕਾਂ ਦੀਆਂ ਬਕਾਇਆ ਪਈਆਂ ਦਰਖ਼ਾਸਤਾਂ ਨੂੰ ਨਿੱਲ ਕਰਨ ਦੇ ਹੁਕਮ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਜਵਾਬ ਦੇ ਦੇਣ ਦੇ ਚੱਕਰ ਵਿਚ ਪੰਜਾਬ ਪੁਲਿਸ ਨੇ ਸੂਬੇ ਭਰ ਵਿਚ ਲੋਕਾਂ ਦੀਆਂ ਬਕਾਇਆ ਪਈਆਂ 80 ਹਜ਼ਾਰ ਤੋਂ 1 ਲੱਖ ਸ਼ਿਕਾਇਤਾਂ ਨੂੰ ਬਿਨਾਂ ਕਿਸੇ ਸੁਣਵਾਈ ਤੋਂ ਫ਼ਾਇਲ ਕਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿਚੋਂ 20 ਹਜ਼ਾਰ ਦਰਖ਼ਾਸਤਾਂ ਸਿਰਫ਼ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹਨ।

ਪਿਛਲੀ ਖ਼ਬਰ ਪੰਜਾਬ ’ਚ ਹੁੰਮਸ ਭਰੀ ਗਰਮੀ ਦਾ ਵਧਿਆ ਪ੍ਰਭਾਵ ਅਗਲੀ ਖ਼ਬਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੱਜ ਸ਼ੁਰੂ ਹੋਣਗੀਆਂ ਦੋ ਰੋਜ਼ਾਨਾ ਆਸਾਨ ਸੰਪਰਕ ਉਡਾਣਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।