15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਮਹਿਲਾ ਪੁਲਿਸ ਇੰਸਪੈਕਟਰ ਦੀ ਸ਼ਿਕਾਇਤ ’ਤੇ ਸਬ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 25-07-2026
ਮੁੱਲਾਂਪੁਰ-ਦਾਖਾ, 24 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਥਾਣਾ ਸੁਧਾਰ ਦੇ ਐੱਸ.ਐੱਚ.ਓ. ਸਬ ਇੰਸਪੈਕਟਰ ਵਿਰੁੱਧ ਪੁਲਿਸ ਵਿਭਾਗ ਅੰਦਰ ਮਹਿਲਾ ਇੰਸਪੈਕਟਰ (ਐੱਸ.ਐੱਚ.ਓ.) ਦੀ ਸ਼ਿਕਾਇਤ ਤੋਂ ਬਾਅਦ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਵਲੋਂ ਆਪਣੇ ਐੱਸ.ਆਈ. ਨੂੰ ਪ੍ਰਭਾਵ ਨਾਲ ਮੁਅੱਤਲ ਕਰਕੇ ਅਗਲੀ ਪੜਤਾਲ ਡੀ.ਐੱਸ.ਪੀ. ਨੂੰ ਦਿੱਤੀ ਗਈ ਸੀ। ਮਹਿਲਾ ਇੰਸਪੈਕਟਰ (ਪੁਲਿਸ) ਵਲੋਂ ਆਪਣੀ ਸ਼ਿਕਾਇਤ ਵਿਚ ਸਰੀਰਕ, ਵਿੱਤੀ ਸੋਸ਼ਣ, ਹੋਰ ਦੋਸ਼ ਲਗਾਏ ਗਏੇ ਹਨ। ਪੁਲਿਸ ਪੜਤਾਲ ਬਾਅਦ ਐੱਸ.ਐੱਸ.ਪੀ. ਦੇ ਆਦੇਸ਼ਾਂ ਨਾਲ ਸਬ ਇੰਸਪੈਕਟਰ ਵਿਰੁੱਧ ਦਾਖਾ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਲਿਆ ਗਿਆ। ਸੂਤਰਾਂ ਅਨੁਸਾਰ ਕਥਿਤ ਦੋਸ਼ੀ ਸਬ ਇੰਸਪੈਕਟਰ ਪੁਲਿਸ ਗ੍ਰਿਫ਼ਤ ਤੋਂ ਅਜੇ ਬਾਹਰ ਹੈ। ਪੁਲਿਸ ਵਲੋਂ ਆਪਣੇ ਹੀ ਮਹਿਕਮੇ ਦੇ ਸਬ ਇੰਸਪੈਕਟਰ ਵਿਰੁੱਧ ਮੁਕੱਦਮੇ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਹੈ।
ਪਿਛਲੀ ਖ਼ਬਰ 64.5 ਕਰੋੜ ਲੋਕ ਭੁੱਖ ਨਾਲ ਜੂਝ ਰਹੇ-ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਤੇ ਮਹਿੰਗਾਈ ਨੇ ਖਾਦ ਸੰਕਟ ਨੂੰ ਹੋਰ ਗੰਭੀਰ ਬਣ... ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।