07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਸਮੂਹਿਕ ਜਬਰ ਜਨਾਹ ਮਾਮਲੇ ’ਚ ਅਕਾਲੀ ਆਗੂ ਸਮੇਤ 6 ਦੋਸ਼ੀਆਂ ਨੂੰ ਸਜ਼ਾ, ਤਿੰਨ ਪੁਲਿਸ ਮੁਲਾਜ਼ਮ ਬਰੀ

ਅਜੀਤ ਡੈਸਕ 24-07-2026

ਬਰਨਾਲਾ, 23 ਜੁਲਾਈ (ਨਰਿੰਦਰ ਅਰੋੜਾ)-ਵਧੀਕ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਬਰਨਾਲਾ ਵਿਕਰਮਜੀਤ ਸਿੰਘ ਦੀ ਅਦਾਲਤ ਵਲੋਂ ਇਕ ਚਰਚਿਤ ਸਮੂਹਿਕ ਜਬਰ ਜਨਾਹ ਮਾਮਲੇ ਵਿਚ ਇਤਿਹਾਸਕ ਫੈਸਲਾ ਸੁਣਾਉਂਦਿਆਂ ਅਕਾਲੀ ਆਗੂ ਸਮੇਤ 6 ਦੋਸ਼ੀਆਂ ਨੂੰ ਸਜ਼ਾ ਦਾ ਹੁਕਮ ਸੁਣਾਇਆ ਹੈ। ਸਰਕਾਰੀ ਵਕੀਲ ਐਡਵੋਕੇਟ ਦਿਲਪ੍ਰੀਤ ਸਿੰਘ ਸੰਧੂ ਵਲੋਂ ਪੇਸ਼ ਕੀਤੀਆਂ ਗਈਆਂ ਦਲੀਲਾਂ, ਤੱਥਾਂ ਅਤੇ ਠੋਸ ਸਬੂਤਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਅਦਾਲਤ ਨੇ ਇਸ ਕੇਸ ਵਿਚ ਸ਼ਾਮਿਲ ਦੋਸ਼ੀਆਂ ਨੂੰ ਵੱਖ-ਵੱਖ ਮਿਆਦ ਦੀਆਂ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਹਨ। ਅਦਾਲਤ ਵਲੋਂ ਸੁਣਾਏ ਗਏ ਫੈਸਲੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਧਰਮਿੰਦਰ ਸਿੰਘ ਤੋਂ ਇਲਾਵਾ ਮਨੋਜ ਕੁਮਾਰ ਤੇ ਚੰਦ ਲਾਲ ਨੂੰ 20-20 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ ਲਖਵਿੰਦਰ ਸਿੰਘ ਨੂੰ 10 ਸਾਲ ਦੀ ਕੈਦ, ਬਲਜੀਤ ਕੌਰ ਨੂੰ 7 ਸਾਲ ਅਤੇ ਕਰਮਜੀਤ ਕੌਰ ਨੂੰ 5 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਵਿਚ ਨਾਮਜ਼ਦ ਕੀਤੇ ਗਏ ਤਿੰਨ ਪੁਲਿਸ ਮੁਲਾਜ਼ਮਾਂ ਗੁਲਾਬ ਸਿੰਘ, ਦਰਸ਼ਨ ਸਿੰਘ ਅਤੇ ਕਰਮਜੀਤ ਸਿੰਘ ਵਿਰੁੱਧ ਪੁਖਤਾ ਸਬੂਤ ਨਾ ਮਿਲਣ ’ਤੇ ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਾ-ਇੱਜ਼ਤ ਬਰੀ ਕਰ ਦਿੱਤਾ ਹੈ। ਐਡਵੋਕੇਟ ਸੰਧੂ ਨੇ ਅਦਾਲਤ ਦੇ ਇਸ ਫੈਸਲੇ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਇਨਸਾਫ਼ ਦੀ ਜਿੱਤ ਹੋਈ ਹੈ ਅਤੇ ਪੀੜਤਾ ਨੂੰ ਕਾਨੂੰਨੀ ਨਿਆਂ ਮਿਲਿਆ ਹੈ। ਦੱਸਣਯੋਗ ਹੈ ਕਿ ਥਾਣਾ ਸਿਟੀ ਬਰਨਾਲਾ ਦੀ ਪੁਲਿਸ ਵਲੋਂ ਮਿਤੀ 20 ਜੁਲਾਈ, 2020 ਨੂੰ ਮੁਕੱਦਮਾ ਨੰਬਰ 340 ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਪੀੜ੍ਹਤ ਲੜਕੀ ਦੀ ਮਾਤਾ ਵਲੋਂ ਬਿਆਨ ਦਰਜ਼ ਕਰਵਾਏ ਗਏ ਸਨ ਕਿ ਉਸ ਦੀ ਲੜਕੀ ਪੰਜਾਬੀ ਯੂਨੀਵਰਸਿਟੀ ਕਾਲਜ ਬਰਨਾਲਾ ਵਿਖੇ ਪੜ੍ਹਦੀ ਹੈ, ਜੋ ਮਿਤੀ 24 ਜੂਨ, 2020 ਨੂੰ ਘਰ ਤੋਂ ਆਪਣੀ ਐਕਟਿਵਾ ਸਕੂਟਰੀ ’ਤੇ ਕਰਮਜੀਤ ਕੌਰ ਉਰਫ਼ ਅਮਨ ਪਤਨੀ ਚੰਦ ਲਾਲ ਵਾਸੀ ਬਾਲੀਆ, ਜੋ ਸਾਡੇ ਘਰ ਕਰੀਬ 2 ਮਹੀਨੇ ਪਹਿਲਾਂ ਕਿਰਾਏ ’ਤੇ ਆਏ ਸਨ ਨਾਲ ਬਜ਼ਾਰ ਵਿਚ ਆਪਣੇ ਸਰਟੀਫਿਕੇਟਾਂ ਦੀ ਫੋਟੋਸਟੇਟ ਕਰਵਾਉਣ ਲਈ ਗਈ ਸੀ ਪਰ ਉਹ ਸ਼ਾਮ ਤੱਕ ਘਰ ਵਾਪਸ ਨਹੀਂ ਆਈ। ਲੜਕੀ ਦੀ ਮਾਤਾ ਦੇ ਬਿਆਨਾਂ ਅਨੁਸਾਰ ਕਰਮਜੀਤ ਕੌਰ ਨੇ ਉਸ ਦੀ ਲੜਕੀ ਨੂੰ ਲੁਕੋ ਨੇ ਰੱਖਿਆ ਹੈ ਅਤੇ ਇਸੇ ਅਧਾਰ ’ਤੇ ਪੁਲਿਸ ਵਲੋਂ ਕਰਮਜੀਤ ਕੌਰ ਖ਼ਿਲਾਫ਼ ਧਾਰਾ 346 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਇਸ ਮਾਮਲੇ ਵਿਚ ਲੜਕੀ ਦੇ ਮਿਲਣ ਤੋਂ ਬਾਅਦ ਜਦੋਂ ਅਦਾਲਤ ਵਲੋਂ ਪੀੜ੍ਹਤ ਲੜਕੀ ਦੇ ਅ/ਧ 164 ਸੀ.ਆਰ.ਪੀ.ਸੀ. ਤਹਿਤ ਬਿਆਨ ਕਲਮਬੰਦ ਕੀਤੇ ਗਏ ਤਾਂ ਸਮੇਂ-ਸਮੇਂ ’ਤੇ ਲੜਕੀ ਨਾਲ ਹੋਈ ਧੱਕੇਸ਼ਾਹੀ, ਅਗਵਾ ਅਤੇ ਜਬਰ ਜਨਾਹ ਕੀਤੇ ਜਾਣ ਤਹਿਤ ਮੁਕੱਦਮੇ ਵਿਚ 376-ਡੀ, 328, 346, 365, 366, 120-ਬੀ, 506, 34 ਆਈ.ਪੀ.ਸੀ. ਸਮੇਤ ਕਈ ਹੋਰ ਧਾਰਾਵਾਂ ਦਾ ਵਾਧਾ ਕਰ ਕੇ ਉਕਤ ਵਿਅਕਤੀਆਂ ਨੂੰ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।

ਪਿਛਲੀ ਖ਼ਬਰ ਗੈਂਗਸਟਰ ਜੈਪਾਲ ਭੁੱਲਰ ਮਾਮਲਾ-ਦੋ ਸਹਾਇਕ ਸਬ ਇੰਸਪੈਕਟਰਾਂ ਦੀ ਹੱਤਿਆ ਦੇ ਦੋਸ਼ ’ਚ ਦੋ ਜਣਿਆਂ ਨੂੰ ਉਮਰ ਕੈਦ ਅਗਲੀ ਖ਼ਬਰ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਨਿਰਮਾਣ ਮਜ਼ਦੂਰ ਭਲਾਈ ਫੰਡ ਦੀ ਵਰਤੋਂ ਨੂੰ ਹਾਈ ਕੋਰਟ ’ਚ ਚੁਣੌਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।