11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਜਲੰਧਰ ਨੇੜਲੇ ਪਿੰਡ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ

ਅਜੀਤ ਡੈਸਕ 23-07-2026
ਅੱਪਰਾ, 22 ਜੁਲਾਈ (ਦਲਵਿੰਦਰ ਸਿੰਘ ਅੱਪਰਾ)-ਜ਼ਿਲ੍ਹਾ ਜਲੰਧਰ ਦੇ ਪਿੰਡ ਚੱਕ ਸਾਬੂ ਦੇ ਨੌਜਵਾਨ ਜੋਗਾ ਸਿੰਘ (32) ਪੁੱਤਰ ਚੂਹੜ ਸਿੰਘ, ਜੋ ਕੈਨੇਡਾ ਦੇ ਸ਼ਹਿਰ ਵੈਨਕੂਵਰ ਵਿਖੇ ਰਹਿੰਦਾ ਸੀ, ਦੀ ਇਕ ਸੜਕ ਹਾਦਸੇ ’ਚ ਮੌਤ ਹੋ ਜਾਣ ਦੀ ਖ਼ਬਰ ਹੈ। ਇਹ ਹਾਦਸਾ ੳਦੋਂ ਵਾਪਰਿਆ ਜਦੋਂ ਜੋਗਾ ਸਿੰਘ ਆਪਣੇ ਸਾਥੀਆਂ ਸਮੇਤ ਕੰਮ ਤੋਂ ਘਰ ਵਾਪਸ ਪਰਤ ਰਿਹਾ ਸੀ। ਜੋਗਾ ਸਿੰਘ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ’ਤੇ ਬੈਠਾ ਸੀ। ਡਰਾਈਵਰ ਵਲੋਂ ਇਕ ਕਾਰ ਦਾ ਬਚਾਅ ਕਰਦਿਆਂ ਅਚਾਨਕ ਉਨ੍ਹਾਂ ਦੀ ਗੱਡੀ ਪਲਟ ਗਈ, ਜਿਸ ਦੌਰਾਨ ਜੋਗਾ ਸਿੰਘ ਦੀ ਮੌਤ ਹੋ ਗਈ ਅਤੇ ਗੱਡੀ ’ਚ ਸਾਰੇ ਸਾਥੀ ਵੀ ਗੰਭੀਰ ਜ਼ਖਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਜੋਗਾ ਸਿੰਘ ਦੀ ਭਾਣਜੀ ਦਾ ਵਿਆਹ 26 ਜੁਲਾਈ ਨੂੰ ਇੰਗਲੈਂਡ ’ਚ ਹੋਣਾ ਸੀ। ਇਸ ਲਈ ਉਸ ਨੇ ਆਪਣੇ ਮਾਤਾ-ਪਿਤਾ ਤੇ ਪਰਿਵਾਰ ਸਮੇਤ ਨੇ 25 ਜੁਲਾਈ ਨੂੰ ਇੰਗਲੈਂਡ ਪਹੁੰਚਣਾ ਸੀ। ਜੋਗਾ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਰੋਂਦੇ ਵਿਲਕਦੇ ਛੱਡ ਗਿਆ ਹੈ।
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਤੋਂ ਸਿਰਜੇ ਪੰਥਕ ਪਲੇਟਫਾਰਮ ਨੂੰ ਕਿਸੇ ਦੀ ਸਿਆਸੀ ਪ੍ਰਯੋਗਸ਼ਾਲਾ ਨਹੀਂ ਬਣਨ ਦੇਵਾਂਗੇ-ਵਡਾਲਾ ਅਗਲੀ ਖ਼ਬਰ ਅਮਰੀਕਾ ਨਾਲ ਵਪਰ ਸਮਝੌਤੇ ਤੇ ਲੈਂਡ ਪੂਲਿੰਗ ਨੀਤੀ ਦੇ ਵਿਰੋਧ ’ਚ ਪੰਜਾਬ ਭਰ ਦੇ ਟੋਲ ਪਲਾਜ਼ੇ 3 ਘੰਟੇ ਲਈ ਕੀਤੇ ਮੁਫ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।