10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਾਕਿ ਜਵਾਲਾਮੁਖੀ ਦੇ ਮੁਹਾਣੇ ’ਤੇ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ’ਚ ਬਣੀ ਜੰਗ ਵਰਗੀ ਸਥਿਤੀ, ਸਿੰਧ ’ਚ ਉੱਠ ਰਹੀ ਆਜ਼ਾਦੀ ਦੀ ਮੰਗ

ਅਜੀਤ ਡੈਸਕ 21-07-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 20 ਜੁਲਾਈ-ਪਾਕਿਸਤਾਨ ‘ਚ ਬਣੀ ਤਾਜ਼ਾ ਸਥਿਤੀ ਦੇ ਮੱਦੇਨਜ਼ਰ ਪੂਰਾ ਮੁਲਕ ਇਸ ਵੇਲੇ ਜਵਾਲਾਮੁਖੀ ਦੇ ਮੁਹਾਣੇ ‘ਤੇ ਹੈ ਅਤੇ ਕਦੇ ਵੀ ਭਿਆਨਕ ਵਿਸਫੋਟ ਹੋ ਸਕਦਾ ਹੈ। ਪਾਕਿ ਦੇ ਚਾਰ ਸੂਬਿਆਂ ‘ਚੋਂ ਲਹਿੰਦੇ ਪੰਜਾਬ ਨੂੰ ਛੱਡ ਕੇ ਦੋ ਸੂਬਿਆਂ ਖ਼ੈਬਰ ਪਖਤੂਨਖਵਾ ਅਤੇ ਬਲੋਚਿਸਤਾਨ ‘ਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ। ਜਦਕਿ ਸੂਬਾ ਸਿੰਧ ‘ਚ ਕਈ ਦਹਾਕਿਆਂ ਤੋਂ ‘ਆਜ਼ਾਦ ਸਿੰਧੂ ਦੇਸ਼’ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਨੂੰ ਲੈ ਕੇ ਉੱਥੇ ਵਿਸ਼ਾਲ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਨ੍ਹਾਂ ਤੋਂ ਇਲਾਵਾ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਵਿਚ ਸਾਂਝੀ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੇ ਪ੍ਰਦਰਸ਼ਨਾਂ ਨੇ ਸਮੁੱਚੇ ਵਿਸ਼ਵ ਸਾਹਮਣੇ ਸਾਫ਼ ਕਰ ਦਿੱਤਾ ਹੈ ਕਿ ਕਸ਼ਮੀਰੀ ਖੇਤਰ ਨੂੰ ਪਾਕਿ ਤੋਂ ਪੂਰੀ ਤਰ੍ਹਾਂ ਵੱਖ ਕਰਨਾ ਚਾਹੁੰਦੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.), ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸਮੇਤ ਅਫ਼ਗਾਨਿਸਤਾਨ ਸਰਹੱਦ ਡੁਰੰਡ ਲਾਈਨ ਦੇ ਨਾਲ ਤਾਲਿਬਾਨ ਨਾਲ ਤਣਾਅ ਅਤੇ ਪੀ. ਓ. ਕੇ. ‘ਚ ਵਿਰੋਧ ਪ੍ਰਦਰਸ਼ਨਾਂ ਕਾਰਨ ਪਾਕਿ ਹਰ ਪਾਸਿਓਂ ਸਮੱਸਿਆਵਾਂ ‘ਚ ਫਸਿਆ ਹੋਇਆ ਹੈ ਅਤੇ ਆਪਣੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਦੇਸ਼ ‘ਚ ਵਧਦੀ ਬਗ਼ਾਵਤ ਕਾਰਨ ਪਾਕਿ ਦੀ ਲਗਭਗ ਹਰ ਸਰਹੱਦ ‘ਤੇ ਅਸ਼ਾਂਤੀ ਫ਼ੈਲ ਗਈ ਹੈ ਅਤੇ ਫ਼ੌਜੀ ਸ਼ਾਸਕ ਆਸਿਮ ਮੁਨੀਰ ਇਸ ਨੂੰ ਕੰਟਰੋਲ ਕਰਨ ‘ਚ ਪੂਰੀ ਤਰ੍ਹਾਂ ਅਸਫਲ ਸਾਬਤ ਹੋ ਰਹੇ ਹਨ। ਸਾਬਕਾ ਅਫ਼ਗਾਨ ਉਪ ਰਾਸ਼ਟਰਪਤੀ ਅਤੇ ਖ਼ੁਫ਼ੀਆ ਮੁਖੀ ਅਮਰੁੱਲਾ ਸਾਲੇਹ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਲਿਖਿਆ ਹੈ ਕਿ ਇਕ ਨਵਾਂ ਦੇਸ਼ ਬਣਨ ਵਾਲਾ ਹੈ, ਪਾਕਿਸਤਾਨ ਢਹਿ ਸਕਦਾ ਹੈ। ਇਸ ਲਈ ਭਾਰਤੀ ਰਣਨੀਤਕ ਮਾਮਲਿਆਂ ਦੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਾਕਿ ਦੇ ਅੰਦਰੂਨੀ ਦਬਾਅ ਆਪਣੀਆਂ ਸਰਹੱਦਾਂ ਤੋਂ ਪਰੇ ਖ਼ਤਰਾ ਪੈਦਾ ਕਰ ਸਕਦੇ ਹਨ।

ਪਿਛਲੀ ਖ਼ਬਰ ਡਾ. ਵਿਜੇ ਪਾਲ ਸਿੰਘ ਸਿੱਧੂ ਨਮਿਤ ਭੋਗ ਤੇ ਅੰਤਿਮ ਅਰਦਾਸ ਭਲਕੇ ਅਗਲੀ ਖ਼ਬਰ ਪੰਜਾਬ, ਹਰਿਆਣਾ ਦੇ ਕਈ ਹਿੱਸਿਆਂ ’ਚ ਪਿਆ ਮੀਂਹ, 22 ਤੱਕ ਪਵੇਗਾ ਭਾਰੀ ਮੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।