05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਪਾਕਿ ਤਾਲਿਬਾਨ ਅਤੇ ਬਲੋਚ ਵਿਦਰੋਹੀਆਂ ’ਤੇ ਦਬਾਅ ਬਣਾਉਣ ਲਈ ਕਰ ਰਿਹਾ ਆਈ. ਐੱਸ. ਕੇ. ਪੀ. ਦੀ ਵਰਤੋਂ

ਅਜੀਤ ਡੈਸਕ 21-07-2026

ਅੰਮ੍ਰਿਤਸਰ, 20 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ-ਖੁਰਾਸਾਨ ਪ੍ਰਾਂਤ (ਆਈ. ਐੱਸ. ਕੇ. ਪੀ.) ਨੂੰ ਵਿਚਾਰਧਾਰਕ ਸਮਰਥਨ ਦੇ ਕਾਰਨ ਨਹੀਂ, ਸਗੋਂ ਤਾਲਿਬਾਨ ਅਤੇ ਬਲੋਚ ਵਿਦਰੋਹੀਆਂ ‘ਤੇ ਦਬਾਅ ਬਣਾਉਣ ਦੇ ਇਕ ਸਾਧਨ ਵਜੋਂ ਪਨਾਹ ਦੇ ਰਿਹਾ ਹੈ। ਤਨਜ਼ਾਨੀਆ ਮੀਡੀਆ ਵਲੋਂ ਪ੍ਰਕਾਸ਼ਿਤ ਇਕ ਰਿਪੋਰਟ ‘ਚ ਇਹ ਖ਼ੁਲਾਸਾ ਕਰਦਿਆਂ ਕਿਹਾ ਗਿਆ ਕਿ ਅਫ਼ਗਾਨਿਸਤਾਨ ਅਤੇ ਪਾਕਿ ਵਿਚਕਾਰ ਸਰਹੱਦੀ ਝੜਪਾਂ ਆਈ. ਐੱਸ. ਕੇ. ਪੀ. ਦੇ ਟਿਕਾਣਿਆਂ ਦੇ ਕਾਰਨ ਹੋ ਰਹੀਆਂ ਹਨ। ਅੱਤਵਾਦੀ ਇਨ੍ਹਾਂ ਟਿਕਾਣਿਆਂ ਤੋਂ ਅਫ਼ਗਾਨੀ ਖੇਤਰਾਂ ‘ਚ ਹਮਲੇ ਕਰ ਰਹੇ ਹਨ। ਰਿਪੋਰਟ ਦੇ ਅਨੁਸਾਰ ਪਾਕਿ ਨੇ ਆਈ. ਐੱਸ. ਕੇ. ਪੀ., ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਸਮੇਤ ਖੇਤਰ ‘ਚ ਮੌਜੂਦ ਹੋਰ ਅੱਤਵਾਦੀ ਸਮੂਹਾਂ ਦੀ ਵਰਤੋਂ ਕਰਕੇ ਤਾਲਿਬਾਨ ਦਾ ਮੁਕਾਬਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਪਲਬਧ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਪਾਕਿ ਆਈ. ਐੱਸ. ਕੇ. ਪੀ. ਨੂੰ ਨਾ ਸਿਰਫ਼ ਪਨਾਹ ਦੇ ਰਿਹਾ ਹੈ, ਸਗੋਂ ਉਨ੍ਹਾਂ ਨੂੰ ਹਥਿਆਰ, ਸਿਖਲਾਈ ਅਤੇ ਫੰਡਿਗ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਨੇ ਸਾਲ 2025 ‘ਚ ਪਾਕਿ ‘ਤੇ 1,000 ਤੋਂ ਵੱਧ ਛੋਟੇ-ਵੱਡੇ ਹਮਲੇ ਕੀਤੇ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2024 ‘ਚ ਸੰਯੁਕਤ ਰਾਸ਼ਟਰ ਦੇ ਇਕ ਫੋਰਮ ‘ਚ ਬਲੋਚ ਨੈਸ਼ਨਲ ਮੂਵਮੈਂਟ ਦੇ ਚੇਅਰਮੈਨ ਨਸੀਮ ਬਲੋਚ ਨੇ ਸਬੂਤ ਪੇਸ਼ ਕਰਕੇ ਦੱਸਿਆ ਕਿ ਬਲੋਚਿਸਤਾਨ ਦੇ ਮਸਤੁੰਗ ਅਤੇ ਖੁਜ਼ਦਾਰ ਸ਼ਹਿਰਾਂ ‘ਚ ਆਈ. ਐੱਸ. ਕੇ. ਪੀ. ਸਿਖਲਾਈ ਕੈਂਪ ਪਾਕਿਸਤਾਨੀ ਫ਼ੌਜ ਦੀ ਨਿਗਰਾਨੀ ਹੇਠ ਕੰਮ ਕਰ ਰਹੇ ਹਨ। ਉੱਧਰ, ਅਫ਼ਗਾਨ ਤਾਲਿਬਾਨ ਵਲੋਂ ਵੀ ਜਨਤਕ ਤੌਰ ‘ਤੇ ਪਾਕਿ ‘ਤੇ ਅਫ਼ਗਾਨਿਸਤਾਨ ਨੂੰ ਅਸਥਿਰ ਕਰਨ ਲਈ ਆਈ. ਐੱਸ. ਕੇ. ਪੀ. ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ।

ਪਿਛਲੀ ਖ਼ਬਰ ਪੰਜਾਬ ’ਚ ਮੀਂਹ ਨਾ ਪੈਣ ਕਾਰਨ ਸੋਕੇ ਵਰਗੀ ਸਥਿਤੀ ਬਣਨ ਦੇ ਆਸਾਰ ਅਗਲੀ ਖ਼ਬਰ ਸਾਫਮਾ ਵਲੋਂ 14 ਅਗਸਤ ਨੂੰ ਲਾਹੌਰ ’ਚ ਕਰਵਾਇਆ ਜਾਵੇਗਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।