11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸਿੰਧੂ ਜਲ ਵਿਵਾਦ ’ਚ ਪਾਕਿ ਨੂੰ ਲੱਗ ਰਿਹਾ ਦੋਹਰਾ ਝਟਕਾ ਸਥਾਈ ਸਾਲਸੀ ਅਦਾਲਤ ’ਚ ਕੇਸ ਲੜਨ ਦੌਰਾਨ ਕਰਨੀ ਪੈ ਰਹੀ ਭਾਰਤੀ ਖ਼ਰਚ ਦੀ ਵੀ ਅਦਾਇਗੀ

ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਸੁਰਿੰਦਰ ਕੋਛੜ)-ਸਿੰਧੂ ਜਲ ਸੰਧੀ ਵਿਵਾਦ ‘ਚ ਭਾਰਤ ਵਲੋਂ ਵਿਚੋਲਗੀ ਤੋਂ ਪਿੱਛੇ ਹਟਣ ਨਾਲ ਪਾਕਿਸਤਾਨ ਦਾ ਵਿੱਤੀ ਬੋਝ ਵਧ ਗਿਆ ਹੈ। ਦਰਅਸਲ, ਪਾਕਿ ਨੇ ਸਿੰਧੂ ਜਲ ਸੰਧੀ ਵਿਵਾਦ ਨੂੰ ਕੌਮਾਂਤਰੀ ਵਿਚੋਲਗੀ ‘ਚ ਲੈ ਜਾ ਕੇ ਭਾਰਤ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਕਦਮ ਉਸ ‘ਤੇ ਉਲਟਾ ਪੈ ਚੁੱਕਿਆ ਹੈ। ਇਕ ਰਿਪੋਰਟ ਅਨੁਸਾਰ ਭਾਰਤ ਵਲੋਂ ਵਿਚੋਲਗੀ ਕਾਰਵਾਈਆਂ ਤੋਂ ਪਿੱਛੇ ਹਟਣ ਅਤੇ ਸੰਧੀ ਨੂੰ ਫਿਲਹਾਲ ਰੋਕੇ ਜਾਣ ਦੇ ਫ਼ੈਸਲੇ ਤੋਂ ਬਾਅਦ ਪਾਕਿ ਨਾ ਸਿਰਫ਼ ਸਾਲਸੀ (ਵਿਚੋਲਗੀ) ਲਾਗਤਾਂ ਦਾ ਆਪਣਾ ਹਿੱਸੇ ਦਾ ਖ਼ਰਚ ਝੱਲ ਰਿਹਾ ਹੈ, ਸਗੋਂ ਉਸ ਨੂੰ ਵਿਚੋਲਗੀ ਲਾਗਤਾਂ ਦਾ ਭਾਰਤ ਦਾ ਖ਼ਰਚਾ ਵੀ ਝੱਲਣਾ ਪੈ ਰਿਹਾ ਹੈ। ਉਕਤ ਰਿਪੋਰਟ ਅਨੁਸਾਰ ਪਾਕਿ ਨੇ ਹੁਣ ਤੱਕ 6 ਲੱਖ ਡਾਲਰ ਤੋਂ ਵੱਧ ਖ਼ਰਚ ਕੀਤੇ ਹਨ ਅਤੇ ਇਹ ਰਕਮ ਕੇਸ ਅੱਗੇ ਵਧਣ ਦੇ ਨਾਲ-ਨਾਲ ਹੋਰ ਵਧਣ ਦੀ ਸੰਭਾਵਨਾ ਹੈ।ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਅਤੇ ਪਾਕਿ ਨੂੰ ਵਿਚੋਲਗੀ ਕਾਰਵਾਈਆਂ ਦਾ ਖ਼ਰਚਾ ਬਰਾਬਰ ਸਹਿਣ ਕਰਨਾ ਪੈਂਦਾ ਹੈ। ਹਾਲਾਂਕਿ, ਅਪ੍ਰੈਲ 2025 ‘ਚ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਪ੍ਰਕਿਰਿਆ ‘ਚ ਆਪਣੀ ਭਾਗੀਦਾਰੀ ਮੁਅੱਤਲ ਕਰ ਦਿੱਤੀ। ਭਾਰਤ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਅੱਤਲ ਰਹੇਗੀ ਜਦੋਂ ਤੱਕ ਪਾਕਿ ਸਰਹੱਦ ਪਾਰ ਅੱਤਵਾਦ ਵਿਰੁੱਧ ਭਰੋਸੇਯੋਗ ਅਤੇ ਅਟੱਲ ਕਾਰਵਾਈ ਨਹੀਂ ਕਰਦਾ। ਇਸ ਫ਼ੈਸਲੇ ਦੇ ਬਾਵਜੂਦ ਪਾਕਿ ਨੇ ਵਿਚੋਲਗੀ ਕਾਰਵਾਈਆਂ ਜਾਰੀ ਰੱਖੀਆਂ ਅਤੇ ਰਿਪੋਰਟਾਂ ਦੇ ਅਨੁਸਾਰ ਹੁਣ ਉਹ ਦੋਵਾਂ ਦੇਸ਼ਾਂ ਦੇ ਖ਼ਰਚਿਆਂ ਦੀ ਅਦਾਇਗੀ ਖ਼ੁਦ ਕਰ ਰਿਹਾ ਹੈ।
ਪਿਛਲੀ ਖ਼ਬਰ ਬੀ.ਐੱਲ.ਏ. ਵਲੋਂ ਧਮਾਕੇ ’ਚ 45 ਪਾਕਿਸਤਾਨੀ ਸੈਨਿਕਾਂ ਨੂੰ ਮਾਰਨ ਦਾ ਦਾਅਵਾ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਤੇ ਸ਼ਾਹਪੁਰ ਕੰਢੀ ਡੈਮ ’ਚ ਪਾਣੀ ਦਾ ਪੱਧਰ 501.90 ਤੇ 402.35 ਮੀਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।