07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਤਰਨ ਤਾਰਨ ਦੇ ਪਿੰਡ ਰਾਣੀਵਲਾਹ ’ਚ ਦੋ ਮਾਸੂਮ ਬੱਚਿਆਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ

ਅਜੀਤ ਡੈਸਕ 17-07-2026

ਚੋਹਲਾ ਸਾਹਿਬ, 16 ਜੁਲਾਈ (ਬਲਵਿੰਦਰ ਸਿੰਘ ਚੋਹਲਾ)- ਜ਼ਿਲ੍ਹਾ ਤਰਨ ਤਾਰਨ ਦੇ ਚੋਹਲਾ ਸਾਹਿਬ ਨੇੜ੍ਹਲੇ ਪਿੰਡ ਰਾਣੀਵਲਾਹ ਵਿਚ ਇਕੋ ਪਰਿਵਾਰ ਦੇ ਦੋ ਮਾਸੂਮ ਭਰਾਵਾਂ ਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਗੁਰਨਿਸ਼ਾਨ ਸਿੰਘ (7) ਅਤੇ ਗੁਰਦਾਨ ਸਿੰਘ (ਡੇਢ ਸਾਲ) ਪੁੱਤਰ ਸੁਰਜੀਤ ਸਿੰਘ ਵਜੋਂ ਹੋਈ ਹੈ । ਬੀਤੀ 13 ਜੁਲਾਈ ਦੀ ਰਾਤ ਪਰਿਵਾਰ ਨੇ ਰੋਜ਼ਾਨਾ ਦੀ ਤਰ੍ਹਾਂ ਇਕੱਠੇ ਬੈਠ ਕੇ ਰੋਟੀ ਖਾਧੀ । ਦੱਸਿਆ ਜਾਂਦਾ ਹੈ ਕਿ ਪਿਤਾ ਅਤੇ ਬੱਚਿਆਂ ਦੀ ਮਾਂ ਨੇ ਦਾਲ ਨਾਲ ਰੋਟੀ ਖਾਧੀ, ਵੱਡੇ ਪੁੱਤਰ ਗੁਰਨਿਸ਼ਾਨ ਸਿੰਘ ਨੇ ਦਾਲ ਅਤੇ ਖੰਡ ਨਾਲ ਰੋਟੀ ਖਾਧੀ, ਜਦਕਿ ਪਰਿਵਾਰ ਦੇ ਸਭ ਤੋਂ ਛੋਟੇ ਕਰੀਬ ਡੇਢ ਸਾਲ ਦੇ ਬੱਚੇ ਨੇ ਦੁੱਧ ਪੀਤਾ । ਰੋਟੀ ਖਾਣ ਤੋਂ ਕੁਝ ਸਮੇਂ ਬਾਅਦ ਦੋਵਾਂ ਬੱਚਿਆਂ ਤੇ ਮਾਤਾ ਪਿਤਾ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ । ਪਰਿਵਾਰ ਵਲੋਂ ਪਹਿਲਾਂ ਬੱਚਿਆਂ ਨੂੰ ਇਲਾਜ ਲਈ ਚੋਹਲਾ ਸਾਹਿਬ ਫਿਰ ਅਗਲੇ ਦਿਨ ਪੱਟੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉੱਥੇ ਡਾਕਟਰਾਂ ਨੇ ਵੱਡੇ ਬੱਚੇ ਗੁਰਨਿਸ਼ਾਨ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਦੂਜੇ ਬੱਚੇ ਗੁਰਦਾਨ ਸਿੰਘ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਵੀਰਵਾਰ ਸਵੇਰੇ ਕਰੀਬ 8 ਵਜੇ ਉਸ ਨੇ ਵੀ ਦਮ ਤੋੜ ਦਿੱਤਾ । ਸੂਚਨਾ ਮਿਲਣ ਉਪਰੰਤ ਚੋਹਲਾ ਸਾਹਿਬ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਪਿਛਲੀ ਖ਼ਬਰ ਬੇਅਦਬੀ ਦੇ ਦੋਸ਼ੀਆਂ ਨੂੰ ਕਦੇ ਸਜ਼ਾ ਵੀ ਮਿਲੇਗੀ ਜਾਂ ਸਿਰਫ ਸੰਮਨ, ਪੇਸ਼ੀਆਂ ਹੀ ਹੁੰਦੀਆਂ ਰਹਿਣਗੀਆਂ-ਗਿਆਨੀ ਹਰਪ੍ਰੀਤ ਸਿੰਘ... ਅਗਲੀ ਖ਼ਬਰ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਤੋਂ ਪਹਿਲਾਂ ਬੰਬ ਨਾਲ ਉਡਾਉਣ ਦੀ ਧਮਕੀ, ਇਕ ਵਿਅਕਤੀ ਹਿਰਾਸਤ ਵਿਚ ਹੋਣ ਦੀ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।