08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਭਾਜਪਾ ਆਗੂ ਦੀ ਐਸ.ਆਈ.ਆਰ ’ਤੇ ਵਾਇਰਲ ਹੋਈ ਵਿਵਾਦਿਤ ਵੀਡਿਓ ਵਾਇਰਲ

ਅਜੀਤ ਡੈਸਕ 15-07-2026

ਕਿਹਾ, 20-25 ਹਜ਼ਾਰ ਵੋਟ ਕਟਵਾਓ ਤੇ ਆਪਣਾ ਐਮ.ਐਲ.ਏ. ਬਣਾਓ
ਦੀਨਾਨਗਰ, 14 ਜੁਲਾਈ (ਸ਼ਾਮ ਸਿੰਘ ਘੁੰਮਣ)-ਦੇਸ਼ ਭਰ ਦੇ ਰਾਜਨੀਤਕ ਦਲਾਂ ਵਲੋਂ ਐਸ.ਆਈ.ਆਰ. ਨੂੰ ਕੇਂਦਰ ᾿ਚ ਰਾਜ ਕਰ ਰਹੀ ਭਾਰਤੀ ਜਨਤਾ ਪਾਰਟੀ ਦਾ ਵਿਸ਼ੇਸ਼ ਹਥਿਆਰ ਦੱਸ ਕੇ ਜਿਥੇ ਇਸ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੀ ਪੰਜਾਬ ਅੰਦਰ ਚੱਲ ਰਹੀ ਐਸ.ਆਈ.ਆਰ. ਦੀ ਪ੍ਰਕਿਰਿਆ ਦਰਮਿਆਨ ਦੀਨਾਨਗਰ ਦੀ ਇਕ ਭਾਰਤੀ ਜਨਤਾ ਪਾਰਟੀ ਮਹਿਲਾ ਆਗੂ ਦੀ ਐਸ.ਆਈ.ਆਰ. ਦੇ ਸੰਬੰਧ ਵਿਚ ਵਾਇਰਲ ਹੋਈ ਵਿਵਾਦਿਤ ਵੀਡਿਓ ਨੇ ਨਵੇਂ ਸਵਾਲ ਖੜੇ ਕਰ ਦਿੱਤੇ ਹਨ। ਸ਼ੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਵਾਇਰਲ ਹੋ ਰਹੀ 9 ਸਕਿੰਟ ਦੀ ਇਸ ਵੀਡਿਓ ਵਿਚ ਭਾਜਪਾ ਦੀ ਦੀਨਾਨਗਰ ਹਲਕਾ ਇੰਚਾਰਜ ਅਤੇ ਐਸ.ਸੀ. ਮੋਰਚਾ ਦੀ ਸੂਬਾ ਜਨਰਲ ਸਕੱਤਰ ਰੇਣੂ ਕਸ਼ਯਪ ਇਕ ਵਰਕਰ ਮੀਟਿੰਗ ਨੂੰ ਸੰਬੋਧਨ ਦੌਰਾਨ ਹਲਕੇ ਅੰਦਰ 20-25 ਹਜ਼ਾਰ ਵੋਟ ਕਟਵਾਉਣ ਲਈ ਪਾਰਟੀ ਵਰਕਰਾਂ ਨੂੰ ਦੋ ਮਹੀਨੇ ਮਿਹਨਤ ਕਰਨ ਦੀ ਗੱਲ ਆਖ ਰਹੀ ਹੈ ਅਤੇ ਕਹਿ ਰਹੀ ਹੈ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਹਲਕੇ ਅੰਦਰ ਆਪਣਾ ਐਮ.ਐਲ.ਏ. ਬਣਾ ਸਕਦੇ ਹੋ। ਹੋਰ ਤਾਂ ਹੋਰ ਇਸ ਮੀਟਿੰਗ ਵਿਚ ਪਾਰਟੀ ਦੇ ਸਥਾਨਕ ਆਗੂਆਂ ਦੇ ਇਲਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੀ ਬੈਠੇ ਵਿਖਾਈ ਦੇ ਰਹੇ ਹਨ। ਪੰਜਾਬ ਅੰਦਰ 24 ਜੂਨ ਨੂੰ ਸ਼ੁਰੂ ਹੋਈ ਐਸ.ਆਈ.ਆਰ. ਦੇ ਮਹਿਜ਼ ਕੁਝ ਦਿਨ ਪਹਿਲਾਂ ਦੀਨਾਨਗਰ ਦੇ ਇਕ ਪੈਲੇਸ ਅੰਦਰ ਹੋਈ ਭਾਜਪਾ ਵਰਕਰਾਂ ਦੀ ਮੀਟਿੰਗ ਦੀ ਦੱਸੀ ਜਾ ਰਹੀ ਇਸ ਵੀਡਿਓ ਦੇ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਣ ਮਗਰੋਂ ਰਾਜਨੀਤਕ ਹਲਕਿਆਂ ਦੇ ਨਾਲ-ਨਾਲ ਪ੍ਰਸ਼ਾਸ਼ਨਿਕ ਹਲਕਿਆਂ ਵਿਚ ਵੀ ਤਰਥੱਲੀ ਮਚ ਗਈ ਹੈ। ਰਾਜਨੀਤਕ ਹਲਕੇ ਜਿਥੇ ਇਸ ਵੀਡਿਓ ਨੂੰ ਭਾਜਪਾ ਦੇ ਮਨਸੂਬਿਆਂ ਨਾਲ ਜੋੜ ਕੇ ਵੇਖ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੀ ਨੀਅਤ ਉੱਪਰ ਸਵਾਲ ਚੁੱਕ ਰਹੇ ਹਨ, ਉਥੇ ਹੀ ਪੂਰੀ ਨਿਰਪੱਖਤਾ ਨਾਲ ਐਸ.ਆਈ.ਆਰ. ਕਰਵਾਉਣ ਲਈ ਪੱਬਾ ਭਾਰ ਹੋਏ ਫਿਰਦੇ ਪ੍ਰਸ਼ਾਸ਼ਨ ਲਈ ਵੀ ਭਾਜਪਾ ਆਗੂ ਦੀ ਇਸ ਵਾਇਰਲ ਵੀਡਿਓ ਨੇ ਅਜੀਬ ਸਥਿਤੀ ਪੈਦਾ ਕਰ ਦਿੱਤੀ ਹੈ। ਇਸ ਸੰਬੰਧੀ ਜਦੋਂ ਐਸ.ਡੀ.ਐਮ. ਦੀਨਾਨਗਰ ਗਗਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਵੀਡਿਓ ਸਾਹਮਣੇ ਆਉਂਦੇ ਹੀ ਸੰਬੰਧਿਤ ਭਾਜਪਾ ਆਗੂ ਨੂੰ ਸਪਸ਼ਟੀਕਰਨ ਦੇਣ ਸੰਬੰਧੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਾਰੇ ਮਾਮਲੇ ਦੀ ਰਿਪੋਰਟ ਬਣਾ ਕੇ ਮੁੱਖ ਚੋਣ ਅਧਿਕਾਰੀ ਨੂੰ ਭੇਜ ਦਿੱਤੀ ਜਾਵੇਗੀ।

ਪਿਛਲੀ ਖ਼ਬਰ ਬਿਜਲੀ ਨਿਗਮ ਨੇ ਬਿਨਾਂ ਬਿਜਲੀ ਕੱਟਾਂ ਦੇ 17,328 ਮੈਗਾਵਾਟ ਦੀ ਰਿਕਾਰਡ ਤੋੜ ਮੰਗ ਨੂੰ ਪੂਰਾ ਕੀਤਾ-ਸੌਂਦ ਅਗਲੀ ਖ਼ਬਰ ਟੀ.ਟੀ.ਪੀ. ਦੇ ਲੜਾਕੇ ਅਫ਼ਗਾਨਿਸਤਾਨ ’ਚ ਮੌਜੂਦ ਨਹੀਂ-ਫ਼ਿਤਰਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।