ਅੰਮ੍ਰਿਤਸਰ, 14 ਜੁਲਾਈ (ਸੁਰਿੰਦਰ ਕੋਛੜ)-ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਦੇ ਹਥਿਆਰਬੰਦ ਬਲਾਂ ਦੇ ਚੀਫ਼ ਆਫ਼ ਸਟਾਫ਼ ਫ਼ਸੀਹੁਦੀਨ ਫ਼ਿਤਰਤ ਨੇ ਪਾਕਿਸਤਾਨ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਸਮੂਹ ਦੇ ਲੜਾਕੇ ਅਫ਼ਗਾਨਿਸਤਾਨ ਵਿਚ ਮੌਜੂਦ ਹਨ। ਫ਼ਿਤਰਤ ਨੇ ਇਨ੍ਹਾਂ ਦੋਸ਼ਾਂ ਨੂੰ ਪਾਕਿ ਦੁਆਰਾ ਆਪਣੀਆਂ ਕਮੀਆਂ ਨੂੰ ਛੁਪਾਉਣ ਲਈ ਬਣਾਇਆ ਜਾ ਰਿਹਾ ਬਹਾਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫ਼ੌਜ ਇਸਲਾਮਿਕ ਅਮੀਰਾਤ ਦੇ ਸੱਤਾ ‘ਚ ਵਾਪਸ ਆਉਣ ਤੋਂ ਪਹਿਲਾਂ ਹੀ ਕਾਲਪਨਿਕ ਡੁਰੰਡ ਲਾਈਨ ਦੇ ਪਾਰ ਸਰਹੱਦੀ ਪਿੰਡਾਂ ‘ਤੇ ਬੰਬਾਰੀ ਕਰ ਰਹੀ ਸੀ, ਜਿਸ ਕਾਰਨ ਬਹੁਤ ਸਾਰੇ ਪਸ਼ਤੂਨ ਪਾਕਿਸਤਾਨੀ ਪਰਿਵਾਰਾਂ ਨੂੰ ਅਫ਼ਗਾਨਿਸਤਾਨ ‘ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਫ਼ਿਤਰਤ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਹਮਲਿਆਂ ਵੇਲੇ ਜੋ ਲੋਕ ਅਫ਼ਗਾਨਿਸਤਾਨ ‘ਚ ਦਾਖਲ ਹੋਏ ਉਹ ਵਿਸਥਾਪਿਤ ਨਾਗਰਿਕ ਸਨ, ਹਥਿਆਰਬੰਦ ਲੜਾਕੂ ਨਹੀਂ।
ਟੀ.ਟੀ.ਪੀ. ਦੇ ਲੜਾਕੇ ਅਫ਼ਗਾਨਿਸਤਾਨ ’ਚ ਮੌਜੂਦ ਨਹੀਂ-ਫ਼ਿਤਰਤ
ਅਜੀਤ ਡੈਸਕ
15-07-2026