10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਅਪਾਹਜ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ

ਅਜੀਤ ਡੈਸਕ 14-07-2026
ਫ਼ਰੀਦਕੋਟ, 13 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਮੁਹੱਲਾ ਜਾਨੀਆਂ ’ਚ ਇਕ ਅਪਾਹਜ ਔਰਤ ਦਾ ਘਰ ’ਚ ਵੜ ਕੇ ਗਲਾ ਵੱਢ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਿਕ ਮ੍ਰਿਤਕਾ ਨੀਤੂ ਜੋ ਘਰੇਲੂ ਔਰਤ ਸੀ ਅਤੇ ਅਪਾਹਜ ਸੀ, ਉਸਦਾ ਪਤੀ ਪ੍ਰਦੀਪ ਕੁਮਾਰ ਵੀ ਅਪਾਹਜ ਹੈ, ਜੋ ਸਰਕਾਰੀ ਅਧਿਆਪਕ ਹੈ। ਅੱਜ ਜਦੋਂ ਉਹ ਦੁਪਹਿਰ ਆਪਣੀ ਡਿਊਟੀ ਤੋਂ ਵਾਪਸ ਆਇਆ ਤਾਂ ਦਰਵਾਜ਼ਾ ਖੜਕਾਉਣ ’ਤੇ ਕੋਈ ਬਾਹਰ ਨਾ ਆਉਣਾ ’ਤੇ ਗੁਆਂਢੀ ਔਰਤ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ। ਜਦੋਂ ਉਸਨੇ ਦਰਵਾਜਾ ਖੋਲ੍ਹਿਆ ਤਾਂ ਨੀਤੂ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਸੀ। ਜਿਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਦਾ ਵਾਰ ਕੀਤਾ ਹੋਇਆ ਸੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪੁੱਜ ਕੇ ਜਾਂਚ ’ਚ ਜੁੱਟ ਗਈ। ਇਸ ਮੌਕੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਨਾ ਤਾਂ ਸਾਡੀ ਕਿਸੇ ਨਾਲ ਕੋਈ ਰੰਜਿਸ਼ ਹੈ ਅਤੇ ਨਾ ਹੀ ਘਰ ’ਚ ਕੁਝ ਅਜਿਹਾ ਸੀ ਜਿਸ ਦੀ ਚੋਰੀ ਦਾ ਡਰ ਹੋਵੇ। ਇਸ ਮੌਕੇ ਡੀ.ਐਸ.ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਕਰੀਬ 12 ਤੋਂ ਇਕ ਵਜੇ ਦੇ ਦਰਮਿਆਨ ਇਹ ਘਟਨਾ ਵਾਪਰੀ ਜਦੋਂ ਕਿਸੇ ਵਲੋਂ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਜਾਂਚ ’ਚ ਜੁਟ ਚੁੱਕੀਆਂ ਹਨ ।
ਪਿਛਲੀ ਖ਼ਬਰ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਸੰਬੰਧੀ ਜਾਇਜ਼ ਮੰਗ ’ਤੇ ਜਲਦ ਹੋਵੇਗੀ ਕਾਰਵਾਈ-ਅਮਨ ਅਰੋੜਾ ਅਗਲੀ ਖ਼ਬਰ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਗੈਂਗਸਟਰਾਂ ਨੂੰ ਅਸਲ੍ਹਾ ਮੁਹੱਈਆ ਕਰਵਾਉਣ ਵਾਲੇ ਗਰੋਹ ਦੇ 4 ਮੈਂਬਰ ਗ੍ਰਿਫ਼ਤਾਰ, 15 ਪਿਸਟਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।