10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਗੈਂਗਸਟਰਾਂ ਨੂੰ ਅਸਲ੍ਹਾ ਮੁਹੱਈਆ ਕਰਵਾਉਣ ਵਾਲੇ ਗਰੋਹ ਦੇ 4 ਮੈਂਬਰ ਗ੍ਰਿਫ਼ਤਾਰ, 15 ਪਿਸਟਲ ਬਰਾਮਦ

ਅਜੀਤ ਡੈਸਕ 14-07-2026
ਪਟਿਆਲਾ, 13 ਜੁਲਾਈ (ਮਨਦੀਪ ਸਿੰਘ ਖਰੌੜ)-ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਅਤੇ ਰਾਜਪੁਰਾ ਸਦਰ ਥਾਣਾ ਦੇ ਮੁਖੀ ਕਿਰਪਾਲ ਸਿੰਘ ਮੋਹੀ ਦੀ ਟੀਮ ਵਲੋਂ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਗੈਂਗਸਟਰਾਂ ਦੇ ਇਸ਼ਾਰੇ ’ਤੇ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਅਸਲਾ ਮੁਹੱਈਆ ਕਰਵਾਉਣ ਲਈ ਮੱਧ ਪ੍ਰਦੇਸ਼ ਤੋਂ ਅਸਲ੍ਹਾ ਲੈਣ ਦੇ ਮਾਮਲੇ ’ਚ 4 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਿਨ੍ਹਾਂ ਤੋਂ 15 ਪਿਸਟਲ ਅਤੇ ਕਾਰਤੂਸ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਪਛਾਣ ਵਿਸ਼ਾਲ ਤੇ ਜਿੰਦਰ ਦੋਵੇਂ ਵਾਸੀਆਨ ਹੁਸ਼ਿਆਰਪੁਰ, ਸੁਭਾਸ਼ ਵਾਸੀ ਯੂ.ਪੀ., ਬਾਦਲ ਕੁਮਾਰ ਵਾਸੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦਾ ਰਾਬਤਾ ਨਵਾਂਸ਼ਹਿਰ ਦੇ ਰਹਿਣ ਵਾਲੇ ਇਕ ਗੈਂਗਸਟਰ ਨੇ ਅਸਲਾ ਤਸਕਰਾਂ ਨਾਲ ਕਰਵਾਇਆ ਸੀ ਜਿਹੜਾ ਕਿ ਹੁਣ ਇਕ ਜੇਲ੍ਹ ’ਚ ਬੰਦ ਹੈ। ਕੇਸ ਦੀ ਪੜਤਾਲ ਕਰ ਰਹੇ ਐਸ.ਪੀ. ਵੈਭਵ ਚੌਧਰੀ, ਐਸ.ਪੀ. (ਡੀ) ਸੁਖਅੰਮਿ੍ਤ ਸਿੰਘ ਰੰਧਾਵਾ ਅਤੇ ਡੀ.ਐਸ.ਪੀ. ਰਾਜਪੁਰਾ ਮਨਜੀਤ ਸਿੰਘ ਨੇ ਦੱਸਿਆ ਕਿ ਇਹ ਮੁਲਜ਼ਮ ਮੱਧ ਪ੍ਰਦੇਸ਼ ਤੋਂ ਅਸਲ੍ਹਾ ਲਿਆਉਣ ਲਈ ਇਕ ਵੱਡੀ ਕੰਪਨੀ ਦੀ ਵਰਦੀ ਪਾ ਕੇ ਖ਼ਾਲੀ ਡੱਬੇ ਲੈ ਕੇ ਪਿਸਟਲਾਂ ਨੂੰ ਉਸ ’ਚ ਪੈਕ ਕਰ ਦਿੰਦੇ ਸੀ ਅਤੇ ਉਹ ਬੱਸ ਰਾਹੀਂ ਇਹ ਸਾਮਾਨ ਪੰਜਾਬ ’ਚ ਲਿਆਉਂਦੇ ਸੀ। ਉਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਹੁਣ ਤਕ ਇਹ ਮੁਲਜ਼ਮ 18 ਦੇ ਕਰੀਬ ਹਥਿਆਰ ਮੱਧ ਪ੍ਰਦੇਸ਼ ਤੋਂ ਪੰਜਾਬ ’ਚ ਲਿਆ ਚੁੱਕੇ ਹਨ ਅਤੇ ਇਸ ਸੰਬੰਧੀ ਅਜੇ ਪੜਤਾਲ ਚੱਲ ਰਹੀ ਹੈ। ਐਸ.ਐਸ.ਪੀ. ਸ਼ਰਮਾ ਨੇ ਦੱਸਿਆ ਚਾਰੋ ਮੁਲਜ਼ਮ 20 ਸਾਲਾਂ ਦੇ ਹਨ, ਜਿਹੜੇ ਕਿ ਇਕ ਨਾਮੀ ਕੰਪਨੀ ’ਚ ਆਰਡਰ ਸਪਲਾਈ ਕਰਦੇ ਸੀ। ਅਜਿਹੇ ਨੌਜਵਾਨਾਂ ਨੂੰ ਜ਼ਿਆਦਾ ਪੈਸੇ ਕਮਾਉਣ ਦਾ ਝਾਂਸਾ ਦੇ ਕੇ ਗੈਂਗਸਟਰ ਆਨਲਾਈਨ ਅਤੇ ਆਫਲਾਈਨ ਰਾਹੀਂ ਉਨਾਂ ਨੂੰ ਅਸਲ੍ਹਾ ਤਸਕਰੀ ਅਤੇ ਹੋਰ ਕਾਲੇ ਕਾਰੋਬਾਰ ਦੇ ਵਿਚ ਸ਼ਾਮਿਲ ਹੋਣ ਲਈ ਕੋਸ਼ਿਸ਼ ਕਰਦੇ ਹਨ।
ਪਿਛਲੀ ਖ਼ਬਰ ਅਪਾਹਜ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਅਗਲੀ ਖ਼ਬਰ ਧਾਮੀ ਵਲੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਮੰਗ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।