30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਘੱਟ ਗਿਣਤੀ ’ਤੇ ਹੋਏ ਅੱਤਿਆਚਾਰਾਂ ’ਤੇ ਬਣੀ ਫਿਲਮ ਨੂੰ ਰੋਕਣਾ ਬੇਇਨਸਾਫੀ-ਗਿਆਨੀ ਹਰਪ੍ਰੀਤ ਸਿੰਘ

ਅਜੀਤ ਡੈਸਕ 10-07-2026

ਚੰਡੀਗੜ੍ਹ, 9 ਜੁਲਾਈ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਸ ਮੁਲਕ ਵਿਚ ਬਹੁਗਿਣਤੀ ਨਾਲ ਹੋਏ ਅੱਤਿਆਚਾਰਾਂ ਨੂੰ ਦਰਸਾਉਣ ਲਈ ‘ਕੇਰਲਾ ਸਟੋਰੀ’ ਜਾਂ ‘ਕਸ਼ਮੀਰ ਫਾਈਲ’ ਵਰਗੀਆਂ ਫਿਲਮਾਂ ਬਣਵਾ ਕੇ ਸਰਕਾਰ ਵਲੋਂ ਖਾਸ ਪ੍ਰਾਪੇਗੰਡਾ ਤਹਿਤ ਚਲਵਾਈਆਂ ਜਾ ਸਕਦੀਆਂ ਹਨ ਤਾਂ ਫਿਰ ਇਕ ਸੱਚੀ ਕਹਾਣੀ ’ਤੇ ਅਧਾਰਤ ਸਿੱਖਾਂ ’ਤੇ ਹੋਏ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦੀ ਫਿਲਮ ’ਤੇ ਬੈਨ ਕਿਉਂ ਲਾਇਆ ਗਿਆ। ਇਹ ਫਿਲਮ ‘ਪੰਜਾਬ-95’ ਦੇ ਨਾਂਅ ਹੇਠ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ’ਤੇ ਆਧਾਰਿਤ ਸੀ, ਜੋ ਸਰਕਾਰ ਦੇ ਦਬਾਅ ਕਾਰਨ ‘ਸਤਲੁਜ’ ਨਾਂਅ ਨਾਲ ਰਿਲੀਜ਼ ਹੋਈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਫਿਲਮ ਨੂੰ ਰੋਕਣ ਨਾਲ ਇਹ ਸਾਬਤ ਹੋਇਆ ਹੈ ਕਿ ਇਨਸਾਫ਼ ਦੇਣਾ ਤਾਂ ਦੂਰ ਦੀ ਗੱਲ ਹੈ, ਸਾਨੂੰ ਤਾਂ ਇਸ ਦੇਸ਼ ਵਿਚ ਅਪਣੇ ਪਿੰਡੇ ’ਤੇ ਪਏ ਤਸ਼ੱਦਦ ਦੇ ਗਹਿਰੇ ਨਿਸ਼ਾਨ ਦਿਖਾਉਣ ਦਾ ਵੀ ਅਧਿਕਾਰ ਨਹੀ ਹੈ।

ਪਿਛਲੀ ਖ਼ਬਰ ਭਾਈ ਨਿੱਝਰ ਦੀ ਹੱਤਿਆ ਦੀ ਅੰਤਰਰਾਸ਼ਟਰੀ ਜਾਂਚ ਹੋਵੇ-ਭਾਈ ਮੰਡ ਅਗਲੀ ਖ਼ਬਰ ਫਿਲਮ ’ਸਤਲੁਜ’ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਮੁੜ ਰਿਲੀਜ਼ ਕੀਤਾ ਜਾਵੇ-ਪ੍ਰੋ. ਬਡੂੰਗਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।