30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਫਿਲਮ ’ਸਤਲੁਜ’ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਮੁੜ ਰਿਲੀਜ਼ ਕੀਤਾ ਜਾਵੇ-ਪ੍ਰੋ. ਬਡੂੰਗਰ

ਅਜੀਤ ਡੈਸਕ 10-07-2026

ਪਟਿਆਲਾ, 9 ਜੁਲਾਈ (ਅ. ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਜਸਵੰਤ ਸਿੰਘ ਖਾਲੜਾ ਦੀ ਹੱਤਿਆ ’ਤੇ ਆਧਾਰਿਤ ਬਣੀ ਫ਼ਿਲਮ ’ਸਤਲੁਜ’ ਨੂੰ ਜ਼ੀ5 ਦੇ ਓ. ਟੀ. ਟੀ. ਪਲੇਟਫਾਰਮ ਤੋਂ ਹਟਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਕਦਮ ਨੂੰ ਸ਼ਰਮਨਾਕ ਤੇ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਵਿਭਾਗ ਵਲੋਂ ਫਿਲਮ ਸਤਲੁਜ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਹਟਾ ਕੇ ਸਿੱਖਾਂ ਦੇ ਅੱਲੇ ਜ਼ਖਮਾਂ ਉਤੇ ਲੂਣ ਛਿੜਕਣ ਦਾ ਨਖਿੱਧ ਕਾਰਜ ਕੀਤਾ ਹੈ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਫ਼ਿਲਮ ‘ਸਤਲੁਜ’ ਨੂੰ ਬੇਰੋਕ ਰਿਲੀਜ਼ ਕਰਨ ਦੀ ਮੰਗ ਕੀਤੀ ਅਤੇ ਆਖਿਆ ਕਿ ਫ਼ਿਲਮ ਸਤਲੁਜ ਨੂੰ ਮੁੜ ਰਿਲੀਜ ਕਰਨ ਲਈ ਕਮੇਟੀ ਦਾ ਗਠਨ ਕਰਕੇ ਪੜਤਾਲੀਆ ਕਮੇਟੀ ਬਣਵਾ ਕੇ ਸੱਚ ਨੂੰ ਮੁੜ ਦਬਾਉਣ ਦਾ ਯਤਨ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਘੱਟ ਗਿਣਤੀ ’ਤੇ ਹੋਏ ਅੱਤਿਆਚਾਰਾਂ ’ਤੇ ਬਣੀ ਫਿਲਮ ਨੂੰ ਰੋਕਣਾ ਬੇਇਨਸਾਫੀ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਫ਼ਿਲਮ ਸਤਲੁਜ ਪਿੰਡ-ਪਿੰਡ ਦਿਖਾਏ ਜਾਣ ਦਾ ਯਤਨ ਕਰਾਂਗੇ-ਇਆਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।