24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਬਲੋਚ ਵਿਦਰੋਹੀ ਸਮੂਹਾਂ ਤੇ ਪਾਕਿ ਸੁਰੱਖਿਆ ਬਲਾਂ ਵਿਚਾਲੇ ਝੜਪਾਂ ਜਾਰੀ 42 ਸੁਰੱਖਿਆ ਜਵਾਨ ਤੇ 54 ਅੱਤਵਾਦੀ ਮਾਰੇ ਗਏ

ਅਜੀਤ ਡੈਸਕ 09-07-2026
ਅੰਮ੍ਰਿਤਸਰ, 8 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦਾ ਸੂਬਾ ਬਲੋਚ ਵਿਦਰੋਹੀ ਸਮੂਹਾਂ ਅਤੇ ਪਾਕਿਸਤਾਨੀ ਸੁਰੱਖਿਆ ਬਲਾਂ ਵਿਚਾਲੇ ਲਗਾਤਾਰ ਜਾਰੀ ਝੜਪਾਂ ਦੇ ਚੱਲਦਿਆਂ ਜੰਗ ਦੇ ਮੈਦਾਨ ‘ਚ ਤਬਦੀਲ ਹੋ ਚੁੱਕਿਆ ਹੈ। ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਇਕ ਪ੍ਰੈੱਸ ਕਾਨਫ਼ਰੰਸ ‘ਚ ਦਾਅਵਾ ਕੀਤਾ ਕਿ ਸੂਬਾ ਬਲੋਚਿਸਤਾਨ ‘ਚ ਖਵਾਰਿਜ (ਅੱਤਵਾਦੀਆਂ) ਵਲੋਂ ਕੀਤੇ ਗਏ ਤਿੰਨ ਵੱਖ-ਵੱਖ ਹਮਲਿਆਂ ‘ਚ 42 ਸੁਰੱਖਿਆ ਕਰਮਚਾਰੀ (15 ਸੈਨਿਕ ਅਤੇ 27 ਪੁਲਿਸ ਕਰਮਚਾਰੀ) ਮਾਰੇ ਗਏ, ਜਦੋਂਕਿ ਸੁਰੱਖਿਆ ਬਲਾਂ ਨੇ ਬਾਅਦ ਦੀਆਂ ਕਾਰਵਾਈਆਂ ਦੌਰਾਨ ਕਥਿਤ ਭਾਰਤੀ ਪ੍ਰੌਕਸੀ ਫ਼ਿਤਨਾ ਅਲ ਖਵਾਰਿਜ ਨਾਲ ਸੰਬੰਧਿਤ 54 ਅੱਤਵਾਦੀਆਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫ਼ੌਜ ਵਲੋਂ ਪਾਕਿ ‘ਚ ਮਾਰੇ ਗਏ, ਗ੍ਰਿਫ਼ਤਾਰ ਕੀਤੇ ਗਏ ਜਾਂ ਵੱਖ-ਵੱਖ ਹਮਲਿਆਂ ‘ਚ ਸ਼ਾਮਿਲ ਅੱਤਵਾਦੀਆਂ ਨੂੰ ਫ਼ਿਤਨਾ ਅਲ-ਹਿੰਦੁਸਤਾਨ ਵਜੋਂ ਸੰਬੋਧਿਤ ਕੀਤਾ ਜਾ ਰਿਹਾ ਹੈ।ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਚੌਧਰੀ ਨੇ ਦੋਸ਼ ਲਗਾਇਆ ਕਿ ਭਾਰਤ ਬਲੋਚਿਸਤਾਨ ‘ਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚ ਰਿਹਾ ਹੈ।
19 ਅੱਤਵਾਦੀਆਂ ਤੇ 11 ਸੁਰੱਖਿਆ ਕਰਮਚਾਰੀਆਂ ਦੀ ਮੌਤ
ਸੂਬਾ ਬਲੋਚਿਸਤਾਨ ‘ਚ ਐੱਨ-25 ਹਾਈਵੇਅ ‘ਤੇ ਅੱਤਵਾਦੀਆਂ ਵਿਰੁੱਧ ਖ਼ੁਫ਼ੀਆ ਆਧਾਰਿਤ ਕਾਰਵਾਈ ਦੌਰਾਨ ਘੱਟੋ-ਘੱਟ 19 ਅੱਤਵਾਦੀ ਅਤੇ 11 ਸੁਰੱਖਿਆ ਕਰਮਚਾਰੀ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਝਾਓ ਕਰਾਸ ਅਤੇ ਕਾਰਾਰੋ ਖੇਤਰ ਵਿਚਕਾਰ ਕੀਤੀ ਗਈ, ਜਿਥੇ ਕਥਿਤ ਤੌਰ ਅੱਤਵਾਦੀਆਂ ਵਲੋਂ ਨਾਕਾਬੰਦੀ ਕੀਤੀ ਗਈ ਸੀ। ਆਈ. ਐੱਸ. ਪੀ. ਆਰ. ਨੇ ਕਿਹਾ ਕਿ ਬਲੋਚਿਸਤਾਨ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਹਰ ਕੋਸ਼ਿਸ਼ ਦਾ ਜਵਾਬ ਦਿੱਤਾ ਜਾਵੇਗਾ ਅਤੇ ਹਾਈਵੇਅ ਦੀ ਸੁਰੱਖਿਆ ਦੀ ਰੱਖਿਆ ਕੀਤੀ ਜਾਵੇਗੀ।
ਅਗਵਾ ਕੀਤੇ 19 ਪੁਲਿਸ ਕਰਮਚਾਰੀਆਂ ਦੀਆਂ ਮਿਲੀਆਂ ਲਾਸ਼ਾਂ
ਬਲੋਚਿਸਤਾਨ ਦੇ ਮੀਡੀਆ ਨਾਲ ਜੁੜੇ ਲੋਕਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੰਘੇ ਦਿਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਹਥਿਆਰਬੰਦ ਹਮਲਾਵਰਾਂ ਨੇ ਬਲੋਚਿਸਤਾਨ ਦੇ ਜ਼ਿਆਰਤ ਜ਼ਿਲ੍ਹੇ ਕੱਚ ਮੰਗੀ ਇਲਾਕੇ ਦੀ ਪੁਲਿਸ ਚੌਕੀ ‘ਤੇ ਹਮਲਾ ਕਰਕੇ 9 ਪੁਲਿਸ ਕਰਮਚਾਰੀਆਂ ਦੀ ਹੱਤਿਆ ਕਰ ਦਿੱਤੀ ਸੀ ਅਤੇ 19 ਹੋਰਾਂ ਨੂੰ ਜ਼ਰਘੂਨ ਘਰ ਇਲਾਕੇ ‘ਚੋਂ ਅਗਵਾ ਕਰ ਕੇ ਉਹ ਆਪਣੇ ਨਾਲ ਲੈ ਗਏ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਬਲੋਚਿਸਤਾਨ ਪੁਲਿਸ ਨੇ ਅਗਵਾ ਕੀਤੇ ਗਏ ਪੁਲਿਸ ਮੁਲਾਜ਼ਮਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।
ਪਿਛਲੀ ਖ਼ਬਰ ਪੰਜਾਬ ਨੇ ਨਸ਼ੇ ਦੇ ਆਦੀ 10,656 ਵਿਅਕਤੀਆਂ ਨੂੰ ਇਲਾਜ ਤੇ ਮੁੜ-ਵਸੇਬੇ ਰਾਹੀਂ ਦਿੱਤਾ ਦੂਜਾ ਮੌਕਾ-ਡੀ.ਜੀ.ਪੀ. ਅਗਲੀ ਖ਼ਬਰ ਅੰਮ੍ਰਿਤਸਰ ’ਚ ਬੱਬਰ ਖ਼ਾਲਸਾ ਦੇ 3 ਕਾਰਕੁੰਨ ਗ੍ਰਿਫ਼ਤਾਰ-6 ਹੱਥ ਗੋਲੇ ਤੇ 12 ਪਿਸਤੌਲ ਬਰਾਮਦ ਮੁਲਜ਼ਮ ਸੂਬੇ ’ਚ ਅਮਨ-ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।