17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਅਜੀਤ ਡੈਸਕ 08-07-2026

ਪੁਲਿਸ ਨੇ ਦੋਵੇਂ ਸ਼ੂਟਰ ਕੀਤੇ ਨਾਮਜ਼ਦ-ਸੋਸ਼ਲ ਮੀਡੀਆ ’ਤੇ ਲਈ ਜ਼ਿੰਮੇਵਾਰੀ ਚਰਚਾ ’ਚ
ਅੰਮ੍ਰਿਤਸਰ, 7 ਜੁਲਾਈ (ਰੇਸ਼ਮ ਸਿੰਘ)-ਬੀਤੀ ਰਾਤ ਕੋਟ ਖ਼ਾਲਸਾ ਖੇਤਰ ‘ਚ ਇਕ ਨੌਜਵਾਨ ਦੀ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖ਼ਬਰ ਹੈ। ਮ੍ਰਿਤਕ ਦੀ ਸ਼ਨਾਖਤ ਨਿਤਿਨ ਕੁਮਾਰ ਉਰਫ਼ ਚੀਕੂ (25) ਵਾਸੀ ਕੋਟ ਖ਼ਾਲਸਾ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਨਿਤਿਨ ਕੁਮਾਰ ਜਦੋਂ ਦੇਰ ਰਾਤ ਜਾ ਰਿਹਾ ਸੀ ਤਾਂ ਰਸਤੇ ‘ਚ ਘਾਤ ਲਗਾ ਕੇ ਬੈਠੇ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹ ਦਮ ਤੋੜ ਗਿਆ। ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ‘ਚ ਗੋਲੀਆਂ ਮਾਰਨ ਵਾਲੇ ਦੋਵਾਂ ਸ਼ੂਟਰਾਂ ਦੀ ਸ਼ਨਾਖਤ ਹੋ ਗਈ ਹੈ। ਦੂਜੇ ਪਾਸੇ, ਸੋਸ਼ਲ ਮੀਡੀਆ ‘ਤੇ ਇਕ ਪੋਸਟ ਵਾਇਰਲ ਹੋਈ ਹੈ, ਜਿਸ ‘ਚ ਮੁਲਜ਼ਮਾਂ ਵਲੋਂ ਹੱਤਿਆ ਦੀ ਜਿੰਮੇਵਾਰੀ ਲਈ ਗਈ ਹੈ। ਇਹ ਜਿੰਮੇਵਾਰੀ ਕੇਸ਼ਵ ਸ਼ਿਵਾਲਾ ਨਾਮਕ ਵਿਅਕਤੀ ਨੇ ਲਈ ਹੈ, ਜਿਸ ਨੇ ਦੱਸਿਆ ਕਿ ਇਹ ਹੱਤਿਆ ਪੁਰਾਣੀ ਰੰਜਿਸ਼ ਕਾਰਨ ਕੀਤੀ ਗਈ ਹੈ, ਜਿਸ ਨੂੰ ਬਿੱਲਾ ਕੋਟ ਖ਼ਾਲਸਾ ਦੀ ਹੱਤਿਆ ਦਾ ਬਦਲਾ ਦੱਸਿਆ ਗਿਆ ਹੈ।

ਪਿਛਲੀ ਖ਼ਬਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਸਿਹਤ ’ਚ ਸੁਧਾਰ ਅਗਲੀ ਖ਼ਬਰ ਐਸ.ਆਈ.ਟੀ. ਅੱਗੇ ਪੇਸ਼ ਹੋਏ ਵਿਜੇ ਸਾਂਪਲਾ ਸਰਕਾਰ ਦੀ ਨੀਅਤ ’ਤੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।