27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਲੋਕਾਂ ਦੇ ਮੁੱਦੇ ਛੱਡ ਕੁਰਸੀ ਦੀ ਲੜਾਈ ’ਚ ਰੁੱਝੇ ਕਾਂਗਰਸੀ ਆਗੂ-ਬੱਲੀਏਵਾਲ

ਅਜੀਤ ਡੈਸਕ 06-07-2026

ਚੰਡੀਗੜ੍ਹ, 5 ਜੁਲਾਈ (ਸੰਦੀਪ ਕੁਮਾਰ ਮਾਹਨਾ)-ਕਾਂਗਰਸ ਪਾਰਟੀ ’ਚ ਚੱਲ ਰਹੇ ਅੰਦਰੂਨੀ ਵਿਵਾਦਾਂ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਦੋਸ਼ ਲਗਾਇਆ ਕਿ ਕਾਂਗਰਸ ਇਸ ਸਮੇਂ ਲੋਕਾਂ ਦੇ ਮੁੱਦਿਆਂ ਦੀ ਬਜਾਇ ਕੁਰਸੀ ਦੀ ਸਿਆਸਤ ਅਤੇ ਅੰਦਰੂਨੀ ਖਿੱਚੋਤਾਣ ’ਚ ਉਲਝੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਮਹਿੰਗਾਈ, ਬੇਰੁਜ਼ਗਾਰੀ, ਨਸ਼ਾਖੋਰੀ, ਕਿਸਾਨਾਂ ਦੀਆਂ ਸਮੱਸਿਆਵਾਂ, ਉਦਯੋਗ ਅਤੇ ਕਾਨੂੰਨ-ਵਿਵਸਥਾ ਵਰਗੇ ਗੰਭੀਰ ਮੁੱਦਿਆਂ ਦੇ ਹੱਲ ਦੀ ਉਮੀਦ ਕਰ ਰਹੇ ਹਨ ਪਰ ਕਾਂਗਰਸ ਦੇ ਆਗੂਆਂ ਦਾ ਧਿਆਨ ਇਨ੍ਹਾਂ ਮੁੱਦਿਆਂ ਦੀ ਬਜਾਇ ਆਪਸੀ ਖਿੱਚੋਤਾਣ ਅਤੇ ਅਹੁਦਿਆਂ ਦੀ ਦੌੜ ’ਤੇ ਕੇਂਦ੍ਰਿਤ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹੋਣ ਦੇ ਨਾਤੇ ਕਾਂਗਰਸ ਪਾਰਟੀ ਨੂੰ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਸੀ ਪਰ ਉਹ ਆਪਣੇ ਅੰਦਰੂਨੀ ਵਿਵਾਦਾਂ ਵਿਚ ਹੀ ਫ਼ਸੀ ਹੋਈ ਹੈ।

ਪਿਛਲੀ ਖ਼ਬਰ -ਮਾਮਲਾ ਸ਼ੁਤਰਾਣਾ ਦੇ ਨੌਜਵਾਨ ਅਰਸ਼ਦੀਪ ਦੀ ਲੁਧਿਆਣਾ ਜੇਲ੍ਹ ਵਿੱਚ ਹੋਈ ਮੌਤ ਦਾ- ਮ੍ਰਿਤਕ ਨੌਜਵਾਨ ਦੀ ਲਾਸ਼ ਸੜਕ ਤੇ ਰੱ... ਅਗਲੀ ਖ਼ਬਰ ਰਾਮ ਮੰਦਿਰ ਦਾਨ ਮਾਮਲੇ ’ਤੇ ਦੱਤਾਤ੍ਰੇਯ ਹੋਸਬਾਲੇ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ-ਮੋਹਨ ਭਾਗਵਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।