28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਜੁਲਾਈ ਦੇ ਮੀਂਹਾਂ ਨਾਲ ਮਹਿੰਗੀ ਬਿਜਲੀ ਖ਼ਰੀਦ ਤੋਂ ਪਾਵਰਕਾਮ ਨੂੰ ਮਿਲੇਗੀ ਰਾਹਤ

ਅਜੀਤ ਡੈਸਕ 06-07-2026

ਇਸ ਵਰ ਵੀ ਮਹਿੰਗੀ ਬਿਜਲੀ ਖ਼ਰੀਦ ਨੇ ਵਿਗਾੜਿਆ ਪਾਵਰਕਾਮ ਦਾ ਬਜਟ
ਸ਼ਿਵ ਸ਼ਰਮਾ
ਜਲੰਧਰ, 5 ਜੁਲਾਈ- ਮਈ-ਜੂਨ ਦੀ ਕਹਿਰ ਦੀ ਗਰਮੀ ਦੇ ਪ੍ਰਕੋਪ ਨਾਲ ਇਸ ਵਾਰ ਪਾਵਰਕਾਮ ਦੇ ਨਾਲ-ਨਾਲ ਆਮ ਲੋਕਾਂ ਦਾ ਹਾਲ ਬੇਹਾਲ ਹੋ ਗਿਆ ਸੀ ਪਰ ਹੁਣ ਮੀਂਹ ਪੈਣ ਨਾਲ ਪਾਵਰਕਾਮ ਨੂੰ ਰਾਹਤ ਮਿਲਣ ਲੱਗੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਿਕ ਆਉਂਦੇ ਦਿਨਾਂ ਵਿਚ ਮੌਨਸੂਨ ਦੇ ਸਰਗਰਮ ਹੋਣ ਨਾਲ ਬਿਜਲੀ ਦੀ ਮੰਗ ਵਿਚ ਹੋਰ ਵੀ ਭਾਰੀ ਕਮੀ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਵਾਰ ਮਈ-ਜੂਨ ਵਿਚ ਕੁਝ ਦਿਨ ਛੱਡ ਕੇ ਲੋਕਾਂ ਦੀ ਕਹਿਰ ਦੀ ਗਰਮੀ ਨੇ ਤਾਂ ਬੱਸ ਕਰਵਾ ਦਿੱਤੀ ਸੀ, ਸਗੋਂ ਪਾਵਰਕਾਮ ਦੇ ਵੀ ਇਸ ਕਰਕੇ ਪਸੀਨੇ ਕੱਢਾ ਦਿੱਤੇ ਸੀ ਕਿ ਉਸ ਨੂੰ ਇਸ ਵਾਰ ਮਹਿੰਗੀ ਬਿਜਲੀ ਦੀ ਖ਼ਰੀਦ ਕਰਨੀ ਪਈ ਸੀ। ਗਰਮੀ ਵਧਣ ਕਰਕੇ ਇਸ ਵਾਰ ਪਾਵਰਕਾਮ ਨੂੰ ਤਾਪਘਰਾਂ ਦੇ ਕੁਝ ਯੂਨਿਟਾਂ ਦੇ ਖ਼ਰਾਬ ਹੋਣ ਕਰਕੇ ਮਹਿੰਗੀ ਬਿਜਲੀ ਦੀ ਖ਼ਰੀਦ ਕਰਨੀ ਪਈ ਸੀ। ਬਿਜਲੀ ਮਾਹਿਰਾਂ ਵਲੋਂ ਪਹਿਲਾਂ ਹੀ ਇਸ ਵਾਰ ਮਈ-ਜੂਨ ਮਹੀਨੇ ਗਰਮ ਰਹਿਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ ਕਿ ਇਨ੍ਹਾਂ ਦਿਨਾਂ ਵਿਚ ਪਾਵਰਕਾਮ ਲਈ ਵੱਡੀ ਸਮੱਸਿਆ ਖੜੀ ਹੋ ਸਕਦੀ ਸੀ। ਬੀਤੇ ਦਿਨੀਂ ਮੀਂਹ ਪੈਣ ਨਾਲ ਚਾਹੇ ਬਿਜਲੀ ਦੀ ਮੰਗ ਵਿਚ ਕਮੀ ਆਈ ਸੀ ਪਰ ਬਿਜਲੀ ਮਾਹਿਰਾਂ ਨੇ ਇਸ ਦੀ ਸੰਭਾਵਨਾ ਜ਼ਾਹਿਰ ਕੀਤੀ ਸੀ ਕਿ ਇਸ ਵਾਰ ਝੋਨੇ ਦੀ ਬਿਜਾਈ ਦੇ ਸੀਜ਼ਨ ਵਿਚ ਬਿਜਲੀ ਦੀ ਮੰਗ 17000 ਮੈਗਾਵਾਟ ਦੇ ਅੰਕੜੇ ਨੂੰ ਛੂਹ ਲਵੇਗੀ। ਜੂਨ ਦੇ ਮਹੀਨੇ ਵਿਚ ਬਿਜਲੀ ਦੀ ਮੰਗ ਐਨੀ ਜ਼ਿਆਦਾ ਵਧ ਗਈ ਸੀ ਕਿ ਇਸ ਨਾਲ ਬਿਜਲੀ ਗਰਿੱਡ ’ਤੇ ਵੀ ਕਾਫ਼ੀ ਦਬਾਅ ਵਧ ਗਿਆ ਸੀ। ਮੀਂਹ ਪੈਣ ਨਾਲ ਹੁਣ ਇਸ ਦਬਾਅ ਵਿਚ ਵੀ ਕਮੀ ਆਈ ਹੈ। ਉਂਜ ਚਾਹੇ ਇਸ ਵਾਰੇ ਮੀਂਹ ਘੱਟ ਪੈਣ ਦੀ ਸੰਭਾਵਨਾ ਜ਼ਾਹਿਰ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਜੁਲਾਈ ਮਹੀਨੇ ਦੀਆਂ ਬਰਸਾਤਾਂ ਨਾਲ ਪਾਵਰਕਾਮ ਨੂੰ ਜ਼ਰੂਰ ਰਾਹਤ ਮਿਲਣ ਵਾਲੀ ਹੈ। ਪੰਜਾਬ ਵਿਚ ਹਰ ਸਾਲ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਦਾ ਇਕ ਵੱਡਾ ਕਾਰਨ ਹੈ ਕਿ ਇਕ ਤਾਂ ਕੁਝ ਸਾਲਾਂ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਅਤੇ ਇਸ ਤੋਂ ਇਲਾਵਾ ਮੁਫ਼ਤ ਬਿਜਲੀ ਹੋਣ ਨਾਲ ਵੀ ਬਿਜਲੀ ਦੀ ਖਪਤ ਵਧੀ ਹੈ। ਇਸ ਤੋਂ ਇਲਾਵਾ ਨਵੇਂ ਬਿਜਲੀ ਕੁਨੈਕਸ਼ਨ ਲੱਗਣ ਨਾਲ ਵੀ ਸੂਬੇ ਵਿਚ ਬਿਜਲੀ ਦਾ ਉਤਪਾਦਨ ਵਧਾਉਣ ਦੀ ਮੰਗ ਉੱਠ ਰਹੀ ਹੈ। ਇਸ ਵੇਲੇ ਪੰਜਾਬ ਵਿਚ ਸਰਕਾਰੀ ਖੇਤਰ ਵਿਚ 6600 ਮੈਗਾਵਾਟ ਦੇ ਕਰੀਬ ਬਿਜਲੀ ਪ੍ਰਾਪਤ ਹੁੰਦੀ ਹੈ ਅਤੇ ਬਾਕੀ ਬਿਜਲੀ ਪਾਵਰਕਾਮ ਵਲੋਂ ਬਾਹਰੀ ਸਰੋਤਾਂ ਤੋਂ ਲਈ ਜਾਂਦੀ ਹੈ ਪਰ ਹਰ ਸਾਲ ਬਿਜਲੀ ਦਾ ਸੰਕਟ ਪਾਵਰਕਾਮ ਨੂੰ ਇਕ ਸਬਕ ਵੀ ਦੇ ਜਾਂਦਾ ਹੈ ਕਿ ਜੇਕਰ ਆਉਣ ਵਾਲੇ ਸਾਲਾਂ ਵਿਚ ਬਿਜਲੀ ਦੀ ਪੈਦਾਵਾਰ ਵਿਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਆਉਂਦੇ ਸਮੇਂ ਵਿਚ ਬਿਜਲੀ ਦੀ ਕਮੀ ਦਾ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਜਲੀ ਮਾਹਿਰਾਂ ਮੁਤਾਬਿਕ 2030 ਵਿਚ ਹੀ ਪਾਵਰਕਾਮ ਕੋਲ ਬਿਜਲੀ ਦੀ ਮੰਗ 20 ਹਜ਼ਾਰ ਮੈਗਾਵਾਟ ਦੇ ਕਰੀਬ ਪੁੱਜ ਜਾਵੇਗੀ ਤਾਂ ਇਸ ਸਥਿਤੀ ਵਿਚ ਕਿ ਪਾਵਰਕਾਮ ਵਲੋਂ ਸਰਕਾਰੀ ਖੇਤਰ ਵਿਚ ਬਿਜਲੀ ਦਾ ਉਤਪਾਦਨ ਵਧਾਉਣ ਲਈ ਕੋਈ ਨਵਾਂ ਤਾਪਘਰ ਲਗਾਇਆ ਜਾਵੇਗਾ ਜਾਂ ਫਿਰ ਦੂਜੇ ਸਰੋਤਾਂ ਤੋਂ ਬਿਜਲੀ ਦੀ ਖ਼ਰੀਦ ਕੀਤੀ ਜਾਵੇਗੀ। ਦੇਸ਼ ਭਰ ਵਿਚ ਜਦੋਂ ਕਹਿਰ ਦੀ ਗਰਮੀ ਪੈਂਦੀ ਹੈ ਤਾਂ ਫਿਰ ਕਈ ਰਾਜਾਂ ਤੋਂ ਬਿਜਲੀ ਦੀ ਜ਼ਿਆਦਾ ਮੰਗ ਨਿਕਲਦੀ ਹੈ ਜਿਸ ਕਰਕੇ ਕੇਂਦਰੀ ਪੂਲ ਅਤੇ ਬਿਜਲੀ ਐਕਸਚੇਂਜ ਲਈ ਬਿਜਲੀ ਦੀ ਮੰਗ ਪੂਰੀ ਕਰਨੀ ਆਸਾਨ ਨਹੀਂ ਹੁੰਦੀ ਹੈ। ਕਹਿਰ ਦੀ ਗਰਮੀ ਦੇ ਦਿਨਾਂ ਵਿਚ ਤਾਂ ਬਿਜਲੀ ਐਕਸਚੇਂਜ ਵਿਚ ਤਾਂ 12 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਵੀ ਬਿਜਲੀ ਨਹੀਂ ਮਿਲਦੀ ਹੈ। ਪਾਵਰਕਾਮ ਨੂੰ ਇਸ ਵਾਰ ਵੀ ਬਿਜਲੀ ਐਕਸਚੇਂਜ ਵਿਚ ਬਿਜਲੀ ਦੀ ਖ਼ਰੀਦ ਕਰਨ ਲਈ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਪਾਵਰਕਾਮ ਨੂੰ ਹਰ ਸਾਲ ਦੀ ਤਰ੍ਹਾਂ ਦਿਨ ਵੇਲੇ ਮਿਲਦੀ ਸਸਤੀ ਸੂਰਜੀ ਬਿਜਲੀ ਦੀ ਜ਼ਿਆਦਾ ਖ਼ਰੀਦ ਬਚਾ ਰਹੀ ਹੈ ਨਹੀਂ ਤੇ ਉਸ ਦੇ ਉੱਪਰ ਕਰੋੜਾਂ ਰੁਪਏ ਦਾ ਹੋਰ ਖਰਚਾ ਵਧ ਜਾਂਦਾ ਹੈ। ਬਿਜਲੀ ਮਾਹਿਰਾਂ ਨੇ ਮੰਗ ਕੀਤੀ ਕਿ ਹਰ ਸਾਲ ਵਧ ਰਹੀ ਗਰਮੀ ਕਾਰਨ ਅਤੇ ਸੂਬੇ ਵਿਚ ਬਿਜਲੀ ਦੇ ਕੁਨੈਕਸ਼ਨਾਂ ਦੀ ਗਿਣਤੀ 1 ਕਰੋੜ ਤੋਂ ਪਾਰ ਕਰ ਜਾਣ ਕਰਕੇ ਬਿਜਲੀ ਦੀ ਮੰਗ ਪੂਰੀ ਕਰਨ ਲਈ ਸੂਬੇ ਵਿਚ ਹੁਣ ਤੋਂ ਹੀ ਬਿਜਲੀ ਉਤਪਾਦਨ ਵਧਾਉਣ ਲਈ ਨਵੇਂ ਤਾਪਘਰ ਨੂੰ ਲਗਾਉਣ ਬਾਰੇ ਵਿਚਾਰਾਂ ਸ਼ੁਰੂ ਕਰਨੀਆਂ ਚਾਹੀਦੀਆਂ ਹਨ। ਹਰਿਆਣਾ ਵਿਚ ਵੀ ਸਰਕਾਰੀ ਖੇਤਰ ਵਿਚ ਬਿਜਲੀ ਉਤਪਾਦਨ ਵਧਾਉਣ ਲਈ ਆਪਣੇ ਤਾਪਘਰ ਲਗਾਏ ਗਏ ਹਨ।

ਪਿਛਲੀ ਖ਼ਬਰ ਸ਼ਾਹਬਾਜ਼ ਸ਼ਰੀਫ਼ ਨੇ ਤੁਰਕੀ ਲਈ ਪਾਕਿ ਦੇ ਅਟੁੱਟ ਸਮਰਥਨ ਨੂੰ ਦੁਹਰਾਇਆ ਅਗਲੀ ਖ਼ਬਰ ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ ਨੇ ਤਸਕਰੀ ਨੂੰ ਬਣਾਇਆ ਮੁੱਖ ਧੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।