28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੁਲਿਸ ਨੇ 24 ਘੰਟਿਆਂ ਅੰਦਰ ਲਾਪਤਾ ਤਿੰਨ ਮਾਸੂਮ ਬੱਚਿਆਂ ਨੂੰ ਲੱਭ ਕੇ ਮਾਪਿਆਂ ਹਵਾਲੇ ਕੀਤਾ

ਅਜੀਤ ਡੈਸਕ 06-07-2026

ਅਮਰਗੜ੍ਹ, 5 ਜੁਲਾਈ (ਜਤਿੰਦਰ ਮੰਨਵੀ)-ਘਰੋਂ ਰਹੱਸਮਈ ਹਾਲਾਤ ‘ਚ ਲਾਪਤਾ ਹੋਏ ਇਕੋ ਪਰਿਵਾਰ ਦੇ ਤਿੰਨ ਨਾਬਾਲਗ ਬੱਚਿਆਂ ਨੂੰ ਅਮਰਗੜ੍ਹ ਪੁਲਿਸ ਨੇ ਮਹਿਜ਼ 24 ਘੰਟਿਆਂ ‘ਚ ਹੀ ਸਹੀ-ਸਲਾਮਤ ਲੱਭ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਦੀ ਇਸ ਮੁਸਤੈਦੀ ਦੀ ਇਲਾਕੇ ਭਰ ‘ਚ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।ਥਾਣਾ ਮੁਖੀ ਜਗਸੀਰ ਸਿੰਘ ਨੇ ਦੱਸਿਆ ਕਿ ਮੁਹੰਮਦ ਜਿਬਰਾਇਲ ਪੁੱਤਰ ਮੁਹੰਮਦ ਜਲੀਲ ਵਾਸੀ ਬਿਹਾਰ ਹਾਲ ਆਬਾਦ ਨੇੜੇ ਭੱਠਾ ਪੀਰ ਦੀ ਦਰਗਾਹ ਉਪੋਕੀ ਰੋਡ ਅਮਰਗੜ੍ਹ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦੀ ਪਤਨੀ ਪ੍ਰਵੀਨ ਖਾਤੂਨ ਮਿਹਨਤ-ਮਜ਼ਦੂਰੀ ਲਈ ਘਰੋਂ ਬਾਹਰ ਗਏ ਹੋਏ ਸਨ। ਇਸ ਦੌਰਾਨ ਉਨ੍ਹਾਂ ਦੇ ਤਿੰਨ ਬੱਚੇ ਸਬੀਨਾ ਖਾਤੂਨ 16 ਸਾਲ, ਮੁਹੰਮਦ ਤਬਰੇਜ਼ 8 ਸਾਲ ਅਤੇ ਮੁਹੰਮਦ ਤਵਾਰਕ 6 ਸਾਲ ਅਚਾਨਕ ਘਰੋਂ ਲਾਪਤਾ ਹੋ ਗਏ। ਸ਼ਿਕਾਇਤਕਰਤਾ ਨੇ ਖਦਸ਼ਾ ਜ਼ਾਹਰ ਕੀਤਾ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚਿਆਂ ਨੂੰ ਵਰਗਲਾ ਕੇ ਆਪਣੇ ਕੋਲ ਰੱਖਿਆ ਹੈ।ਉਨ੍ਹਾਂ ਦੱਸਿਆ ਕਿ ਐੱਸ.ਐੱਸ.ਪੀ. ਮਾਲੇਰਕੋਟਲਾ ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕਰਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ।ਥਾਣਾ ਮੁਖੀ ਨੇ ਦੱਸਿਆ ਕਿ ਏ.ਐੱਸ.ਆਈ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਕੀਤੀ ਗਈ ਭਾਲ ਦੌਰਾਨ ਪੁਲਿਸ ਨੇ ਦਿਨ-ਰਾਤ ਇਕ ਕਰਦਿਆਂ ਤਿੰਨੋਂ ਬੱਚਿਆਂ ਨੂੰ ਲੁਧਿਆਣਾ ਸ਼ਹਿਰ ’ਚੋਂ ਸਹੀ-ਸਲਾਮਤ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ।ਬੱਚਿਆਂ ਦੇ ਪਿਤਾ ਮੁਹੰਮਦ ਜਿਬਰਾਇਲ ਅਤੇ ਇਲਾਕਾ ਨਿਵਾਸੀਆਂ ਨੇ ਅਮਰਗੜ੍ਹ ਪੁਲਿਸ, ਖ਼ਾਸ ਕਰਕੇ ਤਫ਼ਤੀਸ਼ੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪੁਲਿਸ ਸਮੇਂ ਸਿਰ ਇੰਨੀ ਮੁਸਤੈਦੀ ਨਾ ਦਿਖਾਉਂਦੀ ਤਾਂ ਪਰਿਵਾਰ ਉਤੇ ਵੱਡਾ ਦੁੱਖ ਟੁੱਟ ਸਕਦਾ ਸੀ।

ਪਿਛਲੀ ਖ਼ਬਰ ਲਹਿੰਦੇ ਪੰਜਾਬ ਦੇ ਸਰਹੱਦੀ ਪਿੰਡਾਂ ਨੇ ਤਸਕਰੀ ਨੂੰ ਬਣਾਇਆ ਮੁੱਖ ਧੰਦਾ ਅਗਲੀ ਖ਼ਬਰ ‘ਸਿਟ’ ਦੀ ਕਾਰਵਾਈ ਨਿਰਪੱਖ ਜਾਂਚ ਦੀ ਬਜਾਇ ਰਾਜਨੀਤਿਕ ਦਬਾਅ ਦਾ ਸਾਧਨ ਬਣ ਰਹੀ-ਵਿਜੈ ਸਾਂਪਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।