26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

16 ਮੈਡੀਕਲ ਕਾਲਜਾਂ ਤੋਂ ਲੈ ਕੇ ਹਰ ਮੋਰਚੇ ’ਤੇ ਝੂਠ ਬੋਲ ਰਹੀ ‘ਆਪ’ ਸਰਕਾਰ-ਢਿੱਲੋਂ

ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਦੇ ਧਨੌਲਾ ਵਿਖੇ ਨਵੇਂ ਕਾਲਜ ਦੇ ਐਲਾਨ ਨੂੰ ਡੁੱਬਦੀ ਸਰਕਾਰ ਦਾ ਝੂਠਾ ਸਹਾਰਾ ਕਰਾਰ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ਼ ਮੈਡੀਕਲ ਕਾਲਜਾਂ ਦੇ ਵਾਅਦੇ ’ਤੇ ਹੀ ਨਹੀਂ, ਸਗੋਂ ਪੰਜਾਬ ਦੇ ਹਰ ਵਰਗ ਨੌਜਵਾਨਾਂ, ਕਿਸਾਨਾਂ, ਔਰਤਾਂ ਦੀਆਂ ਸਕੀਮਾਂ ਅਤੇ ਮੁਲਾਜ਼ਮਾਂ ਦੇ ਹੱਕਾਂ ’ਤੇ ਪੰਜਾਬ ਨਾਲ ਧੋਖਾ ਕਰ ਚੁੱਕੀ ਹੈ। ਢਿੱਲੋਂ ਨੇ ਕਿਹਾ ਕਿ 2022-23 ਦੇ ਬਜਟ ਵਿਚ 16 ਨਵੇਂ ਮੈਡੀਕਲ ਕਾਲਜਾਂ ਦਾ ਐਲਾਨ ਹੋਇਆ, ਚਾਰ ਸਾਲ ਬੀਤ ਗਏ, ਇਕ ਵੀ ਕਾਲਜ ਧਰਾਤਲ ’ਤੇ ਨਹੀਂ ਉੱਤਰਿਆ। ਮਸਤੂਆਣਾ ਦੇ ਨੀਂਹ ਪੱਥਰ ਦੁਆਲੇ ਝੋਨਾ ਲਹਿਲਹਾ ਰਿਹਾ ਹੈ, ਗੁਰਦੁਆਰਾ ਸਾਹਿਬ ਨੇ ਜ਼ਮੀਨ ਵਾਪਸ ਲੈ ਲਈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਵਲੋਂ ਲਿਆਂਦਾ ਹੰਡਿਆਇਆ ਦਾ ਸੁਪਰ ਮਲਟੀਸਪੈਸ਼ਲਿਸਟੀ ਹਸਪਤਾਲ ਪ੍ਰੋਜੈਕਟ ਰੱਦ ਕਰ ਦਿੱਤਾ, ਠੀਕਰੀਵਾਲ ਦਾ ਨਰਸਿੰਗ ਕਾਲਜ ਹਵਾ ’ਚ ਲਟਕਿਆ ਹੈ ਅਤੇ ਹੁਣ ਧਨੌਲਾ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਮਜੀਠੀਆ ਨੇ ਮਸ਼ੋਬਰਾ ਸਥਿਤ ਘਰ ਦੀਆਂ ਚਾਬੀਆਂ ਵਾਪਸ ਦੇਣ ਦੀ ਕੀਤੀ ਮੰਗ ਅਗਲੀ ਖ਼ਬਰ ਸਮੁੱਚੀ ਸਿੱਖ ਕੌਮ ‘ਮੀਰੀ-ਪੀਰੀ’ ਦੇ ਸਿਧਾਂਤ ’ਤੇ ਇਕਜੁਟ ਹੋਵੇ-ਭਾਈ ਜਗਤਾਰ ਸਿੰਘ ਤਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।