25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

‘ਮੇਰੀ ਰਸੋਈ’ ਸਿਰਫ਼ ਚੋਣ ਸਟੰਟ-ਢਿੱਲੋਂ

ਅਜੀਤ ਡੈਸਕ 05-07-2026
ਚੰਡੀਗੜ੍ਹ, 4 ਜੁਲਾਈ (ਅਜੀਤ ਬਿਊਰੋ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਸਰਕਾਰ ਦੀ ‘ਮੇਰੀ ਰਸੋਈ ਯੋਜਨਾ’ ਨੂੰ ਲੈ ਕੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਇਹ ਸਕੀਮ ਪੰਜਾਬ ਦੇ ਲੋਕਾਂ ਨਾਲ ਇਕ ਹੋਰ ਵੱਡਾ ਮਜ਼ਾਕ ਸਾਬਤ ਹੋਈ ਹੈ।ਢਿੱਲੋਂ ਨੇ ਕਿਹਾ ਕਿ ਫਰਵਰੀ ਦੇ ਬਜਟ ਵਿਚ ਵੱਡੇ-ਵੱਡੇ ਦਾਅਵੇ ਕਰਕੇ ਐਲਾਨੀ ਗਈ ਇਸ ਯੋਜਨਾ ਦੀ ਹਕੀਕਤ ਹੈਰਾਨ ਕਰਨ ਵਾਲੀ ਹੈ, ਜਿਸ ਵਿਚ ਹਰ 90 ਦਿਨਾਂ ਵਿਚ ਇਕ ਪਰਿਵਾਰ ਨੂੰ ਸਿਰਫ਼ 2 ਕਿਲੋ ਦਾਲ, 2 ਕਿਲੋ ਖੰਡ, 1 ਲੀਟਰ ਸਰ੍ਹੋਂ ਦਾ ਤੇਲ, 200 ਗ੍ਰਾਮ ਹਲਦੀ ਅਤੇ 1 ਕਿਲੋ ਨਮਕ ਮਿਲੇਗਾ। ਜੇ ਔਸਤਨ 4 ਜੀਆਂ ਦੇ ਪਰਿਵਾਰ ਦਾ ਹਿਸਾਬ ਲਾਈਏ ਤਾਂ ਇੱਕ ਬੰਦੇ ਨੂੰ 90 ਦਿਨਾਂ ਲਈ ਮਸਾਂ 500 ਗ੍ਰਾਮ ਦਾਲ, 500 ਗ੍ਰਾਮ ਖੰਡ, 250 ਮਿਲੀਲੀਟਰ ਤੇਲ, 50 ਗ੍ਰਾਮ ਹਲਦੀ ਅਤੇ 250 ਗ੍ਰਾਮ ਨਮਕ ਮਿਲਦਾ ਹੈ। ਯਾਨੀ ਦਿਨ ਵਿਚ ਸਿਰਫ਼ 5-6 ਗ੍ਰਾਮ ਦਾਲ ਤੇ ਗਿਣਤੀ ਦੇ ਖੰਡ ਦੇ ਦਾਣੇ। ਕੀ ਇਹ ਕਿਸੇ ਬੱਚੇ ਦਾ ਪੇਟ ਭਰ ਸਕਦੀ ਹੈ, ਜਾਂ ਸਿਰਫ਼ ਫੋਟੋ-ਸ਼ੂਟ ਦਾ ਸਾਧਨ ਹੈ?
ਪਿਛਲੀ ਖ਼ਬਰ ਚੰਡੀਗੜ੍ਹ ਦੇ ਫ਼ੇਜ਼-2 ’ਚ ਦਹਾਕਿਆਂ ਪੁਰਾਣੀ ਦੋ ਮੰਜ਼ਿਲਾ ਇਮਾਰਤ ਢਹੀ-ਮਲਬੇ ਹੇਠੋਂ 6 ਵਿਅਕਤੀ ਕੱਢੇ ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼-ਉੱਘੇ ਸਮਾਜ ਸੇਵੀ ਤੇ ਨਾਮੀ ਕਾਰੋਬਾਰੀ ਬਘੇਲ ਸਿੰਘ ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।